National News : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਤੋਂ ਦੋ ਦਿਨਾਂ ਰਾਜਸਥਾਨ ਦੌਰੇ ‘ਤੇ
ਚੰਡੀਗੜ੍ਹ,3 ਅਕਤੂਬਰ (ਵਿਸ਼ਵ ਵਾਰਤਾ)National News : ਰਾਸ਼ਟਰਪਤੀ ਦੇ ਸਕੱਤਰੇਤ ਨੇ ਬੁੱਧਵਾਰ ਨੂੰ ਦੱਸਿਆ ਕਿ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ 3 ਤੋਂ 4 ਅਕਤੂਬਰ(ਅੱਜ ਤੇ ਕੱਲ੍ਹ) ਤੱਕ ਰਾਜਸਥਾਨ ਦੇ ਦੌਰੇ ‘ਤੇ ਹੋਣਗੇ। ਉਹ 3 ਅਕਤੂਬਰ ਨੂੰ ਉਦੈਪੁਰ ਵਿਖੇ ਮੋਹਨ ਲਾਲ ਸੁਖਾਦੀਆ ਯੂਨੀਵਰਸਿਟੀ ਦੀ 32ਵੀਂ ਕਨਵੋਕੇਸ਼ਨ ‘ਚ ਸ਼ਿਰਕਤ ਕਰਨਗੇ। ਜਦੋਂ ਕਿ 4 ਅਕਤੂਬਰ ਨੂੰ ਪ੍ਰਜਾਪਿਤਾ ਮਾਊਂਟ ਆਬੂ ਵਿੱਚ ਬ੍ਰਹਮਾ ਕੁਮਾਰੀ ਡਿਵਾਇਨ ਯੂਨੀਵਰਸਿਟੀ ਵੱਲੋਂ ‘ਸਵੱਛ ਅਤੇ ਸਿਹਤਮੰਦ ਸਮਾਜ ਲਈ ਅਧਿਆਤਮਿਕਤਾ’ ਵਿਸ਼ੇ ‘ਤੇ ਕਰਵਾਏ ਜਾ ਰਹੇ ਵਿਸ਼ਵ ਸੰਮੇਲਨ ਵਿੱਚ ਹਿੱਸਾ ਲੈਣਗੇ। ਇਸੇ ਦਿਨ ਉਹ ਬਾਂਸਵਾੜਾ ਦੇ ਮਾਂਗਧ ਧਾਮ ਵਿਖੇ ਰਾਜਸਥਾਨ ਸਰਕਾਰ ਵੱਲੋਂ ਕਰਵਾਏ ਜਾ ਰਹੇ ਆਦਿ ਗੌਰਵ ਸਨਮਾਨ ਸਮਾਰੋਹ ਵਿੱਚ ਵੀ ਸ਼ਿਰਕਤ ਕਰਨਗੇ।