New Zealand ’ਚ ਪੰਜਾਬੀ ਵਿਅਕਤੀ ਨੂੰ ਉਮਰ ਕੈਦ
– ਗੁਰਜੀਤ ਸਿੰਘ ਕਤਲ ਮਾਮਲੇ ‘ਚ ਅਦਾਲਤ ਨੇ ਸੁਣਾਇਆ ਫੈਸਲਾ
ਨਿਊਜ਼ੀਲੈਂਡ, 2 ਅਪ੍ਰੈਲ, (ਵਿਸ਼ਵ ਵਾਰਤਾ): ਨਿਊਜ਼ੀਲੈਂਡ ’ਚ ਪੰਜਾਬੀ ਵਿਅਕਤੀ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ ਹੈ। ਇਹ ਫੈਸਲਾ ਸ਼ਹਿਰ ਡੁਨੀਡਨ ਦੀ ਹਾਈ ਕੋਰਟ ਨੇ 2024 ‘ਚ ਗੁਰਜੀਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਸੁਣਾਇਆ ਹੈ। ਦੋਸ਼ੀ ਰਾਜਿੰਦਰ ਨੂੰ 8,000 ਡਾਲਰ ਤੋਂ ਵੱਧ ਦਾ ਜੁਰਮਾਨਾ ਭਰਨ ਦਾ ਵੀ ਹੁਕਮ ਵੀ ਦਿੱਤਾ ਹੈ।
ਦੱਸ ਦਈਏ ਕਿ 28 ਜਨਵਰੀ 2024 ਨੂੰ ਰਾਜਿੰਦਰ ਨੇ ਗੁਰਜੀਤ ਸਿੰਘ ਦੇ ਘਰ ਜਾ ਕੇ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ। ਗੁਰਜੀਤ ਦੀ ਲਾਸ਼ ਅਗਲੀ ਸਵੇਰ ਉਸ ਦੇ ਲਾਅਨ ਵਿੱਚੋਂ ਖੂਨ ਨਾਲ ਲੱਥਪੱਥ ਮਿਲੀ ਸੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਕਤਲ ਤੋਂ ਕੁਝ ਘੰਟੇ ਪਹਿਲਾਂ ਰਾਜਿੰਦਰ ਨੂੰ ਇੱਕ ਸਟੋਰ ਤੋਂ ਚਾਕੂ, ਦਸਤਾਨੇ ਅਤੇ ਗਰਦਨ ਦਾ ਮਾਸਕ ਖਰੀਦਦੇ ਹੋਏ ਸੀ.ਸੀ.ਟੀ.ਵੀ ਕੈਮਰਿਆਂ ਵਿੱਚ ਵੀ ਕੈਦ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਰਾਜਿੰਦਰ ਦੀ ਪਤਨੀ ਗੁਰਪ੍ਰੀਤ ਕੌਰ ਨੇ ਇਸ ਮਾਮਲੇ ‘ਚ ਸਬੂਤ ਮਿਟਾਉਣ ਦਾ ਗੁਨਾਹ ਵੀ ਕਬੂਲ ਕੀਤਾ ਹੈ। ਗੁਰਪ੍ਰੀਤ ਕੌਰ ਨੂੰ ਇਸ ਅਪਰਾਧ ਲਈ ਜੁਲਾਈ ਵਿੱਚ ਸਜ਼ਾ ਸੁਣਾਈ ਜਾਵੇਗੀ। ਦੱਸ ਦਈਏ ਕਿ ਕਿਸੇ ਪੁਰਾਣੀ ਰੰਜਿਸ਼ ਅਤੇ ‘ਲਵ ਟਰੈਂਗਲ’ ਦੇ ਚਲਦਿਆ ਇਸ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























