Money Laundering Case ‘ਚ ਸਤੇਂਦਰ ਜੈਨ ਨੂੰ ਮਿਲੀ ਜ਼ਮਾਨਤ ; 872 ਦਿਨਾਂ ਬਾਅਦ ਆਏ ਜੇਲ੍ਹ ਤੋਂ ਬਾਹਰ
ਚੰਡੀਗੜ੍ਹ, 19ਅਕਤੂਬਰ(ਵਿਸ਼ਵ ਵਾਰਤਾ) ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਜ਼ਮਾਨਤ ਦੇ ਦਿੱਤੀ। ਉਨ੍ਹਾਂ ਨੂੰ ਮਨੀ ਲਾਂਡਰਿੰਗ ਮਾਮਲੇ ‘ਚ ਅਦਾਲਤ ਤੋਂ ਰਾਹਤ ਮਿਲੀ ਹੈ। ਉਹ ਸ਼ੁੱਕਰਵਾਰ ਰਾਤ ਕਰੀਬ 8.16 ਵਜੇ ਤਿਹਾੜ ਤੋਂ ਬਾਹਰ ਆਏ। ਜੈਨ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿੱਚ 872 ਦਿਨਾਂ ਤੱਕ ਜੇਲ੍ਹ ਵਿੱਚੋਂ ਬਾਹਰ ਆਏ ਹਨ। ਜੈਨ ਨੂੰ ਈਡੀ ਨੇ 30 ਮਈ 2022 ਨੂੰ ਗ੍ਰਿਫਤਾਰ ਕੀਤਾ ਸੀ। ਉਦੋਂ ਉਹ ਦਿੱਲੀ ਦੇ ਸਿਹਤ ਮੰਤਰੀ ਸਨ। ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਅਦਾਲਤ ਨੇ ਉਨ੍ਹਾਂ ਨੂੰ 50 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ‘ਤੇ ਜ਼ਮਾਨਤ ਦੇ ਦਿੱਤੀ ਹੈ।
ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ, ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਹੋਰ ‘ਆਪ’ ਵਰਕਰਾਂ ਨੇ ਜੇਲ੍ਹ ਦੇ ਬਾਹਰ ਸਤੇਂਦਰ ਜੈਨ ਦਾ ਸਵਾਗਤ ਕੀਤਾ। ਸਤੇਂਦਰ ਨੇ ਕਿਹਾ, ‘ਅਰਵਿੰਦ ਕੇਜਰੀਵਾਲ ਨੇ ਪਹਿਲਾਂ ਹੀ ਕਿਹਾ ਸੀ ਕਿ ਇਹ ਅੱਗ ਦਾ ਦਰਿਆ ਹੈ, ਤੁਹਾਨੂੰ ਇਸ ਵਿੱਚ ਤੈਰਨਾ ਪਵੇਗਾ, ਤੁਹਾਨੂੰ ਜੇਲ੍ਹ ਜ਼ਰੂਰ ਜਾਣਾ ਪਵੇਗਾ, ਯਾਦ ਰੱਖੋ।