Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 9 ਦਸੰਬਰ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ (Morning News) ਹੇਠ ਦਿੱਤੇ ਅਨੁਸਾਰ ਹਨ…..

– ਪੰਜਾਬ ਵਿੱਚ ਠੰਢ ਵਧੀ; ਕੋਲਡ ਵੇਵ ਅਲਰਟ ਜਾਰੀ
– ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਿੱਖ ਸੰਸਦ ਮੈਂਬਰਾਂ ਨੂੰ ਭੇਜਿਆ ਪੱਤਰ: ਵੀਰ ਬਾਲ ਦਿਵਸ ਦਾ ਨਾਮ ਬਦਲ ਕੇ ਸਾਹਿਬਜ਼ਾਦਾ ਸ਼ਹੀਦੀ ਦਿਵਸ ਰੱਖਣ ਦੀ ਮੰਗ
– ਸਰਕਾਰ ਇੰਡੀਗੋ ਦੀਆਂ ਉਡਾਣਾਂ ਵਿੱਚ ਕਰੇਗੀ ਕਟੌਤੀ, ਹੋਰ ਏਅਰਲਾਈਨਾਂ ਨੂੰ ਕੁਝ ਸਲਾਟ ਮਿਲਣਗੇ; 7 ਦਿਨਾਂ ਵਿੱਚ 4,500 ਤੋਂ ਵੱਧ ਉਡਾਣਾਂ ਹੋਈਆਂ ਸੀ ਰੱਦ
– ਲੋਕ ਸਭਾ ਅੱਜ ਚੋਣ ਸੁਧਾਰਾਂ ਅਤੇ SIR ‘ਤੇ ਚਰਚਾ ਕਰੇਗੀ: ਵਿਰੋਧੀ ਧਿਰ ਵੋਟ ਚੋਰੀ, BLO ਮੌਤਾਂ ਦਾ ਮੁੱਦਾ ਚੁੱਕੇਗੀ; ਰਾਹੁਲ ਗਾਂਧੀ ਹਿੱਸਾ ਲੈਣਗੇ
– IND vs SA: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਪਹਿਲਾ ਟੀ-20 ਅੱਜ
– ਬੰਗਲਾਦੇਸ਼ ਵਿੱਚ ਹਿੰਦੂ ਜੋੜੇ ਦਾ ਕਤਲ, ਵੱਢਿਆ ਗਲਾ: ਅਜੇ ਤੱਕ ਕੋਈ ਐਫਆਈਆਰ ਜਾਂ ਗ੍ਰਿਫ਼ਤਾਰੀ ਨਹੀਂ; ਦੋ ਪੁੱਤਰ ਪੁਲਿਸ ਵਿੱਚ ਕਰਦੇ ਹਨ ਕੰਮ
– ਟਰੰਪ ਨੇ ਕਿਹਾ – ਭਾਰਤ ਕਾਰਨ ਅਮਰੀਕੀ ਕਿਸਾਨਾਂ ਨੂੰ ਪੈ ਰਿਹਾ ਘਾਟਾ: ਸਸਤੇ ਚੌਲ ਭੇਜ ਰਿਹਾ, ਜਿਸ ਕਾਰਨ ਉਨ੍ਹਾਂ ਨੂੰ ਸਹੀ ਕੀਮਤ ਨਹੀਂ ਮਿਲ ਰਹੀ; ਵਾਧੂ ਟੈਰਿਫ ਲਾਵਾਂਗੇ
– Earthquake : ਜਾਪਾਨ ਵਿੱਚ ਆਇਆ 7.6 ਤੀਬਰਤਾ ਦਾ ਭੂਚਾਲ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























