Morning News: ਸਵੇਰੇ 8 ਵਜੇ ਦੀਆਂ ਪ੍ਰਮੁੱਖ ਸੁਰਖੀਆਂ

ਚੰਡੀਗੜ੍ਹ, 20 ਜੁਲਾਈ 2025 (ਵਿਸ਼ਵ ਵਾਰਤਾ): ਅੱਜ ਦੇ ਦਿਨ ਦੀਆਂ ਪ੍ਰਮੁੱਖ ਸੁਰਖੀਆਂ (Morning News) ਹੇਠ ਦਿੱਤੇ ਅਨੁਸਾਰ ਹਨ।
– Punjab Congress ਰੱਖੜ ਪੁੰਨਿਆ ਮੌਕੇ ਸਿਆਸੀ ਕਾਨਫਰੰਸ ਦੀਆਂ ਤਿਆਰੀਆਂ ਵਿੱਚ ਰੁੱਝੀ: ਕਮੇਟੀ ਦਾ ਕੀਤਾ ਐਲਾਨ
– PUNJAB : ਮੈਰਾਥਨ ਦੌੜਾਕ ਫੌਜਾ ਸਿੰਘ ਦਾ ਅੰਤਿਮ ਸੰਸਕਾਰ ਅੱਜ
– ਪੰਜਾਬ ਦੇ 4 ਜ਼ਿਲ੍ਹਿਆਂ ਵਿੱਚ ਮੀਂਹ ਦੀ ਚੇਤਾਵਨੀ: ਜੁਲਾਈ ਵਿੱਚ 9% ਮੀਂਹ ਘੱਟ ਪਿਆ, ਔਸਤ ਤਾਪਮਾਨ 2 ਡਿਗਰੀ ਵਧਿਆ, ਲੁਧਿਆਣਾ ਰਿਹਾ ਸਭ ਤੋਂ ਗਰਮ
– ਪੰਜਾਬ: ਚੰਡੀਗੜ੍ਹ ਵਿੱਚ ਅੱਜ ਫਰਨੀਚਰ ਮਾਰਕੀਟ ਢਾਹ ਦਿੱਤੀ ਜਾਵੇਗੀ
– ਬੀਸੀਸੀਆਈ ਨੇ ਏਸ਼ੀਅਨ ਕ੍ਰਿਕਟ ਕੌਂਸਲ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਕੀਤਾ ਇਨਕਾਰ: 24 ਜੁਲਾਈ ਨੂੰ ਢਾਕਾ ਵਿੱਚ ਹੋਣੀ ਹੈ ਮੀਟਿੰਗ: ਏਸ਼ੀਆ ਕੱਪ 2025 ਬਾਰੇ ਲਿਆ ਜਾਣਾ ਹੈ ਫੈਸਲਾ
– ਵਰਲਡ ਚੈਂਪੀਅਨਸ਼ਿਪ ਆਫ਼ ਲੈਜੈਂਡਜ਼ ਵਿੱਚ ਅੱਜ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਣ ਵਾਲਾ ਮੈਚ ਰੱਦ
– ਇੰਗਲੈਂਡ ਵਿਰੁੱਧ ਚੌਥੇ ਟੈਸਟ ਮੈਚ ਲਈ ਮੈਨਚੈਸਟਰ ਪਹੁੰਚੀ ਭਾਰਤੀ ਕ੍ਰਿਕਟ ਟੀਮ
– ਅਮਰੀਕਾ ਦੇ ਲਾਸ ਏਂਜਲਸ ਵਿੱਚ ਕਾਰ ਚਾਲਕ ਨੇ ਭੀੜ ‘ਚੜ੍ਹਾਈ ਕਾਰ: 30 ਜ਼ਖਮੀ, 10 ਦੀ ਹਾਲਤ ਗੰਭੀਰ; ਹਾਦਸੇ ਦਾ ਕਾਰਨ ਸਪੱਸ਼ਟ ਨਹੀਂ
– ਵੀਅਤਨਾਮ : ਕਿਸ਼ਤੀ ਪਲਟਣ ਕਾਰਨ ਢਾਈ ਦਰਜਨ ਤੋਂ ਵੱਧ ਮੌਤਾਂ, ਹੁਣ ਤੱਕ 34 ਲਾਸ਼ਾਂ ਮਿਲੀਆਂ, ਕਈ ਲਾਪਤਾ
– ਚੀਨ ਨੇ ਭਾਰਤੀ ਸਰਹੱਦ ਨੇੜੇ ਤਿੱਬਤ ਵਿੱਚ ਬ੍ਰਹਮਪੁੱਤਰ ਨਦੀ ‘ਤੇ ਬੰਨ੍ਹ ਦੀ ਉਸਾਰੀ ਸ਼ੁਰੂ ਕੀਤੀ
– 2023 ਤੋਂ ਲੈ ਕੇ ਹੁਣ ਤੱਕ ਇਜ਼ਰਾਈਲੀ ਹਮਲਿਆਂ ਵਿੱਚ 58 ਹਜ਼ਾਰ ਫਲਸਤੀਨੀ ਨਾਗਰਿਕਾਂ ਦੀ ਮੌਤ
– ਯੂਪੀ ਦੇ ਮਿਰਜ਼ਾਪੁਰ ਰੇਲਵੇ ਸਟੇਸ਼ਨ ‘ਤੇ ਸੀਆਰਪੀਐਫ ਜਵਾਨ ‘ਤੇ ਹਮਲੇ ਦੇ ਮਾਮਲੇ ਵਿੱਚ 7 ਮੁਲਜ਼ਮ ਗ੍ਰਿਫ਼ਤਾਰ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























