National: ਅੱਜ ਤੋਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਹੋਣਗੇ ਯੂਕਰੇਨ ਦੌਰੇ ‘ਤੇ
– ਯੂਕਰੇਨ ਅਤੇ ਪੋਲੈਂਡ ਦੇ 3 ਦਿਨਾਂ ਦੌਰੇ ‘ਤੇ ਰਹਿਣਗੇ ਜੈਸ਼ੰਕਰ
– ਜਾਣੋ ਕੀ ਹੈ ਮਕਸਦ
ਚੰਡੀਗੜ੍ਹ, 3 ਸਤੰਬਰ (ਵਿਸ਼ਵ ਵਾਰਤਾ): ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅੱਜ ਵੀਰਵਾਰ ਤੋਂ ਯੂਕਰੇਨ ਅਤੇ ਪੋਲੈਂਡ ਦੇ ਤਿੰਨ ਦਿਨਾਂ ਦੌਰੇ ‘ਤੇ ਜਾਣਗੇ। ਜੈਸ਼ੰਕਰ ਦਾ ਯੂਕਰੇਨ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਕੀਵ ਅਤੇ ਮਾਸਕੋ ਵਿਚਾਲੇ ਤਣਾਅ ਲਗਾਤਾਰ ਵਧਿਆ ਹੋਇਆ ਹੈ। ਇਸ ਕਾਰਨ ਉਨ੍ਹਾਂ ਦੀ ਇਹ ਯਾਤਰਾ ਕਾਫੀ ਅਹਿਮ ਮੰਨੀ ਜਾ ਰਹੀ ਹੈ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਵਿਦੇਸ਼ ਮੰਤਰੀ 3 ਤੋਂ 5 ਸਤੰਬਰ ਤੱਕ ਯੂਕਰੇਨ ਅਤੇ ਪੋਲੈਂਡ ਗਣਰਾਜ ਦੀ ਅਧਿਕਾਰਤ ਯਾਤਰਾ ‘ਤੇ ਰਹਿਣਗੇ।
ਯੂਕਰੇਨ ਵਿੱਚ ਇਨ੍ਹਾਂ ਮੁੱਦਿਆਂ ‘ਤੇ ਹੋਵੇਗੀ ਗੱਲਬਾਤ
ਦੌਰੇ ਦੌਰਾਨ ਐੱਸ. ਜੈਸ਼ੰਕਰ ਆਪਣੇ ਯੂਕਰੇਨੀ ਹਮਰੁਤਬਾ ਆਂਦਰੀ ਸਿਬਿਹਾ ਨਾਲ ਦੁਵੱਲੀ ਗੱਲਬਾਤ ਕਰਨਗੇ। ਇਸ ਤੋਂ ਇਲਾਵਾ ਉਹ ਪੋਲੈਂਡ ਦੇ ਉਪ-ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਰਾਡੋਸਲਾਵ ਸਿਕੋਰਸਕੀ ਨਾਲ ਵੀ ਮੁਲਾਕਾਤ ਕਰਨਗੇ।
ਕੀ ਹੈ ਇਸ ਦੌਰੇ ਦਾ ਮਕਸਦ ?
ਵਿਦੇਸ਼ ਮੰਤਰਾਲੇ ਮੁਤਾਬਕ ਇਸ ਯਾਤਰਾ ਦਾ ਮੁੱਖ ਮਕਸਦ ਭਾਰਤ ਦੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਇਸ ਦੇ ਨਾਲ ਹੀ ਖੇਤਰੀ ਘਟਨਾਕ੍ਰਮ ਅਤੇ ਦੋਵਾਂ ਪੱਖਾਂ ਦੇ ਸਾਂਝੇ ਹਿੱਤਾਂ ਨਾਲ ਜੁੜੇ ਮੁੱਦਿਆਂ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਵੀ ਕੀਤਾ ਜਾਵੇਗਾ। ਜੈਸ਼ੰਕਰ ਦੀ ਯੂਕਰੇਨ ਯਾਤਰਾ ਨੂੰ ਭਾਰਤ ਦੀ ਖੇਤਰੀ ਸ਼ਾਂਤੀ, ਕੂਟਨੀਤਕ ਸੰਪਰਕ ਅਤੇ ਦੁਵੱਲੇ ਸਹਿਯੋਗ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























