Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 2 ਦਸੰਬਰ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ (Morning News) ਹੇਠ ਦਿੱਤੇ ਅਨੁਸਾਰ ਹਨ…..

– ਵੱਖਰਾ ਮੁਕਾਬਲਾ: ਪੰਜਾਬ ਨੂੰ ਮਿਲੇ 3 ਵੇਹਲੇ ਲੋਕ: ਮੋਗਾ ‘ਚ ਹੋਏ ਮੁਕਾਬਲੇ ਵਿੱਚ ਦੋ ਨੌਜਵਾਨ 31 ਘੰਟੇ ਬਿਨਾਂ ਖਾਣੇ ਜਾਂ ਨੀਂਦ ਦੇ ਬੈਠੇ ਰਹੇ, ਪਹਿਲਾ ਸਥਾਨ ਪ੍ਰਾਪਤ ਕੀਤਾ
– ਅਗਲੇ ਤਿੰਨ ਦਿਨਾਂ ਲਈ ਪੰਜਾਬ ਅਤੇ ਚੰਡੀਗੜ੍ਹ ਲਈ ਸੀਤ ਲਹਿਰ ਦੀ ਚੇਤਾਵਨੀ: ਤਾਪਮਾਨ 2 ਤੋਂ 4 ਡਿਗਰੀ ਸੈਲਸੀਅਸ ਤੱਕ ਡਿੱਗੇਗਾ, ਧੁੰਦ ਵੀ ਪਵੇਗੀ
– ਲੁਧਿਆਣਾ ਵਿੱਚ ਮਨੀ ਰਾਮ ਬਲਵੰਤ ਰਾਏ ਵਿਰੁੱਧ GST ਕਾਰਵਾਈ: ਦੇਰ ਰਾਤ ਤੱਕ ਕਾਰਵਾਈ ਜਾਰੀ ਰਹੀ ਅਤੇ ਜਾਂਚ ਅੱਜ ਵੀ ਜਾਰੀ ਰਹੇਗੀ
– ‘ਆਪ’ ਵਿਧਾਇਕ ਅਨਮੋਲ ਨੇ ਕੀਤਾ ਇਮਾਨਦਾਰੀ ਦਾ ਦਾਅਵਾ: ਕਿਹਾ, “ਕਿਸੇ ਦਾ ਪੈਸਾ ਮੇਰੇ ਘਰ ਨਹੀਂ ਆਇਆ, ਅਜੇਹੀ ਕਮਾਈ ਦਾ ਕੀ ਫਾਇਦਾ, ਜੇ ਤੁਹਾਨੂੰ ਜੇਲ੍ਹ ਵਿੱਚ ਬੈਠਣਾ ਪਵੇ ?”
– Pakistan Request: ਭਾਰਤ ਨੇ ਪਾਕਿਸਤਾਨ ਲਈ ਖੋਲ੍ਹਿਆ ਹਵਾਈ ਖੇਤਰ: ਪਰ ਪਾਕਿ ਨੇ ਲਾਏ ਗੰਭੀਰ ਇਲਜ਼ਾਮ
– Winter Session : ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਅੱਜ ਦੂਜਾ ਦਿਨ
– National: ਮਹਿਬੂਬਾ ਮੁਫ਼ਤੀ ਦੀ ਭੈਣ ਦੇ ਅਗਵਾ ਮਾਮਲੇ ਵਿੱਚ ਨਵਾਂ ਮੋੜ, 36 ਸਾਲਾਂ ਬਾਅਦ ਇੱਕ ਹੋਰ ਮੁਲਜ਼ਮ ਗ੍ਰਿਫ਼ਤਾਰ
– ਸਰਕਾਰ ਨੇ ਮੰਨਿਆ ਦੇਸ਼ ਭਰ ਦੇ ਹਵਾਈ ਅੱਡੇ ਸਾਈਬਰ ਹਮਲਿਆਂ ਦਾ ਸ਼ਿਕਾਰ ਹੋਏ, ਜਹਾਜ਼ਾਂ ਨੂੰ ਗਲਤ ਸਿਗਨਲ ਮਿਲੇ, ਜਿਸ ਕਾਰਨ ਪਿਛਲੇ ਮਹੀਨੇ ਦਿੱਲੀ ਵਿੱਚ 800 ਉਡਾਣਾਂ ਵਿੱਚ ਦੇਰੀ ਹੋਈ ਸੀ
– ਇਜ਼ਰਾਈਲ ਨੇ ਸੁਰੰਗ ਵਿੱਚ ਫਸੇ 40 ਹਮਾਸ ਲੜਾਕਿਆਂ ਨੂੰ ਮਾਰ ਦਿੱਤਾ: ਪਿਛਲੇ 9 ਮਹੀਨਿਆਂ ਤੋਂ ਫਸੇ ਹੋਏ ਸੀ; ਇਜ਼ਰਾਈਲ ਉਨ੍ਹਾਂ ਨੂੰ ਬਾਹਰ ਨਹੀਂ ਆਉਣ ਦੇ ਰਿਹਾ ਸੀ
– ਭਾਰਤ ਵਿੱਚ ਇਮਰਾਨ ਦੀ ਭੈਣ ਦੇ ਇੰਟਰਵਿਊ ਤੋਂ ਪਾਕਿਸਤਾਨ ਨਾਰਾਜ਼: ਸੂਚਨਾ ਮੰਤਰੀ ਨੇ ਕਿਹਾ, “ਦੇਸ਼ ਬਾਰੇ ਬੁਰਾ ਬੋਲਣ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























