Pakistan: ਕਰਾਚੀ ਜੇਲ੍ਹ ਵਿੱਚੋਂ 216 ਕੈਦੀ ਫਰਾਰ
– ਇੰਝ ਦਿੱਤਾ ਜੇਲ੍ਹ ਪ੍ਰਸ਼ਾਸਨ ਨੂੰ ਚਕਮਾ

ਪਾਕਿਸਤਾਨ, 3 ਜੂਨ (ਵਿਸ਼ਵ ਵਾਰਤਾ) : ਕਰਾਚੀ (Pakistan) ਦੀ ਮਲੀਰ ਜੇਲ੍ਹ ‘ਚੋ ਵੱਡੀ ਗਿਣਤੀ ਵਿੱਚ ਕੈਦੀ ਫਰਾਰ ਹੋ ਗਏ। ਭੱਜਣ ਵਾਲੇ ਕੈਦੀਆਂ ਦੀ ਗਿਣਤੀ 200 ਤੋਂ ਵੱਧ ਦੱਸੀ ਜਾ ਰਹੀ ਹੈ। ਜੇਲ੍ਹ ਪ੍ਰਸ਼ਾਸਨ ਦੇ ਅਨੁਸਾਰ, ਕਰਾਚੀ ਵਿੱਚ ਭੂਚਾਲ ਤੋਂ ਬਾਅਦ ਸਾਵਧਾਨੀ ਦੇ ਤੌਰ ‘ਤੇ ਕੈਦੀਆਂ ਨੂੰ ਬੈਰਕਾਂ ਤੋਂ ਬਾਹਰ ਕੱਢਿਆ ਗਿਆ ਸੀ। ਇਸ ਦੌਰਾਨ, ਕੈਦੀ ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਮੁੱਖ ਗੇਟ ਤੋਂ ਭੱਜ ਗਏ।
ਗ੍ਰਹਿ ਮੰਤਰੀ ਲੈਂਜ਼ਾਰ ਨੇ ਕਿਹਾ ਕਿ ਭੂਚਾਲ ਤੋਂ ਬਾਅਦ 700 ਤੋਂ 1000 ਕੈਦੀਆਂ ਨੂੰ ਬੈਰਕਾਂ ਵਿੱਚੋਂ ਬਾਹਰ ਲਿਆਂਦਾ ਗਿਆ ਸੀ। ਇਸ ਹਫੜਾ-ਦਫੜੀ ਵਿੱਚ, ਕਈ ਕੈਦੀ ਮੁੱਖ ਗੇਟ ਰਾਹੀਂ ਭੱਜ ਗਏ। ਇਨ੍ਹਾਂ ਵਿੱਚੋਂ ਲਗਭਗ 80 ਕੈਦੀਆਂ ਨੂੰ ਮੁੜ ਕਾਬੂ ਕਰ ਲਿਆ ਗਿਆ ਹੈ, ਜਦੋਂ ਕਿ 135 ਕੈਦੀ ਅਜੇ ਵੀ ਫਰਾਰ ਹਨ। ਇਸ ਤੋਂ ਪਹਿਲਾਂ ਕਈ ਮੀਡੀਆ ਰਿਪੋਰਟਾਂ ਚ ਕਿਹਾ ਜਾ ਰਿਹਾ ਸੀ ਕਿ ਕੈਦੀ ਕੰਧ ਤੋੜ ਕੇ ਫਰਾਰ ਹੋ ਗਏ ਸਨ। ਪਰ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਕੋਈ ਕੰਧ ਨਹੀਂ ਟੁੱਟੀ, ਭਗਦੜ ਦੌਰਾਨ ਸਾਰੇ ਕੈਦੀ ਮੁੱਖ ਗੇਟ ਤੋਂ ਫਰਾਰ ਹੋਏ।
ਜੇਲ੍ਹ ਪ੍ਰਸ਼ਾਸਨ ਦੇ ਅਨੁਸਾਰ, ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਇਸ ਕਾਰਵਾਈ ਵਿੱਚ ਸਪੈਸ਼ਲ ਸਿਕਿਓਰਿਟੀ ਯੂਨਿਟ (SSU), ਰੈਪਿਡ ਰਿਸਪਾਂਸ ਫੋਰਸ (RRF), ਰੇਂਜਰਸ ਅਤੇ ਫਰੰਟੀਅਰ ਕੋਰ (FC) ਦੀਆਂ ਟੀਮਾਂ ਮਿਲ ਕੇ ਕੰਮ ਕਰ ਰਹੀਆਂ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















