Parliament: 19 ਰਾਜ ਸਭਾ ਮੈਂਬਰਾਂ ਨੇ ਚੁੱਕੀ ਸਹੁੰ
– ਵ੍ਹੀਲਚੇਅਰ ‘ਤੇ ਪਹੁੰਚੇ ਸ਼ਰਦ ਪਵਾਰ
ਨਵੀ ਦਿੱਲੀ 6 ਅਪ੍ਰੈਲ 2026 (ਵਿਸ਼ਵ ਵਾਰਤਾ) – ਰਾਜ ਸਭਾ ਵਿੱਚ ਅੱਜ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (SP) ਦੇ ਆਗੂ ਸ਼ਰਦ ਪਵਾਰ ਸਮੇਤ 19 ਨਵੇਂ ਰਾਜ ਸਭਾ ਮੈਂਬਰਾਂ ਨੇ ਸਹੁੰ ਚੁੱਕੀ। ਰਾਜ ਸਭਾ ਦੇ ਸਭਾਪਤੀ ਸੀ.ਪੀ. ਰਾਧਾਕ੍ਰਿਸ਼ਨਨ ਦੀ ਮੌਜੂਦਗੀ ਵਿੱਚ ਸਾਰੇ ਨਵੇਂ ਮੈਂਬਰਾਂ ਨੇ ਸਹੁੰ ਚੁੱਕੀ। ਇਸ ਮੌਕੇ ਉਪ ਸਭਾਪਤੀ ਹਰਿਵੰਸ਼ ਅਤੇ ਸੰਸਦੀ ਕਾਰਜ ਮੰਤਰੀ ਕਿਰਨ ਰਿਜੀਜੂ ਵੀ ਮੌਜੂਦ ਰਹੇ। ਸ਼ਰਦ ਪਵਾਰ ਵ੍ਹੀਲਚੇਅਰ ‘ਤੇ ਸਹੁੰ ਚੁੱਕਣ ਲਈ ਸੰਸਦ ਪਹੁੰਚੇ।
ਸਹੁੰ ਚੁੱਕਣ ਵਾਲਿਆਂ ਵਿੱਚ 5 ਮਹਾਰਾਸ਼ਟਰ, 3 ਉੜੀਸਾ, 6 ਤਾਮਿਲਨਾਡੂ ਅਤੇ 5 ਪੱਛਮੀ ਬੰਗਾਲ ਦੇ ਮੈਂਬਰ ਸ਼ਾਮਲ ਹਨ। ਰਾਜ ਸਭਾ ਦੇ ਚੇਅਰਮੈਨ ਸੀ.ਪੀ. ਰਾਧਾਕ੍ਰਿਸ਼ਨਨ ਦੀ ਮੌਜੂਦਗੀ ਵਿੱਚ ਸਾਰੇ ਮੈਂਬਰਾਂ ਨੂੰ ਸਹੁੰ ਚੁਕਾਈ ਗਈ। ਦਰਅਸਲ, 16 ਮਾਰਚ ਨੂੰ 10 ਰਾਜਾਂ ਦੀਆਂ 37 ਰਾਜ ਸਭਾ ਸੀਟਾਂ ‘ਤੇ ਚੋਣਾਂ ਹੋਈਆਂ ਸਨ। ਹਾਲੇ 18 ਸਾਂਸਦਾਂ ਦਾ ਸਹੁੰ ਚੁੱਕਣਾ ਬਾਕੀ ਹੈ। ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ 10 ਅਪ੍ਰੈਲ ਨੂੰ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕਣਗੇ।
ਮਹਾਰਾਸ਼ਟਰ (5 ਮੈਂਬਰਾਂ ਨੇ ਸਹੁੰ ਚੁੱਕੀ):
ਮਾਇਆ ਚਿੰਤਾਮਣ (ਭਾਜਪਾ) – ਸਭ ਤੋਂ ਪਹਿਲਾਂ ਸਹੁੰ ਚੁੱਕੀ।
ਸ਼ਰਦ ਪਵਾਰ (NCP-SP) – ਵ੍ਹੀਲਚੇਅਰ ‘ਤੇ ਬੈਠ ਕੇ ਸਹੁੰ ਚੁੱਕੀ।
ਰਾਮਰਾਓ ਸਖਾਰਾਮ ਵਾਡਕੁਟੇ (ਭਾਜਪਾ)
ਜਯੋਤੀ ਨਾਗਨਾਥ ਵਾਘਮਾਰੇ (ਸ਼ਿਵ ਸੈਨਾ)
ਰਾਮਦਾਸ ਅਠਾਵਲੇ (ਆਰ.ਪੀ.ਆਈ.-ਏ)
ਓੜੀਸਾ (3 ਮੈਂਬਰ):
ਮਨਮੋਹਨ ਸਾਮਲ (ਭਾਜਪਾ)
ਸੰਤ੍ਰੁਪਤ ਮਿਸ਼ਰਾ (ਬੀਜੂ ਜਨਤਾ ਦਲ)
ਦਿਲੀਪ ਕੁਮਾਰ ਰਾਏ (ਆਜ਼ਾਦ)
ਤਾਮਿਲਨਾਡੂ (6 ਮੈਂਬਰ):
ਕੌਂਸਟੈਂਟਾਈਨ ਰਵਿੰਦਰਨ (ਡੀ.ਐਮ.ਕੇ. – DMK)
ਕ੍ਰਿਸਟੋਫਰ ਮਣੀਕਮ (ਕਾਂਗਰਸ)
ਐਲ. ਕੇ. ਸੁਧੀਸ਼ (ਡੀ.ਐਮ.ਡੀ.ਕੇ. – DMDK)
ਐਮ. ਥੰਬੀਦੁਰਈ (ਏ.ਆਈ.ਏ.ਡੀ.ਐਮ.ਕੇ. – AIADMK)
ਤਿਰੂਚੀ ਸ਼ਿਵਾ (ਡੀ.ਐਮ.ਕੇ. – DMK)
ਅੰਬੂਮਣੀ ਰਾਮਦਾਸ (ਪੀ.ਐਮ.ਕੇ. – PMK)
ਪੱਛਮੀ ਬੰਗਾਲ (5 ਮੈਂਬਰ):
ਬਾਬੁਲ ਸੁਪ੍ਰਿਓ ਬਰਾਲ (ਤ੍ਰਿਣਮੂਲ ਕਾਂਗਰਸ)
ਬਿਸਵਜੀਤ ਸਿਨਹਾ (ਭਾਜਪਾ)
ਮੇਨਕਾ ਗੁਰੂਸਵਾਮੀ (ਤ੍ਰਿਣਮੂਲ ਕਾਂਗਰਸ)
ਰਾਜੀਵ ਕੁਮਾਰ (ਤ੍ਰਿਣਮੂਲ ਕਾਂਗਰਸ)
ਰੁਕਮਣੀ ਮਲਿਕ (ਤ੍ਰਿਣਮੂਲ ਕਾਂਗਰਸ)
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















