NEET UG 2025 ਦਾ ਨਤੀਜਾ ਜਾਰੀ
– ਵਿਦਿਆਰਥੀ ਇੰਝ ਕਰ ਸਕਦੇ ਹਨ result ਚੈੱਕ

ਨਵੀ ਦਿੱਲੀ, 14 ਜੂਨ (ਵਿਸ਼ਵ ਵਾਰਤਾ):NTA ਨੇ NEET UG 2025 ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਉਮੀਦਵਾਰ neet.nta.nic.in ‘ਤੇ ਜਾ ਕੇ ਨਤੀਜਾ ਦੇਖ ਸਕਦੇ ਹਨ। ਇਸ ਤੋਂ ਇਲਾਵਾ ਨਤੀਜਾ neet.ntaonline.in ਜਾਂ exam.nta.ac.in ‘ਤੇ ਵੀ ਦੇਖਿਆ ਜਾ ਸਕਦਾ ਹੈ। ਰਾਜਸਥਾਨ ਦੇ ਹਨੂੰਮਾਨਗੜ੍ਹ ਦੇ ਮਹੇਸ਼ ਕੇਸਵਾਨੀ ਨੇ ਪਹਿਲਾ ਅਤੇ ਇੰਦੌਰ ਦੇ ਉਤਕਰਸ਼ ਅਵਧਿਆ ਨੇ ਦੂਜਾ ਰੈਂਕ ਹਾਸਲ ਕੀਤਾ ਹੈ।

ਦੱਸ ਦਈਏ ਕਿ NEET-UG ਪ੍ਰੀਖਿਆ 4 ਮਈ ਨੂੰ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਦੇਸ਼ ਭਰ ਦੇ 5 ਹਜ਼ਾਰ ਤੋਂ ਵੱਧ ਕੇਂਦਰਾਂ ‘ਤੇ ਹੋਈ ਸੀ। ਇਸ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡੀਕਲ ਕਾਲਜਾਂ ਵਿੱਚ MBBS ਕੋਰਸਾਂ ਵਿੱਚ ਸਿੱਧਾ ਦਾਖਲਾ ਮਿਲੇਗਾ।
NEET UG 2025 ਨਤੀਜਾ ਇੰਝ ਕਰੋ ਚੈੱਕ
– NEET ਦੀ ਅਧਿਕਾਰਤ ਵੈੱਬਸਾਈਟ neet.nta.nic.in ‘ਤੇ ਜਾਓ।
– ਹੋਮ ਪੇਜ ‘ਤੇ NEET UG 2025 ਨਤੀਜਾ ਲਿੰਕ ‘ਤੇ ਕਲਿੱਕ ਕਰੋ।
– ਆਪਣਾ ਰਜਿਸਟ੍ਰੇਸ਼ਨ ਨੰਬਰ, ਜਨਮ ਮਿਤੀ ਅਤੇ ਪਿੰਨ ਦਰਜ ਕਰੋ।
– ਸਾਰੇ ਵੇਰਵੇ ਦਰਜ ਕਰਨ ਤੋਂ ਬਾਅਦ, ਸਬਮਿਟ ‘ਤੇ ਕਲਿੱਕ ਕਰੋ।
– ਤੁਹਾਨੂੰ ਸਕ੍ਰੀਨ ‘ਤੇ ਆਪਣਾ ਸਕੋਰਕਾਰਡ ਦਿਖਾਈ ਦੇਵੇਗਾ।
– ਸਕੋਰਕਾਰਡ ਪ੍ਰਿੰਟ ਕਰੋ ਅਤੇ ਇਸਨੂੰ ਆਪਣੇ ਕੋਲ ਰੱਖੋ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















