National: ਪਾਕਿਸਤਾਨੀ ਲੜਾਕੂ ਜਹਾਜ਼ ਨੂੰ ਡੇਗਣ ਵਾਲੇ ਅਭਿਨੰਦਨ ਨੇ ਛੱਡੀ ਏਅਰਫੋਰਸ
– ਅਭਿਨੰਦਨ ਇੱਕ ਨਿੱਜੀ ਏਅਰਲਾਈਨ ਵਿੱਚ ਹੋਇਆ ਸ਼ਾਮਲ
ਚੰਡੀਗੜ੍ਹ, 3 ਸਤੰਬਰ (ਵਿਸ਼ਵ ਵਾਰਤਾ): ਭਾਰਤੀ ਹਵਾਈ ਸੈਨਾ ਦੇ ਸਾਬਕਾ ਗਰੁੱਪ ਕੈਪਟਨ ਅਤੇ ਵੀਰ ਚੱਕਰ ਜੇਤੂ ਅਭਿਨੰਦਨ ਵਰਧਮਾਨ ਨੇ ਇੰਡੀਅਨ ਏਅਰਫੋਰਸ ਛੱਡ ਦਿੱਤੀ ਹੈ ਅਤੇ ਹੁਣ ਉਹ ਇੱਕ ਨਿੱਜੀ ਏਅਰਲਾਈਨ ਵਿੱਚ ਸ਼ਾਮਲ ਹੋਏ ਹਨ। ਅਧਿਕਾਰੀਆਂ ਦੇ ਅਨੁਸਾਰ, ਉਸਨੇ 31 ਮਾਰਚ, 2026 ਨੂੰ ਹਵਾਈ ਸੈਨਾ ਛੱਡ ਦਿੱਤੀ ਸੀ। ਇੰਡੀਅਨ ਏਅਰਫੋਰਸ ਛੱਡ ਕੇ ਉਹ ਖੇਤਰੀ ਏਅਰਲਾਈਨ FLY91 ਵਿੱਚ ਸ਼ਾਮਲ ਹੋ ਗਏ ਹਨ। ਇੱਥੇ, ਅਭਿਨੰਦਨ ਵਪਾਰਕ ਯਾਤਰੀ ਜਹਾਜ਼ਾਂ ਦੇ ਪਾਇਲਟ ਹੋਣਗੇ।
ਦੱਸ ਦਈਏ ਕਿ 27 ਫਰਵਰੀ, 2019 ਨੂੰ ਇੱਕ ਪਾਕਿਸਤਾਨੀ F-16 ਲੜਾਕੂ ਜਹਾਜ਼ ਨੂੰ ਡੇਗਣ ਤੋਂ ਬਾਅਦ ਅਭਿਨੰਦਨ ਸੁਰਖੀਆਂ ਵਿੱਚ ਆਏ ਸਨ। ਇਸ ਦੌਰਾਨ, ਉਸਦਾ ਮਿਗ-21 ਇੱਕ ਮਿਜ਼ਾਈਲ ਨਾਲ ਟਕਰਾ ਗਿਆ ਸੀ ਅਤੇ ਉਸਨੂੰ ਬਾਹਰ ਨਿਕਲ ਕੇ ਪਾਕਿਸਤਾਨੀ ਕਬਜ਼ੇ ਵਾਲੇ ਖੇਤਰ ਵਿੱਚ ਉਤਰਨਾ ਪਿਆ। ਪਾਕਿਸਤਾਨ ਨੇ ਉਸਨੂੰ ਲਗਭਗ 60 ਘੰਟੇ ਹਿਰਾਸਤ ਵਿੱਚ ਰੱਖਣ ਤੋਂ ਬਾਅਦ 1 ਮਾਰਚ, 2019 ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਸੀ।
ਦਰਅਸਲ 14 ਫਰਵਰੀ, 2019 ਨੂੰ, ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫਲੇ ‘ਤੇ ਇੱਕ ਅੱਤਵਾਦੀ ਹਮਲਾ ਹੋਇਆ ਸੀ, ਜਿਸ ਵਿੱਚ 40 ਜਵਾਨ ਮਾਰੇ ਗਏ ਸਨ। ਜਵਾਬ ਵਿੱਚ, ਭਾਰਤ ਨੇ 26 ਫਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ ਵਿੱਚ ਇੱਕ ਹਵਾਈ ਹਮਲਾ ਕੀਤਾ ਸੀ। ਇਸ ਹਮਲੇ ‘ਚ ਅਭਿਨੰਦਨ ਵਰਧਮਾਨ ਨੇ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























