ਹੁਣ ਤੀਜੇ ਬੱਚੇ ਦੇ ਜਨਮ ‘ਤੇ ਮਿਲੇਗੀ ਇੱਕ ਸਾਲ ਦੀ ਮੈਟਰਨਿਟੀ ਲੀਵ
– ਸੂਬਾ ਸਰਕਾਰ ਦਾ ਮਹਿਲਾਵਾਂ ਲਈ ਵੱਡਾ ਐਲਾਨ
ਨਵੀ ਦਿੱਲੀ, 18 ਅਗਸਤ (ਵਿਸ਼ਵ ਵਾਰਤਾ) – ਸੂਬਾ ਸਰਕਾਰ ਨੇ ਰਾਜ ਦੀਆਂ ਮਹਿਲਾ ਸਰਕਾਰੀ ਕਰਮਚਾਰੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਤਾਮਿਲਨਾਡੂ ਸਰਕਾਰ ਨੇ ਮਹਿਲਾ ਕਰਮਚਾਰੀਆਂ ਲਈ ਤੀਜੇ ਬੱਚੇ ਦੇ ਜਨਮ ‘ਤੇ ਮਿਲਣ ਵਾਲੀ ਮੈਟਰਨਿਟੀ ਲੀਵ ਦੇ ਸਮੇਂ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ।
ਹੁਣ ਇਹ ਮਿਆਦ ਉੱਨੀ ਹੀ ਹੋਵੇਗੀ ਜਿੰਨੀ ਪਹਿਲਾਂ ਦੋ ਬੱਚਿਆਂ ਦੇ ਸਮੇਂ ਮਿਲਦੀ ਸੀ। ਤੀਜੇ ਬੱਚੇ ਦੇ ਜਨਮ ‘ਤੇ ਮਿਲਣ ਵਾਲੀ ਮੈਟਰਨਿਟੀ ਲੀਵ ਹੁਣ 365 ਦਿਨ ਯਾਨੀ ਕਿ 1 ਸਾਲ ਦੀ ਹੋਵੇਗੀ, ਜਦਕਿ ਪਹਿਲਾਂ ਤੀਜੇ ਬੱਚੇ ਦੇ ਜਨਮ ‘ਤੇ ਮੈਟਰਨਿਟੀ ਲੀਵ ਵਜੋਂ 12 ਹਫ਼ਤੇ ਯਾਨੀ ਕਿ 3 ਮਹੀਨਿਆਂ ਦੀ ਛੁੱਟੀ ਹੀ ਮਿਲਦੀ ਸੀ।
ਪਹਿਲਾਂ ਦੇ ਨਿਯਮਾਂ ਤਹਿਤ, ਜਿਨ੍ਹਾਂ ਸਰਕਾਰੀ ਮਹਿਲਾ ਕਰਮਚਾਰੀਆਂ ਦੇ ਦੋ ਤੋਂ ਘੱਟ ਜਿਊਂਦੇ ਬੱਚੇ ਸਨ, ਉਨ੍ਹਾਂ ਨੂੰ 365 ਦਿਨਾਂ ਦੀ ਮੈਟਰਨਿਟੀ ਲੀਵ ਮਿਲਦੀ ਸੀ, ਜਦਕਿ ਦੋ ਜਾਂ ਉਸ ਤੋਂ ਵੱਧ ਜਿਊਂਦੇ ਬੱਚੇ ਹੋਣ ‘ਤੇ 12 ਹਫ਼ਤਿਆਂ ਤੱਕ ਦੀ ਮੈਟਰਨਿਟੀ ਲੀਵ ਮਿਲਦੀ ਸੀ। ਇਸ ਨਵੇਂ ਨਿਯਮ ਨੂੰ ਲਾਗੂ ਕਰਨ ਲਈ ਜਲਦ ਹੀ ਸਰਕਾਰ ਇੱਕ ਵਿਸਤ੍ਰਿਤ ਸਰਕਾਰੀ ਹੁਕਮ ਜਾਰੀ ਕਰੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























