• Latest
  • Trending
ਅੰਮ੍ਰਿਤਸਰ ‘ਚ ਦੋ ਸਕੇ ਭਰਾਵਾਂ ਸਮੇਤ ਨੌਂ ਗ੍ਰਿਫ਼ਤਾਰ; 8 ਪਿਸਤੌਲ, 8.5 ਕਿਲੋ ਹੈਰੋਇਨ ਅਤੇ 12.95 ਲੱਖ ਰੁਪਏ ਡਰੱਗ ਮਨੀ ਬਰਾਮਦ

ਅੰਮ੍ਰਿਤਸਰ ‘ਚ ਦੋ ਸਕੇ ਭਰਾਵਾਂ ਸਮੇਤ ਨੌਂ ਗ੍ਰਿਫ਼ਤਾਰ; 8 ਪਿਸਤੌਲ, 8.5 ਕਿਲੋ ਹੈਰੋਇਨ ਅਤੇ 12.95 ਲੱਖ ਰੁਪਏ ਡਰੱਗ ਮਨੀ ਬਰਾਮਦ

3 weeks ago
Haryana ‘ਚ ਸਫਾਈ ਕਰਮਚਾਰੀਆਂ ਦੀ ਹੜਤਾਲ ‘ਤੇ ਸਰਕਾਰ ਸਖ਼ਤ, 73 ਬਰਖ਼ਾਸਤ ਤੇ 10 ਮੁਅੱਤਲ

Haryana ‘ਚ ਸਫਾਈ ਕਰਮਚਾਰੀਆਂ ਦੀ ਹੜਤਾਲ ‘ਤੇ ਸਰਕਾਰ ਸਖ਼ਤ, 73 ਬਰਖ਼ਾਸਤ ਤੇ 10 ਮੁਅੱਤਲ

5 minutes ago
Punjab Weather: ਸੂਬੇ ‘ਚ ਮੌਨਸੂਨ ਹੋਇਆ ਕਮਜ਼ੋਰ, ਹੁੰਮਸ ‘ਤੇ ਗਰਮੀ ‘ਚ ਵਾਧਾ

Punjab Weather: ਸੂਬੇ ‘ਚ ਮੌਨਸੂਨ ਹੋਇਆ ਕਮਜ਼ੋਰ, ਹੁੰਮਸ ‘ਤੇ ਗਰਮੀ ‘ਚ ਵਾਧਾ

28 minutes ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

57 minutes ago
Chandigarh ਰੇਲਵੇ ਸਟੇਸ਼ਨ ’ਤੇ ਅੱਜ ਤੋਂ 36 ਦਿਨਾਂ ਦਾ ਬਲਾਕ, ਕਈ ਟ੍ਰੇਨਾਂ ਪ੍ਰਭਾਵਿਤ

Chandigarh ਰੇਲਵੇ ਸਟੇਸ਼ਨ ’ਤੇ ਅੱਜ ਤੋਂ 36 ਦਿਨਾਂ ਦਾ ਬਲਾਕ, ਕਈ ਟ੍ਰੇਨਾਂ ਪ੍ਰਭਾਵਿਤ

1 hour ago
Breaking: ਪੰਜਾਬ ਦੇ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਕੈਬਨਿਟ ਮੰਤਰੀ ਮੋਹਿੰਦਰ ਭਗਤ ਦੇ ਸਨ ਪਿਤਾ

Breaking: ਪੰਜਾਬ ਦੇ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਕੈਬਨਿਟ ਮੰਤਰੀ ਮੋਹਿੰਦਰ ਭਗਤ ਦੇ ਸਨ ਪਿਤਾ

1 hour ago
Women’s Asia Cup: ਪਹਿਲਾ ਸੈਮੀਫਾਈਨਲ ਅੱਜ, ਭਾਰਤ ਅਤੇ ਬੰਗਲਾਦੇਸ਼ ਹੋਣਗੇ ਆਹਮੋ-ਸਾਹਮਣੇ

Women’s Asia Cup: ਪਹਿਲਾ ਸੈਮੀਫਾਈਨਲ ਅੱਜ, ਭਾਰਤ ਅਤੇ ਬੰਗਲਾਦੇਸ਼ ਹੋਣਗੇ ਆਹਮੋ-ਸਾਹਮਣੇ

2 hours ago
Ludhiana ‘ਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਮਾਮਲਾ: ਅੱਜ ਜਲੰਧਰ ਬੰਦ ਦੀ ਕਾਲ

Ludhiana ‘ਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਮਾਮਲਾ: ਅੱਜ ਜਲੰਧਰ ਬੰਦ ਦੀ ਕਾਲ

2 hours ago
Hukamnama Sri Darbar Sahib Today – 10 September 2026 | Ang 589 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 10 September 2026 | Ang 589 I ਅੱਜ ਦਾ ਹੁਕਮਨਾਮਾ

4 hours ago
Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

11 hours ago
ਅੰਮ੍ਰਿਤਸਰ ਵਿੱਚ ਸਰਹੱਦ ਪਾਰ ਤਸਕਰੀ ਮਾਡਿਊਲ ਦਾ ਪਰਦਾਫਾਸ਼ : ਕਾਊਂਟਰ ਇੰਟੈਲੀਜੈਂਸ ਨੇ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ ; ਡਰੱਗ ਅਤੇ 3 ਵਿਦੇਸ਼ੀ ਪਿਸਤੌਲ ਜ਼ਬਤ

ਅੰਮ੍ਰਿਤਸਰ ਵਿੱਚ ਸਰਹੱਦ ਪਾਰ ਤਸਕਰੀ ਮਾਡਿਊਲ ਦਾ ਪਰਦਾਫਾਸ਼ : ਕਾਊਂਟਰ ਇੰਟੈਲੀਜੈਂਸ ਨੇ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ ; ਡਰੱਗ ਅਤੇ 3 ਵਿਦੇਸ਼ੀ ਪਿਸਤੌਲ ਜ਼ਬਤ

13 hours ago
INS ਮੈਸੂਰ Exercise Samudra Laksamana ਵਿੱਚ ਹਿੱਸਾ ਲੈਣ ਲਈ ਮਲੇਸ਼ੀਆ ਪਹੁੰਚਿਆ

INS ਮੈਸੂਰ Exercise Samudra Laksamana ਵਿੱਚ ਹਿੱਸਾ ਲੈਣ ਲਈ ਮਲੇਸ਼ੀਆ ਪਹੁੰਚਿਆ

14 hours ago
ਰਾਜਨਾਥ ਸਿੰਘ ਨੇ ਸ਼੍ਰੀਲੰਕਾ ਦੀ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ ; ਵਿਕਾਸ ਸਹਿਯੋਗ ਅਤੇ ਸੱਭਿਅਤਾ ਸੰਬੰਧੀ ਸਬੰਧਾਂ ‘ਤੇ ਵਿਚਾਰ-ਚਰਚਾ

ਰਾਜਨਾਥ ਸਿੰਘ ਨੇ ਸ਼੍ਰੀਲੰਕਾ ਦੀ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ ; ਵਿਕਾਸ ਸਹਿਯੋਗ ਅਤੇ ਸੱਭਿਅਤਾ ਸੰਬੰਧੀ ਸਬੰਧਾਂ ‘ਤੇ ਵਿਚਾਰ-ਚਰਚਾ

14 hours ago
Hindi News
English News
Thursday, September 10, 2026
No Result
View All Result
29 °c
Chandigarh
30 ° Fri
29 ° Sat
28 ° Sun
28 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਅੰਮ੍ਰਿਤਸਰ ‘ਚ ਦੋ ਸਕੇ ਭਰਾਵਾਂ ਸਮੇਤ ਨੌਂ ਗ੍ਰਿਫ਼ਤਾਰ; 8 ਪਿਸਤੌਲ, 8.5 ਕਿਲੋ ਹੈਰੋਇਨ ਅਤੇ 12.95 ਲੱਖ ਰੁਪਏ ਡਰੱਗ ਮਨੀ ਬਰਾਮਦ

ਗ੍ਰਿਫ਼ਤਾਰ ਮੁਲਜ਼ਮ ਵਿਦੇਸ਼ ਅਧਾਰਤ ਹੈਂਡਲਰਾਂ ਰਾਹੀਂ ਗੈਰ-ਕਾਨੂੰਨੀ ਅਸਲੇ ਅਤੇ ਹੈਰੋਇਨ ਦੀਆਂ ਖੇਪਾਂ ਹਾਸਲ ਕਰਕੇ ਅੱਗੇ ਸਪਲਾਈ ਕਰਦੇ ਸਨ: ਡੀਜੀਪੀ ਗੌਰਵ ਯਾਦਵ

August 19, 2026
in ਖਬਰਾਂ, ਪੰਜਾਬ
ਅੰਮ੍ਰਿਤਸਰ ‘ਚ ਦੋ ਸਕੇ ਭਰਾਵਾਂ ਸਮੇਤ ਨੌਂ ਗ੍ਰਿਫ਼ਤਾਰ; 8 ਪਿਸਤੌਲ, 8.5 ਕਿਲੋ ਹੈਰੋਇਨ ਅਤੇ 12.95 ਲੱਖ ਰੁਪਏ ਡਰੱਗ ਮਨੀ ਬਰਾਮਦ

ਅੰਮ੍ਰਿਤਸਰ ‘ਚ ਦੋ ਸਕੇ ਭਰਾਵਾਂ ਸਮੇਤ ਨੌਂ ਗ੍ਰਿਫ਼ਤਾਰ; 8 ਪਿਸਤੌਲ, 8.5 ਕਿਲੋ ਹੈਰੋਇਨ ਅਤੇ 12.95 ਲੱਖ ਰੁਪਏ ਡਰੱਗ ਮਨੀ ਬਰਾਮਦ

— ਗ੍ਰਿਫ਼ਤਾਰ ਮੁਲਜ਼ਮ ਵਿਦੇਸ਼ ਅਧਾਰਤ ਹੈਂਡਲਰਾਂ ਰਾਹੀਂ ਗੈਰ-ਕਾਨੂੰਨੀ ਅਸਲੇ ਅਤੇ ਹੈਰੋਇਨ ਦੀਆਂ ਖੇਪਾਂ ਹਾਸਲ ਕਰਕੇ ਅੱਗੇ ਸਪਲਾਈ ਕਰਦੇ ਸਨ: ਡੀਜੀਪੀ ਗੌਰਵ ਯਾਦਵ

— ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਤਫਤੀਸ਼ ਜਾਰੀ: ਸੀਪੀ ਅੰਮ੍ਰਿਤਸਰ ਹਰਮਨਬੀਰ ਗਿੱਲ

ਚੰਡੀਗੜ੍ਹ/ਅੰਮ੍ਰਿਤਸਰ, 19 ਅਗਸਤ (ਵਿਸ਼ਵ ਵਾਰਤਾ);- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨੌਂ ਮੁਲਜ਼ਮਾਂ ਨੂੰ ਅੱਠ ਗੈਰ-ਕਾਨੂੰਨੀ ਪਿਸਤੌਲਾਂ, 8.536 ਕਿਲੋ ਹੈਰੋਇਨ ਅਤੇ 12.95 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕਰਕੇ ਨਸ਼ਾ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਵਾਲੇ ਤਿੰਨ ਮੁੱਖ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਦਰਸ਼ਨ ਸਿੰਘ ਉਰਫ਼ ਚੰਨਾ (25) ਵਾਸੀ ਪਿੰਡ ਰਾਣੀਆਂ ਜੋ ਮੌਜੂਦਾ ਸਮੇਂ ਜੰਡ ਪੀਰ ਕਾਲੋਨੀ, ਅੰਮ੍ਰਿਤਸਰ ਵਿਖੇ ਰਹਿ ਰਿਹਾ ਸੀ; ਸਤਨਾਮ ਸਿੰਘ (46) ਵਾਸੀ ਪਿੰਡ ਮਾਂਝ, ਅੰਮ੍ਰਿਤਸਰ; ਮਹਾਬੀਰ ਸਿੰਘ (34) ਵਾਸੀ ਪਿੰਡ ਰਾਜੋਕੇ, ਤਰਨ ਤਾਰਨ; ਲਵਪ੍ਰੀਤ ਸਿੰਘ ਉਰਫ਼ ਫੂਲਾ ਉਰਫ਼ ਲਵ (24) ਵਾਸੀ ਕਰਤਾਰ ਨਗਰ, ਅੰਮ੍ਰਿਤਸਰ; ਹਰਮਨ ਸਿੰਘ ਉਰਫ਼ ਹੰਮਾ (23) ਅਤੇ ਨਰਿੰਦਰ ਸਿੰਘ ਉਰਫ਼ ਰੋਬਾ (26) ਦੋਵੇਂ ਵਾਸੀ ਕਾਲੇ ਘਣੂਪੁਰ, ਅੰਮ੍ਰਿਤਸਰ; ਕਰਨ ਸਿੰਘ ਉਰਫ਼ ਕਰਨ (22) ਵਾਸੀ ਪਿੰਡ ਭਿਖੀਵਿੰਡ, ਤਰਨ ਤਾਰਨ; ਗੁਰਜੰਟ ਸਿੰਘ ਉਰਫ਼ ਘੁੱਧਾ (24) ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ (21) ਦੋਵੇਂ ਵਾਸੀ ਭੱਲਾ ਕਾਲੋਨੀ, ਅੰਮ੍ਰਿਤਸਰ ਵਜੋਂ ਹੋਈ ਹੈ।

ਬਰਾਮਦ ਕੀਤੇ ਗਏ ਪਿਸਤੌਲਾਂ ਵਿੱਚ ਤਿੰਨ .30 ਬੋਰ, ਚਾਰ 9 ਐਮਐਮ ਗਲੋਕ, ਇੱਕ .32 ਬੋਰ ਅਤੇ ਚਾਰ ਜਿੰਦਾ ਕਾਰਤੂਸ ਸ਼ਾਮਲ ਹਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਅਸਲੇ ਅਤੇ ਨਸ਼ੇ ਦੇ ਮਾਮਲਿਆਂ ਵਿੱਚ ਸ਼ਾਮਲ ਇਹ ਮੁਲਜ਼ਮ ਵਿਦੇਸ਼ ਬੈਠੇ ਹੈਂਡਲਰਾਂ ਦੇ ਸੰਪਰਕ ਵਿੱਚ ਸਨ, ਜਿਨ੍ਹਾਂ ਤੋਂ ਇਹ ਗੈਰ-ਕਾਨੂੰਨੀ ਹਥਿਆਰਾਂ ਅਤੇ ਹੈਰੋਇਨ ਦੀਆਂ ਖੇਪਾਂ ਪ੍ਰਾਪਤ ਕਰਕੇ ਅੱਗੇ ਹੋਰ ਅਪਰਾਧਿਕ ਅਨਸਰਾਂ ਨੂੰ ਸਪਲਾਈ ਕਰਦੇ ਸਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਹੋਰ ਵਿਅਕਤੀਆਂ ਦੀ ਪਛਾਣ ਅਤੇ ਨਸ਼ਾ ਤਸਕਰੀ ਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ ਵਿਆਪਕ ਨੈੱਟਵਰਕ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਲਈ ਅਗਲੇ-ਪਿਛਲੇ ਸਬੰਧਾਂ ਦੀ ਜਾਂਚ ਜਾਰੀ ਹੈ।

ਪਹਿਲੇ ਆਪ੍ਰੇਸ਼ਨ ਦੀ ਜਾਣਕਾਰੀ ਸਾਂਝੀ ਕਰਦਿਆਂ ਕਮਿਸ਼ਨਰ ਆਫ਼ ਪੁਲਿਸ (ਸੀਪੀ) ਅੰਮ੍ਰਿਤਸਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਨੇ ਪੁਖਤਾ ਇਤਲਾਹ ਦੇ ਆਧਾਰ ‘ਤੇ ਮੁਲਜ਼ਮ ਦਰਸ਼ਨ ਉਰਫ਼ ਚੰਨਾ ਅਤੇ ਸਤਨਾਮ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ ਦੋ ਗੈਰ-ਕਾਨੂੰਨੀ ਪਿਸਤੌਲ ਬਰਾਮਦ ਕੀਤੇ। ਗ੍ਰਿਫ਼ਤਾਰ ਮੁਲਜ਼ਮਾਂ ਵੱਲੋਂ ਕੀਤੇ ਖੁਲਾਸਿਆਂ ਦੇ ਆਧਾਰ ‘ਤੇ ਉਨ੍ਹਾਂ ਦੇ ਦੋ ਸਾਥੀਆਂ ਮਹਾਬੀਰ ਸਿੰਘ ਅਤੇ ਲਵਪ੍ਰੀਤ ਉਰਫ਼ ਲਵ ਨੂੰ ਚਾਰ ਗੈਰ-ਕਾਨੂੰਨੀ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ।

ਇਨ੍ਹਾਂ ਚਾਰੇ ਗ੍ਰਿਫ਼ਤਾਰ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਹੈਰੋਇਨ ਦੇ ਵਪਾਰ ਲਈ ਐਨ.ਡੀ.ਪੀ.ਐਸ. ਐਕਟ ਅਧੀਨ ਮਾਮਲਿਆਂ ਤੋਂ ਇਲਾਵਾ ਅਸਲਾ ਐਕਟ ਅਤੇ ਚੋਰੀ ਦੇ ਕੇਸ ਸ਼ਾਮਲ ਹਨ।

ਦੂਜੇ ਆਪ੍ਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਸੀਪੀ ਨੇ ਦੱਸਿਆ ਕਿ ਖੁਫੀਆ ਜਾਣਕਾਰੀ ‘ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਪੁਲਿਸ ਟੀਮ ਨੇ ਹਰਮਨ ਉਰਫ਼ ਹੰਮਾ, ਨਰਿੰਦਰ ਉਰਫ਼ ਰੋਬਾ ਅਤੇ ਕਰਨ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ 3.5 ਕਿਲੋ ਹੈਰੋਇਨ, ਇੱਕ ਪਿਸਤੌਲ, ਚਾਰ ਜਿੰਦਾ ਕਾਰਤੂਸ ਅਤੇ 12.10 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕਰ ਲਈ। ਇਸ ਤੋਂ ਇਲਾਵਾ ਪੁਲਿਸ ਟੀਮਾਂ ਨੇ ਅਪਰਾਧਿਕ ਗਤੀਵਿਧੀਆਂ ‘ਚ ਵਰਤਿਆ ਜਾ ਰਿਹਾ ਉਨ੍ਹਾਂ ਦਾ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ।

ਸੀਪੀ ਹਰਮਨਬੀਰ ਸਿੰਘ ਨੇ ਦੱਸਿਆ ਕਿ ਇੱਕ ਹੋਰ ਵੱਡੇ ਆਪ੍ਰੇਸ਼ਨ ਵਿੱਚ ਪੁਲਿਸ ਟੀਮਾਂ ਨੇ ਗੁਰਜੰਟ ਉਰਫ਼ ਘੁੱਧਾ ਅਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ 5.01 ਕਿਲੋ ਹੈਰੋਇਨ, ਇੱਕ ਪਿਸਤੌਲ ਅਤੇ 85,000 ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਸਕੇ ਭਰਾ ਹਨ ਅਤੇ ਗੈਰ-ਕਾਨੂੰਨੀ ਤੌਰ ‘ਤੇ ਹੈਰੋਇਨ ਦੀ ਤਸਕਰੀ ਵਿੱਚ ਸ਼ਾਮਲ ਸਨ।

ਇਸ ਸਬੰਧੀ ਥਾਣਾ ਕੈਂਟ, ਅੰਮ੍ਰਿਤਸਰ ਵਿਖੇ ਅਸਲਾ ਐਕਟ ਦੀ ਧਾਰਾ 25(6,7,8) ਤਹਿਤ ਐਫ.ਆਈ.ਆਰ. ਨੰ. 148 ਮਿਤੀ 13.08.2026, ਥਾਣਾ ਛੇਹਰਟਾ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21-ਬੀ ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਐਫ.ਆਈ.ਆਰ. ਨੰ. 191 ਮਿਤੀ 18.08.2026 ਅਤੇ ਥਾਣਾ ਛੇਹਰਟਾ ਵਿਖੇ ਹੀ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 21-ਸੀ, 27-ਏ ਅਤੇ 29 ਤਹਿਤ ਐਫ.ਆਈ.ਆਰ. ਨੰ. 189 ਮਿਤੀ 18.08.2026 ਅਧੀਨ ਤਿੰਨ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ।

Tags: BREAKING NEWSLatest Punjab newsPUNJABpunjab newstop headlines in PunjabiWISHAVWARTA.IN
Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Haryana ‘ਚ ਸਫਾਈ ਕਰਮਚਾਰੀਆਂ ਦੀ ਹੜਤਾਲ ‘ਤੇ ਸਰਕਾਰ ਸਖ਼ਤ, 73 ਬਰਖ਼ਾਸਤ ਤੇ 10 ਮੁਅੱਤਲ

Haryana ‘ਚ ਸਫਾਈ ਕਰਮਚਾਰੀਆਂ ਦੀ ਹੜਤਾਲ ‘ਤੇ ਸਰਕਾਰ ਸਖ਼ਤ, 73 ਬਰਖ਼ਾਸਤ ਤੇ 10 ਮੁਅੱਤਲ

by Ranjit Singh
September 10, 2026
0

Haryana 'ਚ ਸਫਾਈ ਕਰਮਚਾਰੀਆਂ ਦੀ ਹੜਤਾਲ 'ਤੇ ਸਰਕਾਰ ਸਖ਼ਤ, 73 ਬਰਖ਼ਾਸਤ ਤੇ 10 ਮੁਅੱਤਲ ਚੰਡੀਗੜ੍ਹ, 10 ਸਤੰਬਰ (ਵਿਸ਼ਵ ਵਾਰਤਾ): ਹਰਿਆਣਾ...

Punjab Weather: ਸੂਬੇ ‘ਚ ਮੌਨਸੂਨ ਹੋਇਆ ਕਮਜ਼ੋਰ, ਹੁੰਮਸ ‘ਤੇ ਗਰਮੀ ‘ਚ ਵਾਧਾ

Punjab Weather: ਸੂਬੇ ‘ਚ ਮੌਨਸੂਨ ਹੋਇਆ ਕਮਜ਼ੋਰ, ਹੁੰਮਸ ‘ਤੇ ਗਰਮੀ ‘ਚ ਵਾਧਾ

by Ranjit Singh
September 10, 2026
0

Punjab Weather: ਸੂਬੇ 'ਚ ਮੌਨਸੂਨ ਹੋਇਆ ਕਮਜ਼ੋਰ, ਹੁੰਮਸ 'ਤੇ ਗਰਮੀ 'ਚ ਵਾਧਾ ਚੰਡੀਗੜ੍ਹ, 10 ਸਤੰਬਰ (ਵਿਸ਼ਵ ਵਾਰਤਾ): ਪੰਜਾਬ ਵਿੱਚ ਮੌਨਸੂਨ...

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

by Ranjit Singh
September 10, 2026
0

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ ਚੰਡੀਗੜ੍ਹ, 10...

Chandigarh ਰੇਲਵੇ ਸਟੇਸ਼ਨ ’ਤੇ ਅੱਜ ਤੋਂ 36 ਦਿਨਾਂ ਦਾ ਬਲਾਕ, ਕਈ ਟ੍ਰੇਨਾਂ ਪ੍ਰਭਾਵਿਤ

Chandigarh ਰੇਲਵੇ ਸਟੇਸ਼ਨ ’ਤੇ ਅੱਜ ਤੋਂ 36 ਦਿਨਾਂ ਦਾ ਬਲਾਕ, ਕਈ ਟ੍ਰੇਨਾਂ ਪ੍ਰਭਾਵਿਤ

by Ranjit Singh
September 10, 2026
0

Chandigarh ਰੇਲਵੇ ਸਟੇਸ਼ਨ ’ਤੇ ਅੱਜ ਤੋਂ 36 ਦਿਨਾਂ ਦਾ ਬਲਾਕ, ਕਈ ਟ੍ਰੇਨਾਂ ਪ੍ਰਭਾਵਿਤ – ਕਈ ਟਰੇਨਾਂ ਅੰਬਾਲਾ ਤੇ ਮੋਹਾਲੀ ਤੋਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Haryana ‘ਚ ਸਫਾਈ ਕਰਮਚਾਰੀਆਂ ਦੀ ਹੜਤਾਲ ‘ਤੇ ਸਰਕਾਰ ਸਖ਼ਤ, 73 ਬਰਖ਼ਾਸਤ ਤੇ 10 ਮੁਅੱਤਲ

Haryana ‘ਚ ਸਫਾਈ ਕਰਮਚਾਰੀਆਂ ਦੀ ਹੜਤਾਲ ‘ਤੇ ਸਰਕਾਰ ਸਖ਼ਤ, 73 ਬਰਖ਼ਾਸਤ ਤੇ 10 ਮੁਅੱਤਲ

by Ranjit Singh
September 10, 2026
0

Haryana 'ਚ ਸਫਾਈ ਕਰਮਚਾਰੀਆਂ ਦੀ ਹੜਤਾਲ 'ਤੇ ਸਰਕਾਰ ਸਖ਼ਤ, 73 ਬਰਖ਼ਾਸਤ ਤੇ 10 ਮੁਅੱਤਲ ਚੰਡੀਗੜ੍ਹ, 10 ਸਤੰਬਰ (ਵਿਸ਼ਵ ਵਾਰਤਾ): ਹਰਿਆਣਾ...

Most Popular

Nepal Flood: ਮੌਤਾਂ ਦੀ ਗਿਣਤੀ 675 ਤੋਂ ਪਾਰ, 2400 ਦੇ ਕਰੀਬ ਲੋਕ ਅਜੇ ਵੀ ਲਾਪਤਾ

Nepal Flood: ਮੌਤਾਂ ਦੀ ਗਿਣਤੀ 675 ਤੋਂ ਪਾਰ, 2400 ਦੇ ਕਰੀਬ ਲੋਕ ਅਜੇ ਵੀ ਲਾਪਤਾ

by Ranjit Singh
2 weeks ago
0

Nepal Flood: ਮੌਤਾਂ ਦੀ ਗਿਣਤੀ 675 ਤੋਂ ਪਾਰ, 2400 ਦੇ ਕਰੀਬ ਲੋਕ ਅਜੇ ਵੀ ਲਾਪਤਾ - ਤਿੱਬਤ ’ਚ ਬਣੀਆਂ ਦੋ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 