Pakistan: ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 14 ਸਾਲ ਦੀ ਸਜ਼ਾ
- ਪਤਨੀ ਬੁਸ਼ਰਾ ਨੂੰ ਵੀ ਅਦਾਲਤ ਨੇ ਸੁਣਾਈ 7 ਸਾਲ ਦੀ ਸਜ਼ਾ, ਪੜੋ ਕੀ ਹੈ ਪੂਰਾ ਮਾਮਲਾ
ਨਵੀ ਦਿੱਲੀ 17 ਜਨਵਰੀ: ਪਾਕਿਸਤਾਨ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਅਲ ਕਾਦਿਰ ਟਰੱਸਟ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਸਜ਼ਾ ਦਾ ਐਲਾਨ ਕੀਤਾ ਹੈ। ਇਮਰਾਨ ਨੂੰ 14 ਸਾਲ ਅਤੇ ਬੁਸ਼ਰਾ ਬੀਬੀ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਹੈ। ਦੋਵਾਂ ‘ਤੇ ਰਾਸ਼ਟਰੀ ਖਜ਼ਾਨੇ ਨੂੰ 50 ਅਰਬ ਪਾਕਿਸਤਾਨੀ ਰੁਪਏ ਦਾ ਨੁਕਸਾਨ ਪਹੁੰਚਾਉਣ ਦਾ ਦੋਸ਼ ਹੈ।ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਇਸ ਮਾਮਲੇ ‘ਚ 4 ਅਹਿਮ ਮੁਖ ਦੋਸ਼ੀ ਹਨ। ਇਮਰਾਨ ਖਾਨ ਅਤੇ ਪਤਨੀ ਬੁਸ਼ਰਾ ਬੀਬੀ, ਅਰਬਪਤੀ ਭੂ-ਮਾਫੀਆ ਮਲਿਕ ਰਿਆਜ਼ ਅਤੇ ਬੁਸ਼ਰਾ ਦੀ ਦੋਸਤ ਫਰਾਹ ਗੋਗੀ।
ਇਸਲਾਮਾਬਾਦ ਦੀ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਦੇ ਜੱਜ ਨਾਸਿਰ ਜਾਵੇਦ ਰਾਣਾ ਨੇ ਇਸ ਮਾਮਲੇ ਦੀ ਸੁਣਵਾਈ 18 ਦਸੰਬਰ ਨੂੰ ਹੀ ਪੂਰੀ ਕਰ ਲਈ ਸੀ। ਇਸ ਮਾਮਲੇ ਵਿੱਚ ਪਹਿਲਾਂ ਹੀ ਤਿੰਨ ਵਾਰ ਫੈਸਲਾ ਟਲ ਚੁੱਕਿਆ ਸੀ । ਜਿਵੇਂ ਹੀ ਫੈਸਲਾ ਸੁਣਾਇਆ ਗਿਆ, ਪੁਲਿਸ ਨੇ ਬੁਸ਼ਰਾ ਬੀਬੀ ਨੂੰ ਹਿਰਾਸਤ ਵਿੱਚ ਲੈ ਲਿਆ। ਫੈਸਲੇ ‘ਚ ਇਮਰਾਨ ਖਾਨ ਨੂੰ ਭ੍ਰਿਸ਼ਟਾਚਾਰ ਅਤੇ ਅਧਿਕਾਰ ਦੀ ਦੁਰਵਰਤੋਂ ਦਾ ਦੋਸ਼ੀ ਪਾਇਆ ਗਿਆ ਹੈ। ਜਦਕਿ ਬੁਸ਼ਰਾ ਬੀਬੀ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦਾ ਦੋਸ਼ੀ ਪਾਇਆ ਗਿਆ। ਫੈਸਲੇ ਤੋਂ ਬਾਅਦ ਅਡਿਆਲਾ ਜੇਲ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/