National: ਡੀਕੇ ਸ਼ਿਵਕੁਮਾਰ ਅੱਜ ਕਰਨਾਟਕ ਦੇ ਮੁੱਖ ਮੰਤਰੀ ਵੱਜੋਂ ਚੁੱਕਣਗੇ ਸਹੁੰ
– ਸ਼ਾਮ 4 ਵਜੇ ਹੋਵੇਗਾ ਸਹੁੰ ਚੁੱਕ ਸਮਾਗਮ
– ਮੰਤਰੀਆਂ ਦੀ ਸੂਚੀ ਜਾਰੀ ਕੀਤੀ ਜਾਵੇਗੀ
– ਸਿੱਧਰਮਈਆ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਬਣੇ
ਚੰਡੀਗੜ੍ਹ, 3 ਜੂਨ (ਵਿਸ਼ਵ ਵਾਰਤਾ) – ਡੀਕੇ ਸ਼ਿਵਕੁਮਾਰ ਅੱਜ ਕਰਨਾਟਕ ਦੇ 24ਵੇਂ ਮੁੱਖ ਮੰਤਰੀ ਵੱਜੋਂ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਸ਼ਾਮ 4 ਵਜੇ ਬੰਗਲੁਰੂ ਦੇ ਲੋਕ ਭਵਨ ਵਿਖੇ ਹੋਵੇਗਾ। ਸ਼ਿਵਕੁਮਾਰ ਨੂੰ 30 ਮਈ ਨੂੰ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿੱਚ ਕਾਂਗਰਸ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਸੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਿੱਧਰਮਈਆ ਨੇ 28 ਮਈ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਡੀਕੇ ਸ਼ਿਵਕੁਮਾਰ ਸੂਬੇ ਵਿੱਚ ਸਿੱਧਰਮਈਆ ਦੀ ਥਾਂ ਲੈਣਗੇ। ਸਿੱਧਰਮਈਆ ਨੇ 20 ਮਈ, 2023 ਤੋਂ 28 ਮਈ, 2026 ਤੱਕ ਸੂਬੇ ਦੇ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ ਹੈ।
ਸ਼ਿਵਕੁਮਾਰ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਕਾਂਗਰਸ ਹਾਈਕਮਾਨ ਬੁੱਧਵਾਰ ਸਵੇਰੇ 10 ਵਜੇ ਜਾਂ ਦੁਪਹਿਰ ਤੱਕ ਨਵੇਂ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਮੰਤਰੀਆਂ ਦੀ ਸੂਚੀ ਜਾਰੀ ਕਰੇਗੀ। ਉਨ੍ਹਾਂ ਕਿਹਾ, “ਮੀਡੀਆ ਵਿੱਚ ਘੁੰਮ ਰਹੇ ਸੰਭਾਵੀ ਨਾਮ ਅਧਿਕਾਰਤ ਨਹੀਂ ਹਨ। ਸੂਚੀ ਦਿੱਲੀ ਤੋਂ ਆਵੇਗੀ ਅਤੇ ਰਾਜ ਭਵਨ ਭੇਜੀ ਜਾਵੇਗੀ ਤਾਂ ਜੋ ਸਹੁੰ ਚੁੱਕ ਰਸਮਾਂ ਪੂਰੀਆਂ ਕੀਤੀਆਂ ਜਾ ਸਕਣ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























