• Latest
  • Trending
National: ਸ੍ਰੀ ਰਾਮ ਮੰਦਰ ਵਿੱਚ ਪ੍ਰਾਣ ਪ੍ਰਤਿਸ਼ਠਾ ਨੂੰ 891 ਦਿਨ ਹੋ ਗਏ, ਪਰ ਅਮਿਤ ਸ਼ਾਹ ਰਾਮਲੱਲਾ ਦੇ ਦਰਸ਼ਨ ਕਰਨ ਨਹੀਂ ਗਏ, ਕਿਉਂ ?- ਕੇਜਰੀਵਾਲ

National: ਸ੍ਰੀ ਰਾਮ ਮੰਦਰ ਵਿੱਚ ਪ੍ਰਾਣ ਪ੍ਰਤਿਸ਼ਠਾ ਨੂੰ 891 ਦਿਨ ਹੋ ਗਏ, ਪਰ ਅਮਿਤ ਸ਼ਾਹ ਰਾਮਲੱਲਾ ਦੇ ਦਰਸ਼ਨ ਕਰਨ ਨਹੀਂ ਗਏ, ਕਿਉਂ ?- ਕੇਜਰੀਵਾਲ

4 weeks ago
ਪਿਛਲੇ ਸਾਢੇ ਚਾਰ ਸਾਲਾਂ ਵਿੱਚ ਪੰਜਾਬ ਵਿੱਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪਿਛਲੇ ਸਾਢੇ ਚਾਰ ਸਾਲਾਂ ਵਿੱਚ ਪੰਜਾਬ ਵਿੱਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

6 hours ago
ਗੁਰਮੀਤ ਸਿੰਘ ਖੁੱਡੀਆਂ ਨੇ ਮੱਛੀ ਪਾਲਣ ਵਿਭਾਗ ਵਿੱਚ ਪੰਜ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ

ਗੁਰਮੀਤ ਸਿੰਘ ਖੁੱਡੀਆਂ ਨੇ ਮੱਛੀ ਪਾਲਣ ਵਿਭਾਗ ਵਿੱਚ ਪੰਜ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ

6 hours ago
ਡਾ. ਬਲਜੀਤ ਕੌਰ ਵੱਲੋਂ ਅਨੁਸੂਚਿਤ ਜਾਤੀਆਂ ਦੇ ਗ੍ਰੈਜੂਏਟਾਂ ਲਈ ਮੁਫ਼ਤ ਸਟੈਨੋਗ੍ਰਾਫ਼ੀ ਸਿਖਲਾਈ ਦਾ ਐਲਾਨ; ਮਾਨ ਸਰਕਾਰ ਨੇ ਰੋਜ਼ਗਾਰ ਦੇ ਖੋਲ੍ਹੇ ਨਵੇਂ ਰਾਹ

ਡਾ. ਬਲਜੀਤ ਕੌਰ ਵੱਲੋਂ ਅਨੁਸੂਚਿਤ ਜਾਤੀਆਂ ਦੇ ਗ੍ਰੈਜੂਏਟਾਂ ਲਈ ਮੁਫ਼ਤ ਸਟੈਨੋਗ੍ਰਾਫ਼ੀ ਸਿਖਲਾਈ ਦਾ ਐਲਾਨ; ਮਾਨ ਸਰਕਾਰ ਨੇ ਰੋਜ਼ਗਾਰ ਦੇ ਖੋਲ੍ਹੇ ਨਵੇਂ ਰਾਹ

6 hours ago
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁੱਖ ਮੁੱਦਿਆਂ ਦੇ ਹੱਲ ਲਈ ਟਰਾਂਸਪੋਰਟ ਅਤੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁੱਖ ਮੁੱਦਿਆਂ ਦੇ ਹੱਲ ਲਈ ਟਰਾਂਸਪੋਰਟ ਅਤੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ

6 hours ago
ਚਮਕੌਰ ਸਾਹਿਬ ਹਲਕੇ ‘ਚ ਨਹਿਰੀ ਸਿੰਚਾਈ ਨੂੰ ਮਿਲੀ ਨਵੀਂ ਰਫ਼ਤਾਰ

ਚਮਕੌਰ ਸਾਹਿਬ ਹਲਕੇ ‘ਚ ਨਹਿਰੀ ਸਿੰਚਾਈ ਨੂੰ ਮਿਲੀ ਨਵੀਂ ਰਫ਼ਤਾਰ

6 hours ago
ਗੈਂਗਸਟਰਾਂ ‘ਤੇ ਵਾਰ ਦਾ 189ਵਾਂ ਦਿਨ: ਪੰਜਾਬ ਪੁਲਿਸ ਵੱਲੋਂ 593 ਥਾਈਂ ਛਾਪੇਮਾਰੀ; 366 ਕਾਬੂ

ਗੈਂਗਸਟਰਾਂ ‘ਤੇ ਵਾਰ ਦਾ 189ਵਾਂ ਦਿਨ: ਪੰਜਾਬ ਪੁਲਿਸ ਵੱਲੋਂ 593 ਥਾਈਂ ਛਾਪੇਮਾਰੀ; 366 ਕਾਬੂ

6 hours ago
ਵਿਦਿਆਰਥੀਆਂ ਦਾ ਸੰਘਰਸ਼ ਭਵਿੱਖੀ ਪੀੜ੍ਹੀਆਂ ਵੱਲੋਂ “ਰੋਸ ਦੇ ਰੁੱਖ” ਵਜੋਂ ਯਾਦ ਰੱਖਿਆ ਜਾਵੇਗਾ: ਕੁਲਤਾਰ ਸਿੰਘ ਸੰਧਵਾਂ

ਵਿਦਿਆਰਥੀਆਂ ਦਾ ਸੰਘਰਸ਼ ਭਵਿੱਖੀ ਪੀੜ੍ਹੀਆਂ ਵੱਲੋਂ “ਰੋਸ ਦੇ ਰੁੱਖ” ਵਜੋਂ ਯਾਦ ਰੱਖਿਆ ਜਾਵੇਗਾ: ਕੁਲਤਾਰ ਸਿੰਘ ਸੰਧਵਾਂ

6 hours ago
ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਅਤੇ ਤਰੁਨਪ੍ਰੀਤ ਸਿੰਘ ਸੌਂਦ ਨੇ ਖੰਨਾ ਵਿੱਚ 70.52 ਕਰੋੜ ਦੇ ਮੁਕੰਮਲ ਹੋਏ ਸਿੰਚਾਈ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਅਤੇ ਤਰੁਨਪ੍ਰੀਤ ਸਿੰਘ ਸੌਂਦ ਨੇ ਖੰਨਾ ਵਿੱਚ 70.52 ਕਰੋੜ ਦੇ ਮੁਕੰਮਲ ਹੋਏ ਸਿੰਚਾਈ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ

6 hours ago
ਵਿਜੀਲੈਂਸ ਬਿਊਰੋ ਨੇ 8 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਐਸਡੀਓ ਨੂੰ ਕੀਤਾ ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਨੇ 8 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਐਸਡੀਓ ਨੂੰ ਕੀਤਾ ਗ੍ਰਿਫ਼ਤਾਰ

6 hours ago
Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

6 hours ago
ਭਾਰਤ ਅਤੇ ਚੀਨ ਤਿੰਨ ਨਿਰਧਾਰਤ ਬਿੰਦੂਆਂ ਰਾਹੀਂ ਸਰਹੱਦੀ ਵਪਾਰ ਮੁੜ ਸ਼ੁਰੂ ਕਰਨ ਨੂੰ ਅੱਗੇ ਵਧਾ ਰਹੇ ਹਨ : MEA

ਭਾਰਤ ਅਤੇ ਚੀਨ ਤਿੰਨ ਨਿਰਧਾਰਤ ਬਿੰਦੂਆਂ ਰਾਹੀਂ ਸਰਹੱਦੀ ਵਪਾਰ ਮੁੜ ਸ਼ੁਰੂ ਕਰਨ ਨੂੰ ਅੱਗੇ ਵਧਾ ਰਹੇ ਹਨ : MEA

7 hours ago
ਆਸਟ੍ਰੇਲੀਆ : ਭਾਰਤੀ ਹਵਾਈ ਸੈਨਾ ‘ਐਕਸਰਸਾਈਜ਼ ਪਿੱਚ ਬਲੈਕ’ ਵਿੱਚ ਸਰਗਰਮੀ ਨਾਲ ਸ਼ਾਮਲ 

ਆਸਟ੍ਰੇਲੀਆ : ਭਾਰਤੀ ਹਵਾਈ ਸੈਨਾ ‘ਐਕਸਰਸਾਈਜ਼ ਪਿੱਚ ਬਲੈਕ’ ਵਿੱਚ ਸਰਗਰਮੀ ਨਾਲ ਸ਼ਾਮਲ 

7 hours ago
Hindi News
English News
Wednesday, July 29, 2026
No Result
View All Result
26 °c
Chandigarh
29 ° Thu
29 ° Fri
30 ° Sat
29 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

National: ਸ੍ਰੀ ਰਾਮ ਮੰਦਰ ਵਿੱਚ ਪ੍ਰਾਣ ਪ੍ਰਤਿਸ਼ਠਾ ਨੂੰ 891 ਦਿਨ ਹੋ ਗਏ, ਪਰ ਅਮਿਤ ਸ਼ਾਹ ਰਾਮਲੱਲਾ ਦੇ ਦਰਸ਼ਨ ਕਰਨ ਨਹੀਂ ਗਏ, ਕਿਉਂ ?- ਕੇਜਰੀਵਾਲ

July 2, 2026
in ਖਬਰਾਂ, ਰਾਸ਼ਟਰੀ
National: ਸ੍ਰੀ ਰਾਮ ਮੰਦਰ ਵਿੱਚ ਪ੍ਰਾਣ ਪ੍ਰਤਿਸ਼ਠਾ ਨੂੰ 891 ਦਿਨ ਹੋ ਗਏ, ਪਰ ਅਮਿਤ ਸ਼ਾਹ ਰਾਮਲੱਲਾ ਦੇ ਦਰਸ਼ਨ ਕਰਨ ਨਹੀਂ ਗਏ, ਕਿਉਂ ?- ਕੇਜਰੀਵਾਲ

Bungalow To Kejriwal

ਸ੍ਰੀ ਰਾਮ ਮੰਦਰ ਵਿੱਚ ਪ੍ਰਾਣ ਪ੍ਰਤਿਸ਼ਠਾ ਨੂੰ 891 ਦਿਨ ਹੋ ਗਏ, ਪਰ ਅਮਿਤ ਸ਼ਾਹ ਰਾਮਲੱਲਾ ਦੇ ਦਰਸ਼ਨ ਕਰਨ ਨਹੀਂ ਗਏ, ਕਿਉਂ ?- ਕੇਜਰੀਵਾਲ

– ਇਹਨਾਂ ਢਾਈ ਸਾਲਾਂ ਵਿੱਚ ਉਹਨਾਂ ਨੇ 42 ਤੋਂ ਵੱਧ ਵਾਰ ਆਪਣੇ ਭਾਸ਼ਣਾਂ ਅਤੇ ਇੰਟਰਵਿਊਆਂ ਵਿੱਚ ਭਗਵਾਨ ਰਾਮ ਅਤੇ ਮੰਦਰ ਦਾ ਜ਼ਿਕਰ ਕੀਤਾ- ਕੇਜਰੀਵਾਲ
– ਕਈ ਵਾਰ ਅਮਿਤ ਸ਼ਾਹ ਨੇ ਭਗਵਾਨ ਰਾਮ ਅਤੇ ਮੰਦਰ ਦੇ ਨਾਮ ‘ਤੇ ਵੋਟਾਂ ਮੰਗੀਆਂ, ਪਰ ਦਰਸ਼ਨ ਕਰਨ ਨਹੀਂ ਗਏ- ਕੇਜਰੀਵਾਲ
– ਇਹਨਾਂ ਲਈ ‘ਰਾਮ’ ਕੇਵਲ ਸੱਤਾ ਹਾਸਲ ਕਰਨ ਅਤੇ ਪੈਸੇ ਕਮਾਉਣ ਦਾ ਜ਼ਰੀਆ ਹਨ, ਇਹਨਾਂ ਦੀ ‘ਰਾਮ’ ਵਿੱਚ ਕੋਈ ਆਸਥਾ ਨਹੀਂ ਹੈ- ਕੇਜਰੀਵਾਲ
– ਸਿਰਫ਼ ਆਮ ਆਦਮੀ ਪਾਰਟੀ ਦੇਸ਼ ਵਿੱਚ ਸਨਾਤਨ ਧਰਮ ਲਈ ਸੱਚੀ ਭਾਵਨਾ ਨਾਲ ਕੰਮ ਕਰ ਰਹੀ ਹੈ- ਕੇਜਰੀਵਾਲ
– ਪੰਜਾਬ ਵਿੱਚ ‘ਆਪ’ ਦੀ ਸਰਕਾਰ ਹਰ ਸ਼ਹਿਰ ਵਿੱਚ ਭਜਨ ਸੰਧਿਆ ਅਤੇ ਮੁਫ਼ਤ ਤੀਰਥ ਯਾਤਰਾ ਕਰਵਾ ਰਹੀ ਹੈ- ਕੇਜਰੀਵਾਲ
– ਪੰਜਾਬ ਦੇ ਅੰਮ੍ਰਿਤਸਰ ਵਿੱਚ ਲਵ-ਕੁਸ਼ ਅਤੇ ਮਾਤਾ ਜਾਨਕੀ ਦਾ ਵਿਸ਼ਾਲ ਮੰਦਰ ਬਣਾਇਆ ਜਾਵੇਗਾ- ਕੇਜਰੀਵਾਲ

– ਦੇਸ਼ ਵੱਲੋਂ ਕੇਜਰੀਵਾਲ ਦੇ ਅਮਿਤ ਸ਼ਾਹ ਨੂੰ 5 ਸਵਾਲ

– 1- ਤੁਸੀਂ ਅਜੇ ਤੱਕ ਰਾਮ ਮੰਦਰ ਕਿਉਂ ਨਹੀਂ ਗਏ?
– 2- ਕੀ ਭਗਵਾਨ ਰਾਮ ਦੇ ਦਰਸ਼ਨ ਕਰਨ ਦਾ ਤੁਹਾਡਾ ਮਨ ਨਹੀਂ ਕਰਦਾ?
– 3- ਕੀ ਰਾਮ ਮੰਦਰ ਜਾਣ ਦਾ ਤੁਹਾਡਾ ਮਨ ਨਹੀਂ ਕਰਦਾ?
– 4- ਕੀ ਤੁਹਾਨੂੰ ਭਗਵਾਨ ਰਾਮ ਦਾ ਆਸ਼ੀਰਵਾਦ ਨਹੀਂ ਚਾਹੀਦਾ?
– 5- ਕੀ ਤੁਸੀਂ ਰਾਮ ਨੂੰ ਭਗਵਾਨ ਮੰਨਦੇ ਹੋ?

ਨਵੀਂ ਦਿੱਲੀ, , 2 ਜੁਲਾਈ (ਵਿਸ਼ਵ ਵਾਰਤਾ) – ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਗਵਾਨ ਰਾਮ ਦੇ ਨਾਮ ‘ਤੇ ਵੋਟਾਂ ਮੰਗਣ ਵਾਲੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲੈ ਕੇ ਇੱਕ ਵੱਡਾ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਅਯੁੱਧਿਆ ਵਿੱਚ ਸ੍ਰੀ ਰਾਮ ਮੰਦਰ ਵਿੱਚ ਪ੍ਰਾਣ ਪ੍ਰਤਿਸ਼ਠਾ ਹੋਏ ਨੂੰ 891 ਦਿਨ ਹੋ ਗਏ ਹਨ। ਇਹਨਾਂ 891 ਦਿਨਾਂ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਸ੍ਰੀ ਰਾਮ ਮੰਦਰ ਵਿੱਚ ਰਾਮਲੱਲਾ ਦੇ ਦਰਸ਼ਨ ਕਰਨ ਨਹੀਂ ਗਏ। ਕਿਉਂ? ਇਹਨਾਂ ਢਾਈ ਸਾਲਾਂ ਵਿੱਚ ਅਮਿਤ ਸ਼ਾਹ ਨੇ 42 ਤੋਂ ਵੱਧ ਵਾਰ ਆਪਣੇ ਭਾਸ਼ਣਾਂ ਅਤੇ ਇੰਟਰਵਿਊਆਂ ਵਿੱਚ ਭਗਵਾਨ ਰਾਮ ਅਤੇ ਮੰਦਰ ਦਾ ਜ਼ਿਕਰ ਕੀਤਾ, ਜਿਸ ਵਿੱਚ ਕਈ ਵਾਰ ਰਾਮ ਅਤੇ ਮੰਦਰ ਦੇ ਨਾਮ ‘ਤੇ ਵੋਟਾਂ ਮੰਗੀਆਂ, ਪਰ ਦਰਸ਼ਨ ਕਰਨ ਨਹੀਂ ਗਏ। ਇਹਨਾਂ ਲਈ ਰਾਮ ਕੇਵਲ ਸੱਤਾ ਹਾਸਲ ਕਰਨ ਅਤੇ ਪੈਸੇ ਕਮਾਉਣ ਦਾ ਜ਼ਰੀਆ ਹੈ। ਇਹਨਾਂ ਦੀ ਰਾਮ ਵਿੱਚ ਕੋਈ ਆਸਥਾ ਨਹੀਂ ਹੈ।

ਅਰਵਿੰਦ ਕੇਜਰੀਵਾਲ ਨੇ ਦੇਸ਼ ਵਾਸੀਆਂ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ 5 ਸਵਾਲ ਪੁੱਛੇ ਕਿ ਤੁਸੀਂ ਅਜੇ ਤੱਕ ਰਾਮ ਮੰਦਰ ਕਿਉਂ ਨਹੀਂ ਗਏ? ਕੀ ਭਗਵਾਨ ਰਾਮ ਦੇ ਦਰਸ਼ਨ ਕਰਨ ਦਾ ਤੁਹਾਡਾ ਮਨ ਨਹੀਂ ਕਰਦਾ? ਕੀ ਰਾਮ ਮੰਦਰ ਜਾਣ ਦਾ ਤੁਹਾਡਾ ਮਨ ਨਹੀਂ ਕਰਦਾ? ਕੀ ਤੁਹਾਨੂੰ ਭਗਵਾਨ ਰਾਮ ਦਾ ਆਸ਼ੀਰਵਾਦ ਨਹੀਂ ਚਾਹੀਦਾ? ਕੀ ਤੁਸੀਂ ਰਾਮ ਨੂੰ ਭਗਵਾਨ ਮੰਨਦੇ ਹੋ? ਉਹਨਾਂ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਸਿਰਫ਼ ਆਮ ਆਦਮੀ ਪਾਰਟੀ ਹੀ ਸਨਾਤਨ ਧਰਮ ਲਈ ਸੱਚੀ ਭਾਵਨਾ ਨਾਲ ਕੰਮ ਕਰ ਰਹੀ ਹੈ। ਪੰਜਾਬ ਵਿੱਚ ‘‘ਆਪ’’ ਦੀ ਸਰਕਾਰ ਹਰ ਸ਼ਹਿਰ ਵਿੱਚ ਭਜਨ ਸੰਧਿਆ ਅਤੇ ਮੁਫ਼ਤ ਤੀਰਥ ਯਾਤਰਾ ਕਰਵਾ ਰਹੀ ਹੈ। ਅੰਮ੍ਰਿਤਸਰ ਵਿੱਚ ਲਵ-ਕੁਸ਼ ਅਤੇ ਮਾਤਾ ਜਾਨਕੀ ਦਾ ਵਿਸ਼ਾਲ ਮੰਦਰ ਬਣਾਇਆ ਜਾਵੇਗਾ।

ਬੁੱਧਵਾਰ ਨੂੰ ਆਪ ਮੁੱਖ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਯੁੱਧਿਆ ਸਥਿਤ ਸ੍ਰੀ ਰਾਮ ਮੰਦਰ ਵਿੱਚ ਪ੍ਰਾਣ ਪ੍ਰਤਿਸ਼ਠਾ ਦਾ ਆਯੋਜਨ 22 ਜੂਨ 2024 ਨੂੰ ਹੋਇਆ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਢਾਈ ਸਾਲ ਹੋ ਗਏ ਹਨ। ਜੇਕਰ ਸਹੀ ਤਰੀਕੇ ਨਾਲ ਦੇਖੀਏ ਤਾਂ 891 ਦਿਨ ਹੋ ਗਏ ਹਨ। ਇਹਨਾਂ ਢਾਈ ਸਾਲਾਂ ਵਿੱਚ, ਯਾਨੀ ਸ੍ਰੀ ਰਾਮ ਮੰਦਰ ਬਣਨ ਤੋਂ ਬਾਅਦ, ਦੇਸ਼ ਦੇ ਨੰਬਰ ਦੋ ਗ੍ਰਹਿ ਮੰਤਰੀ ਅਮਿਤ ਸ਼ਾਹ ਇੱਕ ਵਾਰ ਵੀ ਰਾਮ ਮੰਦਰ ਵਿੱਚ ਸ੍ਰੀ ਰਾਮ ਦੇ ਚਰਨਾਂ ਵਿੱਚ ਆਪਣਾ ਸੀਸ ਨਿਵਾਉਣ ਨਹੀਂ ਗਏ ਹਨ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਜਦੋਂ ਕੁਝ ਲੋਕਾਂ ਨੇ ਮੈਨੂੰ ਇਹ ਦੱਸਿਆ ਤਾਂ ਮੈਨੂੰ ਯਕੀਨ ਨਹੀਂ ਹੋਇਆ ਕਿ ਭਗਵਾਨ ਰਾਮ ਦੇ ਨਾਮ ਦੀ ਸਭ ਤੋਂ ਵੱਧ ਦੁਰਵਰਤੋਂ ਕਰਨ ਵਾਲੇ ਲੋਕ ਮੰਦਰ ਬਣਨ ਤੋਂ ਬਾਅਦ ਦਰਸ਼ਨ ਕਰਨ ਹੀ ਨਹੀਂ ਗਏ। ਮੈਂ ਇੰਟਰਨੈੱਟ, ਚੈਟ ਜੀਪੀਟੀ, ਪਰਪਲੈਕਸਿਟੀ ਅਤੇ ਯੂਪੀ ਦੇ ਕਈ ਪੱਤਰਕਾਰਾਂ ਨੂੰ ਫ਼ੋਨ ਕਰਕੇ ਚੈੱਕ ਕੀਤਾ। ਸਭ ਪਾਸਿਆਂ ਤੋਂ ਇਹੀ ਜਾਣਕਾਰੀ ਮਿਲੀ ਕਿ ਅਮਿਤ ਸ਼ਾਹ ਦੇ ਰਾਮ ਮੰਦਰ ਜਾਣ ਦਾ ਕੋਈ ਰਿਕਾਰਡ ਨਹੀਂ ਹੈ। ਜੇਕਰ ਉਹ ਗਏ ਹੁੰਦੇ ਤਾਂ ਉਹਨਾਂ ਦੀ ਟਾਈਮਲਾਈਨ ‘ਤੇ ਕਿਤੇ ਨਾ ਕਿਤੇ ਕੋਈ ਤਸਵੀਰ ਜ਼ਰੂਰ ਹੁੰਦੀ। ਇਹਨਾਂ 891 ਦਿਨਾਂ ਵਿੱਚ ਅਮਿਤ ਸ਼ਾਹ ਨੇ 42 ਤੋਂ ਵੱਧ ਵਾਰ ਆਪਣੇ ਭਾਸ਼ਣਾਂ ਅਤੇ ਇੰਟਰਵਿਊਆਂ ਵਿੱਚ ਰਾਮ ਮੰਦਰ ਦਾ ਜ਼ਿਕਰ ਕੀਤਾ ਹੈ ਅਤੇ ਜ਼ਿਆਦਾਤਰ ਵਾਰ ਭਗਵਾਨ ਰਾਮ ਅਤੇ ਰਾਮ ਮੰਦਰ ਦੇ ਨਾਮ ‘ਤੇ ਵੋਟਾਂ ਮੰਗੀਆਂ ਹਨ। ਉਹਨਾਂ ਕੋਲ ਭਗਵਾਨ ਰਾਮ ਦੇ ਨਾਮ ‘ਤੇ ਵੋਟਾਂ ਮੰਗਣ ਦਾ ਸਮਾਂ ਹੈ, ਪਰ ਭਗਵਾਨ ਰਾਮ ਦੇ ਚਰਨਾਂ ਵਿੱਚ ਆਸ਼ੀਰਵਾਦ ਲੈਣ ਜਾਣ ਦਾ ਸਮਾਂ ਨਹੀਂ ਹੈ।

ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਅੱਜ ਮੈਂ ਦੇਸ਼ ਦੀ ਜਨਤਾ ਵੱਲੋਂ ਅਮਿਤ ਸ਼ਾਹ ਨੂੰ ਪੰਜ ਅਹਿਮ ਸਵਾਲ ਪੁੱਛ ਰਿਹਾ ਹਾਂ। ਪਹਿਲਾ, ਤੁਸੀਂ ਰਾਮ ਮੰਦਰ ਕਿਉਂ ਨਹੀਂ ਗਏ? ਕੀ ਤੁਹਾਡਾ ਭਗਵਾਨ ਰਾਮ ਦੇ ਦਰਸ਼ਨ ਕਰਨ ਦਾ ਮਨ ਨਹੀਂ ਕਰਦਾ? ਕੀ ਤੁਹਾਡਾ ਰਾਮ ਮੰਦਰ ਜਾਣ ਦਾ ਮਨ ਨਹੀਂ ਕਰਦਾ? ਕੀ ਤੁਹਾਨੂੰ ਭਗਵਾਨ ਰਾਮ ਦੇ ਆਸ਼ੀਰਵਾਦ ਦੀ ਲੋੜ ਹੈ ਅਤੇ ਪੰਜਵਾਂ ਤੇ ਸਭ ਤੋਂ ਅਹਿਮ ਸਵਾਲ ਕਿ ਕੀ ਤੁਸੀਂ ਰਾਮਚੰਦਰ ਜੀ ਨੂੰ ਭਗਵਾਨ ਮੰਨਦੇ ਹੋ?

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਲੋਕ ਭਗਵਾਨ ਰਾਮਚੰਦਰ ਜੀ ਨੂੰ ਭਗਵਾਨ ਮੰਨਦੇ ਹੀ ਨਹੀਂ ਹਨ। ਜੇਕਰ ਭਗਵਾਨ ਮੰਨਦੇ, ਤਾਂ ਕਦੇ ਚੜ੍ਹਾਵੇ ਅਤੇ ਭਗਵਾਨ ਦੇ ਸਾਹਮਣੇ ਦਿੱਤੇ ਗਏ ਦਾਨ ਦੀ ਚੋਰੀ ਨਹੀਂ ਕਰਦੇ। ਇਹਨਾਂ ਨੂੰ ਅੰਦਰੋਂ ਡਰ ਲੱਗਦਾ ਕਿ ਭਗਵਾਨ ਸਰਵ-ਵਿਆਪਕ ਹਨ, ਉਹ ਸਾਡੀ ਚੋਰੀ ਦੇਖ ਰਹੇ ਹਨ ਅਤੇ ਸਾਨੂੰ ਮਹਾਂਪਾਪ ਲੱਗੇਗਾ। ਸਾਡਾ ਭਵਿੱਖ ਅਤੇ ਆਉਣ ਵਾਲੀਆਂ ਜ਼ਿੰਦਗੀਆਂ ਖ਼ਰਾਬ ਹੋ ਜਾਣਗੀਆਂ। ਪਰ ਇਹਨਾਂ ਨੂੰ ਕੋਈ ਡਰ ਨਹੀਂ ਹੈ। ਇਹ ਸ਼ਰੇਆਮ ਚੋਰੀ ਕਰ ਰਹੇ ਹਨ। ਇਹਨਾਂ ਨੇ ਦਹਾਕਿਆਂ ਤੋਂ ਕੇਵਲ ਸੱਤਾ ਵਿੱਚ ਆਉਣ ਲਈ ਭਗਵਾਨ ਰਾਮ ਦੇ ਨਾਮ ਦਾ ਇਸਤੇਮਾਲ ਕੀਤਾ ਹੈ। ਭਗਵਾਨ ਰਾਮ ਨੇ ਇਹਨਾਂ ਨੂੰ ਕੀ ਨਹੀਂ ਦਿੱਤਾ? ਭਗਵਾਨ ਰਾਮ ਨੇ ਇਹਨਾਂ ਦੀ 21 ਰਾਜਾਂ ਅਤੇ ਕੇਂਦਰ ਵਿੱਚ ਸਰਕਾਰ ਬਣਾ ਦਿੱਤੀ। ਅਮਿਤ ਸ਼ਾਹ ਘੱਟੋ-ਘੱਟ ਭਗਵਾਨ ਦਾ ਧੰਨਵਾਦ ਕਰਨ ਹੀ ਰਾਮ ਮੰਦਰ ਚਲੇ ਜਾਂਦੇ, 101 ਰੁਪਏ ਦਾ ਹੀ ਪ੍ਰਸਾਦ ਚੜ੍ਹਾ ਆਉਂਦੇ, ਪਰ ਉਹ ਉੱਥੇ ਨਹੀਂ ਗਏ, ਕਿਉਂਕਿ ਉਹਨਾਂ ਨੂੰ ਭਗਵਾਨ ਰਾਮ ਦੇ ਆਸ਼ੀਰਵਾਦ ਦੀ ਲੋੜ ਹੀ ਨਹੀਂ ਹੈ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਹਰ ਸਨਾਤਨੀ ਇਸ ਚੰਦਾ ਚੋਰੀ ਤੋਂ ਪੀੜਤ ਅਤੇ ਦੁਖੀ ਹੈ। ਜੋ ਚੋਰੀ ਸਾਹਮਣੇ ਆਈ ਹੈ ਉਹ ਤਾਂ ਬੱਸ ਇੱਕ ਛੋਟੀ ਜਿਹੀ ਝਲਕ ਹੈ, ਅਜੇ ਤਾਂ ਬਹੁਤ ਕੁਝ ਨਿਕਲਣਾ ਬਾਕੀ ਹੈ। ਜਦੋਂ ਲੋਕਾਂ ਨੂੰ ਪਤਾ ਲੱਗੇਗਾ ਕਿ ਅਮਿਤ ਸ਼ਾਹ ਦੇਸ਼ ਭਰ ਵਿੱਚ ਘੁੰਮ-ਘੁੰਮ ਕੇ ਰਾਮ ਦੇ ਨਾਮ ‘ਤੇ ਵੋਟਾਂ ਤਾਂ ਮੰਗਦੇ ਹਨ ਪਰ ਦਰਸ਼ਨ ਕਰਨ ਨਹੀਂ ਜਾਂਦੇ, ਤਾਂ ਸੋਚੋ ਹਰ ਸਨਾਤਨੀ ਦੇ ਦਿਲ ‘ਤੇ ਕੀ ਬੀਤੇਗੀ? ਇਹਨਾਂ ਨੇ ਸਨਾਤਨ ਨੂੰ ਕੇਵਲ ਸੱਤਾ ਅਤੇ ਪੈਸੇ ਲਈ ਵਰਤਿਆ ਹੈ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਕੇਵਲ ਆਮ ਆਦਮੀ ਪਾਰਟੀ ਹੈ, ਜੋ ਸਨਾਤਨ ਲਈ ਸੱਚੀ ਭਾਵਨਾ ਨਾਲ ਕੰਮ ਕਰ ਰਹੀ ਹੈ। ਪੰਜਾਬ ਦੇ ਹਰ ਸ਼ਹਿਰ ਵਿੱਚ ਭਜਨ ਸੰਧਿਆ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਹਜ਼ਾਰਾਂ ਲੋਕ ਆ ਰਹੇ ਹਨ। ਲੋਕ ਕਹਿ ਰਹੇ ਹਨ ਕਿ ਅਸੀਂ ਅੱਜ ਤੱਕ ਸਨਾਤਨ ਲਈ ਇਸ ਤਰ੍ਹਾਂ ਦਾ ਕੰਮ ਕਰਨ ਵਾਲਾ ਨਹੀਂ ਦੇਖਿਆ। ਸਾਡੀ ਸਰਕਾਰ ਲੋਕਾਂ ਨੂੰ ਖਾਟੂ ਸ਼ਿਆਮ ਜੀ, ਹਰਿਦੁਆਰ, ਰਿਸ਼ੀਕੇਸ਼, ਮਥੁਰਾ, ਵ੍ਰਿੰਦਾਵਨ ਵਰਗੇ ਤੀਰਥ ਸਥਾਨਾਂ ਦੇ ਦਰਸ਼ਨ ਮੁਫ਼ਤ ਵਿੱਚ ਕਰਵਾ ਰਹੀ ਹੈ। ਜਦੋਂ ਸਾਡੀ ਦਿੱਲੀ ਵਿੱਚ ਸਰਕਾਰ ਸੀ, ਉਦੋਂ ਅਸੀਂ ਲੋਕਾਂ ਨੂੰ ਅਯੁੱਧਿਆ ਜੀ ਸਮੇਤ ਹੋਰ ਕਈ ਤੀਰਥ ਸਥਾਨਾਂ ਦੇ ਦਰਸ਼ਨ ਮੁਫ਼ਤ ਕਰਵਾਉਂਦੇ ਸੀ।

ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਪੰਜਾਬ ਦੇ ਪਟਿਆਲਾ ਵਿੱਚ ਕਾਲੀ ਮਾਈ ਦੇ ਮੰਦਰ ਦਾ ਪੁਨਰ-ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਲਵ-ਕੁਸ਼ ਦਾ ਵਿਸ਼ਾਲ ਮੰਦਰ ਬਣਾਇਆ ਜਾਵੇਗਾ। ਸਨਾਤਨ ਦੇ ਆਦਰਸ਼ਾਂ ਦੇ ਹਿਸਾਬ ਨਾਲ ਬਹੁਤ ਵੱਡੇ ਪੱਧਰ ‘ਤੇ ਗਰੀਬਾਂ ਲਈ ਚੰਗੇ ਸਕੂਲ, ਹਸਪਤਾਲ ਅਤੇ ਮੁਹੱਲਾ ਕਲੀਨਿਕ ਬਣਾਏ ਜਾ ਰਹੇ ਹਨ। ਲੋਕਾਂ ਦਾ ਪੈਸਾ ਜੋੜ-ਜੋੜ ਕੇ ਉਹਨਾਂ ਨੂੰ ਚੰਗੀ ਬਿਜਲੀ, ਸੜਕਾਂ ਅਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦਿੱਤਾ ਜਾ ਰਿਹਾ ਹੈ। ਅੱਜ ਜੇਕਰ ਦੇਸ਼ ਵਿੱਚ ਕੋਈ ਸੱਚੀ ਸਨਾਤਨੀ ਪਾਰਟੀ ਹੈ, ਤਾਂ ਉਹ ਆਮ ਆਦਮੀ ਪਾਰਟੀ ਹੈ। ਮੈਂ ਅਮਿਤ ਸ਼ਾਹ ਨੂੰ ਬੇਨਤੀ ਕਰਾਂਗਾ ਕਿ ਅੱਜ ਤੋਂ ਬਾਅਦ ਇੱਕ ਵਾਰ ਕਿਰਪਾ ਕਰਕੇ ਭਗਵਾਨ ਰਾਮ ਦੇ ਦਰਸ਼ਨ ਕਰਨ ਅਯੁੱਧਿਆ ਜ਼ਰੂਰ ਜਾਣ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In PunjabiNationalpunjab newsPunjab news in Punjabitop headlines in Punjabi
Share199Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਪਿਛਲੇ ਸਾਢੇ ਚਾਰ ਸਾਲਾਂ ਵਿੱਚ ਪੰਜਾਬ ਵਿੱਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪਿਛਲੇ ਸਾਢੇ ਚਾਰ ਸਾਲਾਂ ਵਿੱਚ ਪੰਜਾਬ ਵਿੱਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

by Ankit
July 28, 2026
0

ਪਿਛਲੇ ਸਾਢੇ ਚਾਰ ਸਾਲਾਂ ਵਿੱਚ ਪੰਜਾਬ ਵਿੱਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਬਿਨਾਂ ਕਿਸੇ...

ਗੁਰਮੀਤ ਸਿੰਘ ਖੁੱਡੀਆਂ ਨੇ ਮੱਛੀ ਪਾਲਣ ਵਿਭਾਗ ਵਿੱਚ ਪੰਜ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ

ਗੁਰਮੀਤ ਸਿੰਘ ਖੁੱਡੀਆਂ ਨੇ ਮੱਛੀ ਪਾਲਣ ਵਿਭਾਗ ਵਿੱਚ ਪੰਜ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ

by Ankit
July 28, 2026
0

ਗੁਰਮੀਤ ਸਿੰਘ ਖੁੱਡੀਆਂ ਨੇ ਮੱਛੀ ਪਾਲਣ ਵਿਭਾਗ ਵਿੱਚ ਪੰਜ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ • ਇਹ ਨਿਯੁਕਤੀਆਂ ਮੱਛੀ ਪਾਲਣ ਖੇਤਰ...

ਡਾ. ਬਲਜੀਤ ਕੌਰ ਵੱਲੋਂ ਅਨੁਸੂਚਿਤ ਜਾਤੀਆਂ ਦੇ ਗ੍ਰੈਜੂਏਟਾਂ ਲਈ ਮੁਫ਼ਤ ਸਟੈਨੋਗ੍ਰਾਫ਼ੀ ਸਿਖਲਾਈ ਦਾ ਐਲਾਨ; ਮਾਨ ਸਰਕਾਰ ਨੇ ਰੋਜ਼ਗਾਰ ਦੇ ਖੋਲ੍ਹੇ ਨਵੇਂ ਰਾਹ

ਡਾ. ਬਲਜੀਤ ਕੌਰ ਵੱਲੋਂ ਅਨੁਸੂਚਿਤ ਜਾਤੀਆਂ ਦੇ ਗ੍ਰੈਜੂਏਟਾਂ ਲਈ ਮੁਫ਼ਤ ਸਟੈਨੋਗ੍ਰਾਫ਼ੀ ਸਿਖਲਾਈ ਦਾ ਐਲਾਨ; ਮਾਨ ਸਰਕਾਰ ਨੇ ਰੋਜ਼ਗਾਰ ਦੇ ਖੋਲ੍ਹੇ ਨਵੇਂ ਰਾਹ

by Ankit
July 28, 2026
0

ਡਾ. ਬਲਜੀਤ ਕੌਰ ਵੱਲੋਂ ਅਨੁਸੂਚਿਤ ਜਾਤੀਆਂ ਦੇ ਗ੍ਰੈਜੂਏਟਾਂ ਲਈ ਮੁਫ਼ਤ ਸਟੈਨੋਗ੍ਰਾਫ਼ੀ ਸਿਖਲਾਈ ਦਾ ਐਲਾਨ; ਮਾਨ ਸਰਕਾਰ ਨੇ ਰੋਜ਼ਗਾਰ ਦੇ ਖੋਲ੍ਹੇ...

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁੱਖ ਮੁੱਦਿਆਂ ਦੇ ਹੱਲ ਲਈ ਟਰਾਂਸਪੋਰਟ ਅਤੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁੱਖ ਮੁੱਦਿਆਂ ਦੇ ਹੱਲ ਲਈ ਟਰਾਂਸਪੋਰਟ ਅਤੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ

by Ankit
July 28, 2026
0

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁੱਖ ਮੁੱਦਿਆਂ ਦੇ ਹੱਲ ਲਈ ਟਰਾਂਸਪੋਰਟ ਅਤੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਮੁਲਾਜ਼ਮਾਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਪਿਛਲੇ ਸਾਢੇ ਚਾਰ ਸਾਲਾਂ ਵਿੱਚ ਪੰਜਾਬ ਵਿੱਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪਿਛਲੇ ਸਾਢੇ ਚਾਰ ਸਾਲਾਂ ਵਿੱਚ ਪੰਜਾਬ ਵਿੱਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

by Ankit
July 28, 2026
0

ਪਿਛਲੇ ਸਾਢੇ ਚਾਰ ਸਾਲਾਂ ਵਿੱਚ ਪੰਜਾਬ ਵਿੱਚ ਇੱਕ ਵੀ ਪੇਪਰ ਲੀਕ ਨਹੀਂ ਹੋਇਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਬਿਨਾਂ ਕਿਸੇ...

Most Popular

ਅੱਜ ਲੋਕ ਸਭਾ ਵਿੱਚ ਸਰਕਾਰ ਪੇਪਰ ਲੀਕ ਅਤੇ ਪ੍ਰੀਖਿਆਵਾਂ ਵਿੱਚ ਗੜਬੜੀ ਨੂੰ ਰੋਕਣ ਲਈ ਜਨਤਕ ਪ੍ਰੀਖਿਆ ਸੋਧ ਬਿੱਲ ਕਰੇਗੀ ਪੇਸ਼

ਅੱਜ ਲੋਕ ਸਭਾ ਵਿੱਚ ਸਰਕਾਰ ਪੇਪਰ ਲੀਕ ਅਤੇ ਪ੍ਰੀਖਿਆਵਾਂ ਵਿੱਚ ਗੜਬੜੀ ਨੂੰ ਰੋਕਣ ਲਈ ਜਨਤਕ ਪ੍ਰੀਖਿਆ ਸੋਧ ਬਿੱਲ ਕਰੇਗੀ ਪੇਸ਼

by Navjot
2 days ago
0

ਅੱਜ ਲੋਕ ਸਭਾ ਵਿੱਚ ਸਰਕਾਰ ਪੇਪਰ ਲੀਕ ਅਤੇ ਪ੍ਰੀਖਿਆਵਾਂ ਵਿੱਚ ਗੜਬੜੀ ਨੂੰ ਰੋਕਣ ਲਈ ਜਨਤਕ ਪ੍ਰੀਖਿਆ ਸੋਧ ਬਿੱਲ ਕਰੇਗੀ ਪੇਸ਼...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 