Parliament ਮਾਨਸੂਨ ਸੈਸ਼ਨ ਦੀ ਬਦਲੀ ਤਰੀਕ, ਰਾਸ਼ਟਰਪਤੀ ਨੇ ਸੈਸ਼ਨ ਦੀਆਂ ਨਵੀਆਂ ਤਰੀਕਾਂ ਨੂੰ ਦਿੱਤੀ ਮਨਜ਼ੂਰੀ
– ਪੜੋ ਕਦੋ ਤਕ ਚੱਲੇਗਾ ਸੈਸ਼ਨ

ਨਵੀ ਦਿੱਲੀ, 3 ਜੁਲਾਈ (ਵਿਸ਼ਵ ਵਾਰਤਾ): ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਨੇ ਐਲਾਨ ਕੀਤਾ ਕਿ ਸੰਸਦ ਦਾ ਮਾਨਸੂਨ ਸੈਸ਼ਨ 21 ਜੁਲਾਈ ਤੋਂ 21 ਅਗਸਤ ਤੱਕ ਚੱਲੇਗਾ। ਹਾਲਾਂਕਿ, ਮਾਨਸੂਨ ਸੈਸ਼ਨ ਦੀ ਮਿਤੀ ਪਹਿਲਾਂ 21 ਜੁਲਾਈ ਤੋਂ 12 ਅਗਸਤ ਤੱਕ ਪ੍ਰਸਤਾਵਿਤ ਕੀਤੀ ਗਈ ਸੀ।
ਇਹ ਸੈਸ਼ਨ ਪਹਿਲਾਂ ਨਿਰਧਾਰਤ ਸਮੇਂ ਨਾਲੋਂ ਇੱਕ ਹਫ਼ਤਾ ਵੱਧ ਚੱਲੇਗਾ। ਆਮ ਤੌਰ ‘ਤੇ ਸੰਸਦ ਦਾ ਮਾਨਸੂਨ ਸੈਸ਼ਨ 15 ਅਗਸਤ( ਸੁਤੰਤਰਤਾ ਦਿਵਸ ) ਤੋਂ ਪਹਿਲਾਂ ਖਤਮ ਹੋ ਜਾਂਦਾ ਹੈ, ਪਰ ਇਸ ਵਾਰ ਪਹਿਲੀ ਵਾਰ ਸੈਸ਼ਨ 15 ਅਗਸਤ ਤੋਂ ਬਾਅਦ ਵੀ ਜਾਰੀ ਰਹੇਗਾ।
ਰਿਜੀਜੂ ਨੇ ਕਿਹਾ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੰਸਦ ਦੇ ਮਾਨਸੂਨ ਸੈਸ਼ਨ ਦੀਆਂ ਨਵੀਆਂ ਤਰੀਕਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਹੁਣ ਸੰਸਦ ਦਾ ਮਾਨਸੂਨ ਸੈਸ਼ਨ 21 ਜੁਲਾਈ ਤੋਂ ਸ਼ੁਰੂ ਹੋਵੇਗਾ ਅਤੇ 21 ਅਗਸਤ, 2025 ਤੱਕ ਚੱਲੇਗਾ। ਲੋਕ ਸਭਾ ਅਤੇ ਰਾਜ ਸਭਾ ਦੋਵਾਂ ਦੀ ਕਾਰਵਾਈ ਪਹਿਲੇ ਦਿਨ ਸਵੇਰੇ 11 ਵਜੇ ਸ਼ੁਰੂ ਹੋਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























