Morning News: ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ
ਚੰਡੀਗੜ੍ਹ, 10 ਦਸੰਬਰ 2025 (ਵਿਸ਼ਵ ਵਾਰਤਾ) – ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ (Morning News) ਹੇਠ ਦਿੱਤੇ ਅਨੁਸਾਰ ਹਨ…..

– ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਸੀਤ ਲਹਿਰ ਦੀ ਚੇਤਾਵਨੀ: ਆਦਮਪੁਰ 2.8 ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਡਾ, ਚੰਡੀਗੜ੍ਹ ਵਿੱਚ AQI 212 ਦਰਜ ਕੀਤਾ ਗਿਆ
– ਕਿਸਾਨ ਅੱਜ ਪੰਜਾਬ ਵਿੱਚ ਚਿੱਪ-ਅਧਾਰਤ ਬਿਜਲੀ ਮੀਟਰ ਲਾਹੁਣਗੇ : ਲੁਧਿਆਣਾ ਤੋਂ ਹੋਵੇਗੀ ਸ਼ੁਰੂਆਤ, ਪੀਐਸਪੀਸੀਐਲ ਦਫ਼ਤਰ ਵਿੱਚ ਜਮ੍ਹਾ ਕਰਵਾਏ ਜਾਣਗੇ
– Crime News: ਗੁਜਰਾਤ ਵਿੱਚ 6 ਸਾਲ ਦੀ ਬੱਚੀ ਨਾਲ ਨਿਰਭਯਾ ਵਰਗੀ ਦਰਿੰਦਗੀ, ਨਾਬਾਲਿਗ ਕੁੜੀ ਨਾਲ ਬਲਾਤਕਾਰ ‘ਚ ਅਸਫ਼ਲ ਰਹਿਣ ‘ਤੇ ਮੁਲਜ਼ਮ ਨੇ ਗੁਪਤ ਅੰਗ ‘ਚ ਪਾਈ ਲੋਹੇ ਦੀ ਰਾਡ
– ਮਾਈਕ੍ਰੋਸਾਫਟ ਭਾਰਤ ਵਿੱਚ ₹1.6 ਲੱਖ ਕਰੋੜ ਦਾ ਨਿਵੇਸ਼ ਕਰੇਗਾ: ਏਆਈ ਅਤੇ ਕਲਾਉਡ ਬੁਨਿਆਦੀ ਢਾਂਚੇ ‘ਤੇ ਖਰਚ ਹੋਣਗੇ; ਸੀਈਓ ਸੱਤਿਆ ਨਡੇਲਾ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਐਲਾਨ ਕੀਤਾ
– ਸਰਦ ਰੁੱਤ ਸੈਸ਼ਨ ਦਾ ਅੱਠਵਾਂ ਦਿਨ: ਕਾਨੂੰਨ ਮੰਤਰੀ ਚੋਣ ਸੁਧਾਰਾਂ ‘ਤੇ ਲੋਕ ਸਭਾ ਨੂੰ ਜਵਾਬ ਦੇਣਗੇ; ਕੱਲ੍ਹ ਵਿਰੋਧੀ ਧਿਰ ਨੇ ਵੋਟ ਚੋਰੀ ਦਾ ਦੋਸ਼ ਲਗਾਇਆ ਸੀ
– ਇੰਡੀਗੋ ਨੇ 403 ਜਹਾਜ਼ ਦੱਸ ਕੇ 6% ਉਡਾਣਾਂ ਜ਼ਿਆਦਾ ਲਈਆਂ ਸੀ, ਪਰ 345 ਉਡਾਣਾਂ ਵੀ ਨਹੀਂ ਭਰੀਆਂ: ਸਰਕਾਰ ਨੇ ਏਅਰਲਾਈਨ ਦੀਆਂ ਉਡਾਣਾਂ ਵਿੱਚ 10% ਦੀ ਕਟੌਤੀ ਕੀਤੀ
– India Vs South Africa : ਭਾਰਤ ਦੀ ਸ਼ਾਨਦਾਰ ਜਿੱਤ ; ਪਹਿਲੇ ਟੀ-20 ਮੈਚ ਵਿੱਚ ਦੱਖਣੀ ਅਫਰੀਕਾ ਨੂੰ 101 ਦੌੜਾਂ ਨਾਲ ਹਰਾਇਆ
– Cricket: ਹਾਰਦਿਕ ਪੰਡਯਾ ਟੀ-20 ਵਿੱਚ 100 ਛੱਕੇ ਮਾਰਨ ਵਾਲਾ ਚੌਥਾ ਭਾਰਤੀ ਬੱਲੇਬਾਜ਼ ਬਣਿਆ; ਬੁਮਰਾਹ ਨੇ ਵੀ ਟੀ-20 ਵਿੱਚ ਪੂਰੀਆਂ ਕੀਤੀਆਂ 100 ਵਿਕਟਾਂ
– ਪਾਕਿਸਤਾਨ ਨੂੰ 12 ਹਿੱਸਿਆਂ ਵਿੱਚ ਵੰਡਣ ਦੀਆਂ ਤਿਆਰੀਆਂ: ਮੰਤਰੀ ਨੇ ਕਿਹਾ ਕਿ ਛੋਟੇ-ਛੋਟੇ ਪ੍ਰਾਂਤਾਂ ਦਾ ਬਣਨਾ ਤੈਅ, ਬਿਲਾਵਲ ਭੁੱਟੋ ਦੀ ਪਾਰਟੀ ਵੱਲੋਂ ਵਿਰੋਧ
– ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਨੂੰ ਦੂਜਾ IMF ਕਰਜ਼ਾ ਮਿਲਿਆ: ਸੰਕਟ ਨੂੰ ਦੂਰ ਕਰਨ ਲਈ ₹11,000 ਕਰੋੜ; ਅਰਥਵਿਵਸਥਾ ਦੀ ਵੀ ਕੀਤੀ ਗਈ ਪ੍ਰਸ਼ੰਸਾ
ਹੋਰ (Morning News) ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























