ਯੁੱਧ ਨਸ਼ਿਆਂ ਵਿਰੁੱਧ; Mohali Police ਨੂੰ ਫਿਰ ਮਿਲੀ ਵੱਡੀ ਸਫਲਤਾ
1 ਕੁਇੰਟਲ 35 ਕਿੱਲੋ 480 ਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ ਇੱਕ ਦੋਸ਼ੀ ਗ੍ਰਿਫਤਾਰ
ਸੌਰਵ ਜਿੰਦਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਅੱਗੇ ਦੱਸਿਆ ਕਿ ਮਿਤੀ 17-07-2025 ਨੂੰ ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਦੇ ਸੇਖਣ ਮਾਜਰਾ ਰੋਡ ਨੇੜੇ ਪਿੰਡ ਕੁਰੜੀ ਮੌਜੂਦ ਸੀ, ਜਿੱਥੇ ਸੂਚਨਾ ਮਿਲੀ ਕਿ ਇਕਬਾਲ ਸਿੰਘ ਉੱਰਫ ਜੱਗੂ ਪੁੱਤਰ ਬਲੀ ਸਿੰਘ ਵਾਸੀ ਪਿੰਡ ਬੂਟਾ ਸਿੰਘ ਵਾਲਾ ਰੋਡ ਵਾਰਡ ਨੰ: 9 ਬਨੂੰੜ ਜੋ ਕਿ ਆਪਣੇ ਸਾਥੀ ਜਰਨੈਲ ਸਿੰਘ ਉੱਰਫ ਜੈਲਾ ਅਤੇ ਪਰਮਜੀਤ ਸਿੰਘ ਉੱਰਫ ਪੰਮਾ ਪੁੱਤਰਾਨ ਐਹਲ ਸਿੰਘ ਵਾਸੀ ਪਿੰਡ ਸੇਖਣ ਮਾਜਰਾ ਨਾਲ ਮਿਲ ਕੇ ਭੁੱਕੀ ਚੂਰਾ ਪੋਸਤ ਵੇਚਣ ਦਾ ਨਜਾਇਜ਼ ਧੰਦਾ ਕਰਦੇ ਹਨ, ਜੋ ਇਹਨਾਂ ਨੇ ਹੁਣ ਵੀ ਬਾਹਰਲੀ ਸਟੇਟਾਂ ਤੋਂ ਭੁੱਕੀ ਚੂਰਾ ਪੋਸਤ ਦੀ ਖੇਪ ਮੰਗਵਾ ਕੇ ਜਰਨੈਲ ਸਿੰਘ ਉੱਰਫ ਜੈਲਾ ਅਤੇ ਪਰਮਜੀਤ ਸਿੰਘ ਉੱਰਫ ਪੰਮਾ ਦੇ ਤੂੜੀ ਵਾਲੇ ਕਮਰੇ ਵਿੱਚ ਡੰਪ ਕੀਤੀ ਹੋਈ ਹੈ। ਜੋ ਥੋੜੀ ਥੋੜੀ ਮਾਤਰਾ ਵਿੱਚ ਇਹ ਭੁੱਕੀ ਚੂਰਾ ਪੋਸਤ ਆਈ.ਟੀ ਸਿਟੀ ਅਤੇ ਬਨੂੰੜ ਦੇ ਏਰੀਆ ਵਿੱਚ ਆਪਣੇ ਗ੍ਰਾਹਕਾਂ ਨੂੰ ਸਪਲਾਈ ਕਰਦੇ ਹਨ।
ਜੇਕਰ ਹੁਣੇ ਹੀ ਜਰਨੈਲ ਸਿੰਘ ਵਗੈਰਾ ਦੇ ਘਰ ਤੂੜੀ ਵਾਲੇ ਕਮਰੇ ਵਿੱਚ ਰੇਡ ਕੀਤਾ ਜਾਵੇ ਤਾਂ ਭਾਰੀ ਮਾਤਰਾ ਵਿੱਚ ਭੁੱਕੀ ਚੂਰਾ ਪੋਸਤ ਬ੍ਰਾਮਦ ਹੋ ਸਕਦਾ ਹੈ। ਸੂਚਨਾ ਦੇ ਆਧਾਰ ਤੇ ਦੋਸ਼ੀਆ ਵਿਰੁੱਧ ਮੁੱਕਦਮਾ ਨੰਬਰ 91 ਮਿਤੀ 17-07-2025 ਅ/ਧ 15/29-61-85 ਐਨ.ਡੀ.ਪੀ.ਐਸ ਐਕਟ ਥਾਣਾ ਆਈ.ਟੀ ਸਿਟੀ ਦਰਜ ਰਜਿਸਟਰ ਕੀਤਾ ਗਿਆ।
ਫਿਰ ਟੀਮ ਇੰਚਾਰਜ ਇਕਬਾਲ ਮੁਹਮੰਦ ਵੱਲੋਂ ਸੂਚਨਾ ਸਬੰਧੀ ਜਤਿੰਦਰ ਸਿੰਘ ਚੌਹਾਨ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਨੂੰ ਜਾਣੂ ਕਰਵਾਇਆ, ਜੋ ਮੌਕੇ ਤੇ ਹਾਜ਼ਰ ਆਏ। ਉਨ੍ਹਾਂ ਦੀ ਹਾਜਰੀ ਵਿੱਚ ਦੋਸ਼ੀ ਜਰਨੈਲ ਸਿੰਘ ਉੱਰਫ ਜੈਲਾ ਪੁੱਤਰ ਐਹਲ ਸਿੰਘ ਵਾਸੀ ਪਿੰਡ ਸੇਖਣ ਮਾਜਰਾ ਦੇ ਘਰ ਤੂੜੀ ਵਾਲੇ ਕਮਰੇ ਵਿੱਚ ਰੇਡ ਕੀਤਾ ਗਿਆ, ਜਿੱਥੋ ਕੁੱਲ 1 ਕੁਇੰਟਲ 35 ਕਿੱਲੋ 480 ਗ੍ਰਾਮ ਭੁੱਕੀ ਚੂਰਾ ਪੋਸਤ ਬ੍ਰਾਮਦ ਕੀਤੀ ਗਈ ਤੇ ਦੋਸ਼ੀ ਜਰਨੈਲ ਸਿੰਘ ਨੂੰ ਹਸਬ ਜ਼ਾਬਤਾ ਗ੍ਰਿਫਤਾਰ ਕੀਤਾ ਗਿਆ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ ਅਤੇ ਦੋਸ਼ੀ ਦੇ ਸਾਥੀ ਦੋਸ਼ੀਆਂ ਦੀ ਭਾਲ ਵੀ ਜਾਰੀ ਹੈ ਜਿੰਨਾ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ।
ਭੁੱਕੀ ਚੂਰਾ = 1 ਕੁਇੰਟਲ 35 ਕਿੱਲੋ 480 ਗ੍ਰਾਮ
1) ਜਰਨੈਲ ਸਿੰਘ ਉੱਰਫ ਜੈਲਾ ਪੁੱਤਰ ਐਹਲ ਸਿੰਘ ਵਾਸੀ ਪਿੰਡ ਸੇਖਣ ਮਾਜਰਾ ਥਾਣਾ ਆਈ.ਟੀ ਸਿਟੀ ਜ਼ਿਲ੍ਹਾ ਐਸ.ਏ.ਐਸ ਨਗਰ ਉਮਰ ਕਰੀਬ 72 ਸਾਲ, ਜੋ ਚਾਰ ਕਲਾਸਾ ਪਾਸ ਹੈ ਅਤੇ ਸ਼ਾਦੀ ਸ਼ੁਦਾ ਹੈ। ਗ੍ਰਿਫਤਾਰੀ ਮਿਤੀ:- 17-07-2025 (ਦੋਸ਼ੀ ਵਿਰੁੱਧ ਪਹਿਲਾ ਕੋਈ ਮੁਕੱਦਮਾ ਦਰਜ ਨਹੀਂ ਹੈ)
2) ਪਰਮਜੀਤ ਸਿੰਘ ਉੱਰਫ ਪੰਮਾ ਪੁੱਤਰ ਐਹਲ ਸਿੰਘ ਵਾਸੀ ਪਿੰਡ ਸੇਖਣ ਮਾਜਰਾ ਥਾਣਾ ਆਈ.ਟੀ ਸਿਟੀ ਜ਼ਿਲ੍ਹਾ ਐਸ.ਏ.ਐਸ ਨਗਰ (ਗ੍ਰਿਫਤਾਰੀ ਬਾਕੀ ਹੈ)
3) ਇਕਬਾਲ ਸਿੰਘ ਉੱਰਫ ਜੱਗੂ ਪੁੱਤਰ ਬਲੀ ਸਿੰਘ ਵਾਸੀ ਪਿੰਡ ਬੂਟਾ ਸਿੰਘ ਵਾਲਾ ਰੋਡ ਵਾਰਡ ਨੰ: 9 ਬਨੂੰੜ (ਗ੍ਰਿਫਤਾਰੀ ਬਾਕੀ ਹੈ)


























