Pakistan ਫੌਜ ਮੁਖੀ ਅਸੀਮ ਮੁਨੀਰ ਨੂੰ ਮਿਲੀ ਤਰੱਕੀ
– ਮਿਲਿਆ ਪਾਕਿਸਤਾਨੀ ਫੌਜ ਦਾ ਸਰਵ ਉੱਚ ਅਹੁਦਾ
ਨਵੀ ਦਿੱਲੀ, 20 ਮਈ ( ਵਿਸ਼ਵ ਵਾਰਤਾ): ਪਾਕਿਸਤਾਨ (Pakistan) ਦੇ ਫੌਜ ਮੁਖੀ ਅਸੀਮ ਮੁਨੀਰ ਨੂੰ ਤਰੱਕੀ ਦਿੱਤੀ ਗਈ ਗਈ। ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ਨੂੰ ਫੀਲਡ ਮਾਰਸ਼ਲ ਵਜੋਂ ਤਰੱਕੀ ਮਿਲੀ ਹੈ। ਪਾਕਿਸਤਾਨ ਦੀ ਕੈਬਨਿਟ ਨੇ ਮੰਗਲਵਾਰ ਨੂੰ ਇੱਕ ਵੱਡਾ ਫੈਸਲਾ ਲਿਆ। ਕੈਬਨਿਟ ਨੇ ਜਨਰਲ ਅਸੀਮ ਮੁਨੀਰ ਨੂੰ ਫੀਲਡ ਮਾਰਸ਼ਲ ਬਣਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਪਾਕਿਸਤਾਨ ਵਿੱਚ ਫੀਲਡ ਮਾਰਸ਼ਲ ਦਾ ਦਰਜਾ ਪਾਕਿਸਤਾਨੀ ਹਥਿਆਰਬੰਦ ਸੈਨਾਵਾਂ ਵਿੱਚ ਸਭ ਤੋਂ ਉੱਚਾ ਦਰਜਾ ਹੈ। ਇਹ ਰੈਂਕ ਜਨਰਲ (ਚਾਰ ਸਟਾਰ) ਤੋਂ ਉੱਪਰ ਹੈ। ਪਾਕਿਸਤਾਨ ਵਿੱਚ ਫੀਲਡ ਮਾਰਸ਼ਲ ਦਾ ਅਹੁਦਾ ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਵਿੱਚ ਸਭ ਤੋਂ ਉੱਚਾ ਹੈ। ਮੁਨੀਰ ਨੂੰ ਭਾਰਤ ਵਿਰੁੱਧ ਆਪ੍ਰੇਸ਼ਨ ਬੁਨਯਾਨ-ਉਮ-ਮਾਰਸੂਸ ਦੌਰਾਨ ਫੌਜ ਦੀ ਸ਼ਾਨਦਾਰ ਅਗਵਾਈ ਲਈ ਤਰੱਕੀ ਦਿੱਤੀ ਗਈ ਹੈ। ਪਾਕਿਸਤਾਨ ਦੇ ਇਤਿਹਾਸ ਵਿੱਚ ਅਸੀਮ ਮੁਨੀਰ ਤੋਂ ਪਹਿਲਾਂ, ਅਯੂਬ ਖਾਨ 1959 ਵਿੱਚ ਫੀਲਡ ਮਾਰਸ਼ਲ ਬਣੇ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























