PUNJAB ਦੀ ਕੋਈ ਵੀ ਤਹਿਸੀਲ ਵਿੱਚ ਕੱਲ ਨਹੀਂ ਚੱਲੇਗੀ ਕਲਮ -ਤਹਿਸੀਲਦਾਰਾਂ ਨੇ ਹੜਤਾਲ ਦਾ ਕੀਤਾ ਐਲਾਨ
ਚੰਡੀਗੜ੍ਹ 2 ਮਾਰਚ (ਵਿਸ਼ਵ ਵਾਰਤਾ)- PUNJAB ਦੀਆਂ ਸਾਰੀਆਂ ਤਹਿਸੀਲਾਂ ਵਿੱਚ ਭਲਕੇ ਕੱਲ ਯਾਨੀ 3 ਮਾਰਚ ਨੂੰ ਕਲਮ ਨਹੀਂ ਚਲੇਗੀ। PUNJAB ਦੀਆਂ ਸਾਰੀਆਂ ਤਹਿਸੀਲਾ ‘ਚ ਤਹਿਸੀਲਦਾਰਾਂ ਵੱਲੋਂ ਭਲਕੇ ਸਮੂਹਿਕ ਹੜਤਾਲ ‘ਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਇਹ ਜਾਣਕਾਰੀ PUNJAB ਰੈਵੀਨਿਊ ਅਫਸਰ ਐਸੋਸੀਏਸ਼ਨ ਵੱਲੋਂ ਦਿੱਤੀ ਗਈ ਹੈ। ਕੱਲ੍ਹ ਤਹਿਸੀਲਾਂ ‘ਚ ਕਿਸੇ ਵੀ ਪ੍ਰਕਾਰ ਦਾ ਕੋਈ ਕੰਮ-ਕਾਜ ਨਹੀਂ ਹੋਵੇਗਾ। ਜਿਸ ਨਾਲ ਆਮ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। PUNJAB ਰੈਵੀਨਿਊ ਅਫਸਰ ਐਸੋਸੀਏਸ਼ਨ ਵੱਲੋਂ ਸਰਕਾਰ ਅਤੇ ਵਿਜੀਲੈਂਸ ਵਿਭਾਗ ਦੀ ਕਾਰਵਾਈ ਦੀ ਨਿੰਦਾ ਕਰਦੇ ਹੋਏ ਸਮੂਹਿਕ ਛੁੱਟੀ ‘ਤੇ ਜਾਣ ਦਾ ਫੈਸਲਾ ਲਿਆ ਹੈ|