New York ਹਵਾਈ ਅੱਡੇ ‘ਤੇ ਵੱਡਾ ਹਾਦਸਾ! ਜਹਾਜ਼ ਦੀ ਟਰੱਕ ਨਾਲ ਟੱਕਰ
– ਪਾਇਲਟ ਅਤੇ ਕੋ-ਪਾਇਲਟ ਦੀ ਮੌਤ; ਕਈ ਯਾਤਰੀ ਜ਼ਖਮੀ
ਨਿਊਯਾਰਕ, 23 ਮਾਰਚ 2026 (ਵਿਸ਼ਵ ਵਾਰਤਾ): ਨਿਊਯਾਰਕ ਦੇ ਲਾ ਗਾਰਡੀਆ ਹਵਾਈ ਅੱਡੇ ‘ਤੇ ਭਿਆਨਕ ਜਹਾਜ਼ ਹਾਦਸਾ ਵਾਪਰਿਆ ਹੈ। ਇਸ ਦੁਰਘਟਨਾ ਵਿੱਚ ਜਹਾਜ਼ ਦੇ ਅਗਲੇ ਹਿੱਸੇ ਦੇ ਪਰਖੱਚੇ ਉੱਡ ਗਏ । ਹਵਾਈ ਅੱਡੇ ‘ਤੇ ਐਤਵਾਰ ਰਾਤ (ਸਥਾਨਕ ਸਮੇਂ ਅਨੁਸਾਰ) ਏਅਰ ਕੈਨੇਡਾ ਐਕਸਪ੍ਰੈਸ ਦਾ ਇੱਕ ਜਹਾਜ਼ ਲੈਂਡਿੰਗ ਦੇ ਸਮੇਂ ਰਨਵੇਅ ‘ਤੇ ਇੱਕ ਫਾਇਰ ਟਰੱਕ ਨਾਲ ਟਕਰਾ ਗਿਆ। ਇਸ ਕਾਰਨ ਜਹਾਜ਼ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ।
ਇਹ ਫਲਾਈਟ ਮਾਂਟਰੀਅਲ ਤੋਂ ਆ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਵਿੱਚ ਕੁੱਲ 72 ਯਾਤਰੀ ਅਤੇ 4 ਕਰੂ ਮੈਂਬਰ ਸਵਾਰ ਸਨ। ਜਿਨ੍ਹਾਂ ਵਿੱਚੋਂ 2 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਲੋਕ ਜ਼ਖ਼ਮੀ ਹੋਏ ਹਨ।
ਹਾਦਸੇ ਵਿੱਚ ਪਾਇਲਟ ਅਤੇ ਕੋ-ਪਾਇਲਟ ਦੋਵਾਂ ਦੀ ਮੌਤ ਹੋ ਚੁੱਕੀ ਹੈ। ਘਟਨਾ ਤੋਂ ਬਾਅਦ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ। ਸਾਰੀਆਂ ਉਡਾਣਾਂ ਨੂੰ ਜੇ.ਐੱਫ.ਕੇ. (JFK) ਹਵਾਈ ਅੱਡੇ ਵੱਲ ਡਾਇਵਰਟ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਜਹਾਜ਼ ਦੀ ਇਹ ਟੱਕਰ ਰਨਵੇਅ 4 ਦੇ ਕੋਲ ਹੋਈ, ਜਦੋਂ ਏਅਰ ਕੈਨੇਡਾ ਦੀ CRJ-900 ਫਲਾਈਟ ਟੈਕਸੀ-ਵੇਅ ਤੋਂ ਲੰਘ ਰਹੀ ਸੀ। ਟੱਕਰ ਤੋਂ ਬਾਅਦ ਮੌਕੇ ‘ਤੇ ਫਾਇਰ ਬ੍ਰਿਗੇਡ ਅਤੇ ਬਚਾਅ ਟੀਮਾਂ ਪਹੁੰਚੀਆਂ।























