MOHALI : ਪਾਰਟੀ ਕਰਕੇ ਆ ਰਹੇ ਮੁੰਡੇ -ਕੁੜੀਆਂ ਬਣੇ ਕਾਲ ਦੇ ਦੂਤ ; ਰਾਹ ਜਾਂਦੇ ਐਕਟਿਵਾ ਸਵਾਰ ਬੰਦੇ ਨੂੰ ਮਾਰੀ ਟੱਕਰ- ਮੌਤ
ਮੋਹਾਲੀ, 3ਅਗਸਤ(ਸਤੀਸ਼ ਕੁਮਾਰ ਪੱਪੀ)MOHALI- ਮੁਹਾਲੀ ਜ਼ਿਲ੍ਹੇ ਦੇ ਫੇਜ਼ 8 ਵਿੱਚ ਦੇਰ ਰਾਤ ਦਰਦਨਾਕ ਹਾਦਸਾ ਵਾਪਰਿਆ । ਕਾਰ ਵਿੱਚ ਮੁੰਡੇ ਕੁੜੀਆਂ ਜੋੜਾ ਸਵਾਰ ਸਨ। ਮੌਕੇ ਤੇ ਆਏ ਲੋਕਾਂ ਦਾ ਕਹਿਣਾ ਹੈ ਕਿ ਡਰਾਈਵਰ ਕਾਰ ਬਹੁਤ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ। ਤੇਜ਼ ਰਫਤਾਰ ਹੋਣ ਕਾਰਨ ਕਾਰ ਚਾਲਕ ਨੇ ਐਕਟਿਵਾ ਸਵਾਰ ਨੂੰ ਟੱਕਰ ਮਾਰ ਦਿੱਤੀ ਅਤੇ ਟੱਕਰ ਮਾਰਨ ਤੋਂ ਬਾਅਦ ਐਕਟਿਵਾ ਸਵਾਰ ਵਿਅਕਤੀ ਕਾਰ ਦੇ ਹੇਠਾਂ ਫਸ ਗਿਆ ਅਤੇ ਡਰਾਈਵਰ ਉਸ ਨੂੰ ਕਰੀਬ 200 ਕਿਲੋਮੀਟਰ ਤੱਕ ਘਸੀਟਦਾ ਲੈ ਗਿਆ। ਕਾਰ ਰੁਕਣ ਕਾਰਨ ਕਾਰ ‘ਚ ਸਵਾਰ ਤਿੰਨੇ ਨੌਜਵਾਨ ਲੜਕੇ-ਲੜਕੀ ਭੱਜਣ ਲੱਗੇ ਪਰ ਲੋਕਾਂ ਨੇ ਤਿੰਨਾਂ ਲੜਕੀਆਂ ਨੂੰ ਫੜ ਲਿਆ। ਜਦਕਿ ਕਾਰ ‘ਚ ਸਵਾਰ ਤਿੰਨ ਨੌਜਵਾਨ ਫ਼ਰਾਰ ਹੋ ਗਏ। ਇਸ ਦੀ ਸੂਚਨਾ ਪੁਲਸ ਵਿਭਾਗ ਨੂੰ ਦਿੱਤੀ ਗਈ ਪਰ ਕਈ ਵਾਰ ਫੋਨ ਕਰਨ ਦੇ ਬਾਵਜੂਦ ਪੁਲਸ ਕਈ ਘੰਟਿਆਂ ਬਾਅਦ ਪਹੁੰਚੀ। ਮ੍ਰਿਤਕ ਦੀ ਪਛਾਣ ਕੇ.ਰਣਜੀਤ ਸਿੰਘ ਵਜੋਂ ਹੋਈ ਹੈ, ਜੋ ਕਿ ਈ.ਐਸ.ਆਈ ਹਸਪਤਾਲ ਵਿੱਚ ਕੰਮ ਕਰਦਾ ਹੈ ਅਤੇ ਹਰ ਰੋਜ਼ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨ ਲਈ ਆਉਂਦਾ ਸੀ, ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬੰਟੀ ਨੇ ਦੱਸਿਆ ਕਿ ਕਾਰ ‘ਚ 4ਨੌਜਵਾਨ ਅਤੇ ਤਿੰਨਕੁੜੀਆਂ ਸਵਾਰ ਸਨ, ਜੋ ਇਕ ਕਲੱਬ ਤੋਂ ਪਾਰਟੀ ਖਤਮ ਕਰਕੇ ਵਾਪਸ ਆ ਰਹੇ ਸਨ, ਜਿਸ ‘ਚ ਟੱਕਰ ਹੋਣ ਤੋਂ ਬਾਅਦ ਵੀ ਡਰਾਈਵਰ ਨੇ ਕਾਰ ਨੂੰ ਨਹੀਂ ਰੋਕਿਆ ਅਤੇ 2 ਕਿਲੋਮੀਟਰ ਘੜੀਸ ਲਿਆ । ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮੌਕੇ ‘ਤੇ ਪਹੁੰਚੀ ਥਾਣਾ ਸਦਰ ਦੀ ਪੁਲਿਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨ ਲਏ ਜਾ ਰਹੇ ਹਨ ਅਤੇ ਬਿਆਨ ਦਰਜ ਕਰਕੇ ਜਲਦ ਤੋਂ ਜਲਦ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ, ਜਦਕਿ ਮਿ੍ਤਕ ਦੀ ਪਹਿਚਾਣ ਰਣਜੀਤ ਸਿੰਘ ਵਜੋਂ ਹੋਈ ਹੈ, ਜੋ ਕਿ ਹਸਪਤਾਲ ਵਿੱਚ ਕੰਮ ਕਰਦਾ ਸੀ |