• Latest
  • Trending
Mohali : 1994 ਬੈਚ ਦੇ ਯੂ.ਪੀ.ਐਸ.ਸੀ. ਟਾਪਰ ਧਰਮਿੰਦਰ ਸ਼ਰਮਾ ਨੇ ਸੰਭਾਲਿਆ ਪ੍ਰਮੁੱਖ ਮੁੱਖ ਵਣਪਾਲ ਦਾ ਅਹੁਦਾ

Mohali : 1994 ਬੈਚ ਦੇ ਯੂ.ਪੀ.ਐਸ.ਸੀ. ਟਾਪਰ ਧਰਮਿੰਦਰ ਸ਼ਰਮਾ ਨੇ ਸੰਭਾਲਿਆ ਪ੍ਰਮੁੱਖ ਮੁੱਖ ਵਣਪਾਲ ਦਾ ਅਹੁਦਾ

2 years ago
ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਜੰਡਿਆਲਾ ਗੁਰੂ ਦੇ ਨਵੇਂ ਖੇਡ ਸਟੇਡੀਅਮ ਵਿਖੇ ਕੀਤਾ ਰਾਵਣ ਦਹਨ

ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਜੰਡਿਆਲਾ ਗੁਰੂ ਦੇ ਨਵੇਂ ਖੇਡ ਸਟੇਡੀਅਮ ਵਿਖੇ ਕੀਤਾ ਰਾਵਣ ਦਹਨ

1 hour ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

2 hours ago
IND vs ZIM :ਭਾਰਤੀ ਮਹਿਲਾ ਟੀਮ ਨੇ ਜਿੱਤਿਆ Toss

IND vs ZIM :ਭਾਰਤੀ ਮਹਿਲਾ ਟੀਮ ਨੇ ਜਿੱਤਿਆ Toss

2 hours ago
Dussehra 2026: ਲੁਧਿਆਣਾ ਦੇ ਦਰੇਸੀ ਗਰਾਊਂਡ ਪੁੱਜੇ ਅਮਿਤ ਸ਼ਾਹ

Dussehra 2026: ਲੁਧਿਆਣਾ ਦੇ ਦਰੇਸੀ ਗਰਾਊਂਡ ਪੁੱਜੇ ਅਮਿਤ ਸ਼ਾਹ

3 hours ago
ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ; ਧੜੰਮ ਡਿੱਗੇ ਭਾਅ

ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ; ਧੜੰਮ ਡਿੱਗੇ ਭਾਅ

3 hours ago
ਮਾਨਸਾ ਪੁੱਜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ;  ਪਰਵਿੰਦਰ ਝੋਟਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

ਮਾਨਸਾ ਪੁੱਜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ; ਪਰਵਿੰਦਰ ਝੋਟਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

5 hours ago
Cricket : ਸ਼ੇਫਾਲੀ ਵਰਮਾ ਖਿਲਾਫ ਆਈਸੀਸੀ ਦੀ ਵੱਡੀ ਕਾਰਵਾਈ

Cricket : ਸ਼ੇਫਾਲੀ ਵਰਮਾ ਖਿਲਾਫ ਆਈਸੀਸੀ ਦੀ ਵੱਡੀ ਕਾਰਵਾਈ

6 hours ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

6 hours ago
Punjab: ਅਮਿਤ ਸ਼ਾਹ ਨੇ ਸੰਗਰੂਰ ‘ਚ ਗੁਲਜ਼ਾਰ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

Punjab: ਅਮਿਤ ਸ਼ਾਹ ਨੇ ਸੰਗਰੂਰ ‘ਚ ਗੁਲਜ਼ਾਰ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

6 hours ago
Punjab: ਪਰਵਿੰਦਰ ਝੋਟੇ ਦਾ ਅੰਤਿਮ ਸਸਕਾਰ ਨਾ ਕਰਨ ‘ਤੇ ਅੜੇ ਪਿਤਾ

Punjab: ਪਰਵਿੰਦਰ ਝੋਟੇ ਦਾ ਅੰਤਿਮ ਸਸਕਾਰ ਨਾ ਕਰਨ ‘ਤੇ ਅੜੇ ਪਿਤਾ

6 hours ago
Punjab: ਅਮਿਤ ਸ਼ਾਹ ਪਹੁੰਚੇ ਸੰਗਰੂਰ, ਗੁਲਜ਼ਾਰ ਦੇ ਪਰਿਵਾਰ ਨੂੰ ਮਿਲਣਗੇ

Punjab: ਅਮਿਤ ਸ਼ਾਹ ਪਹੁੰਚੇ ਸੰਗਰੂਰ, ਗੁਲਜ਼ਾਰ ਦੇ ਪਰਿਵਾਰ ਨੂੰ ਮਿਲਣਗੇ

7 hours ago
Punjab: ਅਮਿਤ ਸ਼ਾਹ ਨੇ ਬਿਕਰਮਜੀਤ ਸਿੰਘ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

Punjab: ਅਮਿਤ ਸ਼ਾਹ ਨੇ ਬਿਕਰਮਜੀਤ ਸਿੰਘ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

8 hours ago
Hindi News
English News
Tuesday, October 20, 2026
No Result
View All Result
22 °c
Chandigarh
24 ° Wed
24 ° Thu
25 ° Fri
25 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Mohali : 1994 ਬੈਚ ਦੇ ਯੂ.ਪੀ.ਐਸ.ਸੀ. ਟਾਪਰ ਧਰਮਿੰਦਰ ਸ਼ਰਮਾ ਨੇ ਸੰਭਾਲਿਆ ਪ੍ਰਮੁੱਖ ਮੁੱਖ ਵਣਪਾਲ ਦਾ ਅਹੁਦਾ

February 1, 2025
in Appointments News, MOHALI, ਖਬਰਾਂ, ਪੰਜਾਬ
Mohali : 1994 ਬੈਚ ਦੇ ਯੂ.ਪੀ.ਐਸ.ਸੀ. ਟਾਪਰ ਧਰਮਿੰਦਰ ਸ਼ਰਮਾ ਨੇ ਸੰਭਾਲਿਆ ਪ੍ਰਮੁੱਖ ਮੁੱਖ ਵਣਪਾਲ ਦਾ ਅਹੁਦਾ

Mohali : 1994 ਬੈਚ ਦੇ ਯੂ.ਪੀ.ਐਸ.ਸੀ. ਟਾਪਰ ਧਰਮਿੰਦਰ ਸ਼ਰਮਾ ਨੇ ਸੰਭਾਲਿਆ ਪ੍ਰਮੁੱਖ ਮੁੱਖ ਵਣਪਾਲ ਦਾ ਅਹੁਦਾ

  • ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਉਨ੍ਹਾਂ ਦੀ ਕਾਬਲੀਅਤ ਵਿੱਚ ਭਰੋਸਾ ਜਤਾਉਣ ਲਈ ਕੀਤਾ ਧੰਨਵਾਦ
  • ਕਿਹਾ, ਈਕੋ ਟੂਰਿਜ਼ਮ ਨੂੰ ਹੁਲਾਰਾ ਦੇਣ, ਜਲਗਾਹਾਂ ਦੀ ਸਾਂਭ-ਸੰਭਾਲ, ਹਰਿਆਵਲ ਨੂੰ ਵਧਾਉਣਾ, ਵਾਤਾਵਰਣ ਪ੍ਰਤੀ ਜਾਗਰੂਕਤਾ ਨੂੰ ਦਿੱਤੀ ਜਾਵੇਗੀ ਤਰਜੀਹ
  • ਛੱਤਬੀੜ ਚਿੜੀਆਘਰ ਦਾ ਮਾਸਟਰ ਪਲਾਨ ਅਤੇ ਫਿਰੋਜ਼ਪੁਰ ਡਵੀਜ਼ਨ ਦੀ ਕਾਰਜ ਯੋਜਨਾ ਕੀਤੀ ਸੀ ਤਿਆਰ
  • ਜਲਵਾਯੂ ਤਬਦੀਲੀ ਅਤੇ ਜੰਗਲੀ ਜੀਵ ਸੁਰੱਖਿਆ ਵਿਸ਼ੇ ਦੇ ਉੱਘੇ ਬੁਲਾਰੇ

ਸਾਹਿਬਜ਼ਾਦਾ ਅਜੀਤ ਸਿੰਘ ਨਗਰ/ਚੰਡੀਗੜ੍ਹ, 1 ਫਰਵਰੀ(ਸਤੀਸ਼ ਕੁਮਾਰ ਪੱਪੀ)  ਅੱਜ ਇੱਥੇ ਸੈਕਟਰ-68 ਸਥਿਤ ਵਣ ਕੰਪਲੈਕਸ ਵਿਖੇ ਸਾਲ 1994 ਬੈਚ ਦੇ ਭਾਰਤੀ ਜੰਗਲਾਤ ਸੇਵਾ, ਸ੍ਰੀ ਧਰਮਿੰਦਰ ਸ਼ਰਮਾ ਨੇ ਪ੍ਰਮੁੱਖ ਮੁੱਖ ਵਣਪਾਲ, ਪੰਜਾਬ (ਪੀ.ਸੀ.ਸੀ.ਐਫ., ਐਚ.ਓ.ਐਫ.ਐਫ) ਦੇ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਇਲਾਵਾ ਉਹ ਅਗਲੀ ਨਿਯੁਕਤੀ ਹੋਣ ਤੱਕ ਪੀ.ਸੀ.ਸੀ.ਐਫ. ਵਾਈਲਡ ਲਾਈਫ ਅਤੇ ਚੀਫ ਵਾਈਲਡ ਲਾਈਫ ਵਾਰਡਨ, ਪੰਜਾਬ ਦਾ ਅਹੁਦਾ ਵੀ ਸੰਭਾਲਣਗੇ।

Mohali : 1994 ਬੈਚ ਦੇ ਯੂ.ਪੀ.ਐਸ.ਸੀ. ਟਾਪਰ ਧਰਮਿੰਦਰ ਸ਼ਰਮਾ ਨੇ ਸੰਭਾਲਿਆ ਪ੍ਰਮੁੱਖ ਮੁੱਖ ਵਣਪਾਲ ਦਾ ਅਹੁਦਾ

ਇਸ ਮੌਕੇ ਸ੍ਰੀ ਧਰਮਿੰਦਰ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਉਨ੍ਹਾਂ ਦੀਆਂ ਕਾਬਲੀਅਤ ਵਿੱਚ ਭਰੋਸਾ ਦਿਖਾਉਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਈਕੋ ਟੂਰਿਜ਼ਮ ਨੂੰ ਹੁਲਾਰਾ ਦੇਣਾ, ਜਲਗਾਹਾਂ ਦੀ ਸੁਚੱਜੀ ਸਾਂਭ-ਸੰਭਾਲ, ਸੂਬੇ ਵਿੱਚ ਹਰਿਆਵਲ ਹੇਠਲੇ ‘ਚ ਵਾਧਾ ਕਰਨ ਕਰਨ ਲਈ ਕਦਮ ਚੁੱਕਣ ਅਤੇ ਸਥਾਨਕ ਪੱਧਰ ‘ਤੇ ਰੁਜ਼ਗਾਰ ਦੇ ਮੌਕੇ ਸਿਰਜਣ ਵੱਲ ਧਿਆਨ ਕੇਂਦਰਿਤ ਕੀਤਾ ਜਾਵੇਗਾ।

ਸ੍ਰੀ ਸ਼ਰਮਾ ਨੇ ਕਿਹਾ ਕਿ ਜੁਲਾਈ 2025 ਵਿੱਚ ਹੋਣ ਵਾਲਾ ‘ਵਣ ਮਹੋਤਸਵ’ ਇੱਕ ਵਿਲੱਖਣ ਸਮਾਗਮ ਹੋਵੇਗਾ। ਉਹਨਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੱਦਾ ਦਿੱਤਾ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਨ ਬਰਕਰਾਰ ਰੱਖਣਾ ਸਮੇਂ ਦੀ ਮੁੱਖ ਲੋੜ ਹੈ।

ਜਿਕਰਯੋਗ ਹੈ ਕਿ ਸ਼੍ਰੀ ਸ਼ਰਮਾ 1994 ਭਾਰਤੀ ਜੰਗਲਾਤ ਸੇਵਾ (ਆਈ.ਐਫ.ਐਸ.) ਬੈਚ ਦੇ ਯੂ.ਪੀ.ਐਸ.ਸੀ. ਟਾਪਰ ਹਨ ਅਤੇ ਆਪਣੇ ਸਿੱਖਿਆ ਅਤੇ ਤਜੁਰਬੇ ਸਦਕਾ ਉਹ ਇੱਕ ਜੰਗਲਾਤਕਾਰ, ਇੱਕ ਬਨਸਪਤੀ ਵਿਗਿਆਨੀ ਅਤੇ ਇੱਕ ਕੁਦਰਤੀ ਸਰੋਤ ਪ੍ਰਬੰਧਕ ਵੀ ਹਨ।

ਉਹਨਾਂ ਨੇ ਪਲਾਂਟ ਸਾਇੰਸਜ਼ ਵਿੱਚ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਅਤੇ ਕ੍ਰੈਨਫੀਲਡ ਯੂਨੀਵਰਸਿਟੀ, ਯੂ.ਕੇ. ਤੋਂ ਮਾਰਸ਼ਲ ਪੈਪਵਰਥ ਸਕਾਲਰਸ਼ਿਪ ‘ਤੇ ਕੁਦਰਤੀ ਸਰੋਤ ਪ੍ਰਬੰਧਨ ਵਿੱਚ ਮਾਸਟਰ ਡਿਗਰੀ ਕੀਤੀ। ਇਸ ਤੋਂ ਇਲਾਵਾ ਸ੍ਰੀ ਸ਼ਰਮਾ ਨੇ ਯੂ.ਕੇ., ਫਿਨਲੈਂਡ ਦੀਆਂ ਯੂਨੀਵਰਸਿਟੀਆਂ ਅਤੇ ਯੇਲ ਯੂਨੀਵਰਸਿਟੀ, ਯੂ.ਐਸ.ਏ. ਤੋਂ ਜੰਗਲਾਤ ਅਤੇ ਸਬੰਧਤ ਸਾਇੰਸ ਵਿੱਚ ਸਿਖਲਾਈ ਪ੍ਰਾਪਤ ਕੀਤੀ।

ਇਸ ਤੋਂ ਪਹਿਲਾਂ ਉਹ ਪੰਜਾਬ ਸਰਕਾਰ ਵਿੱਚ ਜ਼ਿਲ੍ਹਾ ਅਤੇ ਉੱਚ ਪੱਧਰ ‘ਤੇ ਵੱਖ-ਵੱਖ ਅਹੁਦਿਆਂ ‘ਤੇ ਸੇਵਾਵਾਂ ਨਿਭਾ ਚੁੱਕੇ ਹਨ ਜਿਹਨਾਂ ਵਿੱਚ ਜ਼ਿਲ੍ਹਾ ਜੰਗਲਾਤ ਅਫਸਰ, ਪਟਿਆਲਾ/ਸੰਗਰੂਰ/ਫਿਰੋਜ਼ਪੁਰ, ਵਿਸ਼ਵ ਬੈਂਕ ਤੋਂ ਸਹਾਇਤਾ ਪ੍ਰਾਪਤ ਪ੍ਰਾਜੈਕਟ ਵਿੱਚ ਟੀਮ ਲੀਡਰ, ਛੱਤਬੀੜ ਚਿੜੀਆਘਰ ਦੇ ਡਾਇਰੈਕਟਰ, ਜੰਗਲਾਤ, ਮੈਦਾਨੀ ਖੇਤਰਾਂ ਦੇ ਚੀਫ ਕੰਜ਼ਰਵੇਟਰ, ਡੈਪੂਟੇਸ਼ਨ ‘ਤੇ ਭੂਮੀ ਅਤੇ ਜਲ ਸੰਭਾਲ ਵਿਭਾਗ ਅਤੇ ਸਕੱਤਰ ਖੇਤੀਬਾੜੀ ਵਿਭਾਗ ਵਜੋਂ ਸੇਵਾਵਾਂ ਸ਼ਾਮਿਲ ਹਨ।

ਉਨ੍ਹਾਂ ਦੀਆਂ ਪ੍ਰਾਪਤੀਆਂ ਵਿੱਚ ਪੰਜਾਬ ਦੀ ਰਾਜ ਜੰਗਲਾਤ ਖੋਜ ਯੋਜਨਾ ਤਿਆਰ ਕਰਨਾ ਵੀ ਸ਼ਾਮਲ ਹੈ, ਬਾਅਦ ਵਿੱਚ ਇਸ ਯੋਜਨਾ ਨੇ 1999 ਵਿੱਚ ਉਸ ਸਮੇਂ ਦੇ ਜੇ.ਆਈ.ਸੀ.ਏ. (ਜਾਪਾਨ) ਪ੍ਰਾਜੈਕਟ ਤਹਿਤ ਖੋਜ ਪ੍ਰਾਜੈਕਟਾਂ ਨੂੰ ਦਿਸ਼ਾ ਪ੍ਰਦਾਨ ਕੀਤੀ। ਉਸੇ ਸਾਲ, ਜੰਗਲਾਤ ਵਿਭਾਗ ਵਿੱਚ ਨਵੇਂ ਭਰਤੀ ਕੀਤੇ ਗਏ ਜੰਗਲਾਤ ਗਾਰਡਾਂ ਲਈ ਇੱਕ ਪੇਸ਼ੇਵਰ ਸਿਖਲਾਈ ਕੋਰਸ ਵੀ ਕਰਵਾਇਆ ਗਿਆ।

ਸਾਲ 2000 ਵਿੱਚ ਫਿਰੋਜ਼ਪੁਰ ਵਣ ਮੰਡਲ ਦਾ “ਵਰਕਿੰਗ ਪਲਾਨ” (ਇੱਕ ਉੱਚ ਪੱਧਰੀ ਤਕਨੀਕੀ ਦਸਤਾਵੇਜ਼) ਤਿਆਰ ਕਰਨ ਤੋਂ ਇਲਾਵਾ, ਸ੍ਰੀ ਸ਼ਰਮਾ ਨੇ ਫੀਲਡ ਡਾਇਰੈਕਟਰ ਵਜੋਂ ਆਪਣੇ ਕਾਰਜਕਾਲ ਸਮੇਂ ਸਾਲ 2006-09 ਦੌਰਾਨ ਛੱਤਬੀੜ ਚਿੜੀਆਘਰ ਦਾ “ਮਾਸਟਰ ਪਲਾਨ” ਵੀ ਤਿਆਰ ਕੀਤਾ। ਇਹ ਭਾਰਤ ਦਾ ਇਸ ਸਬੰਧੀ ਪਹਿਲਾ ਦਸਤਾਵੇਜ਼ ਸੀ ਅਤੇ ਕੇਂਦਰੀ ਚਿੜੀਆਘਰ ਅਥਾਰਟੀ, ਭਾਰਤ ਸਰਕਾਰ ਵੱਲੋਂ ਇਸ ਦੀ ਖੂਬ ਪ੍ਰਸ਼ੰਸਾ ਕੀਤੀ ਗਈ। ਇਹ ਦਸਤਾਵੇਜ਼ ਉਦੋਂ ਤੋਂ ਚਿੜੀਆਘਰ ਵਿੱਚ ਚੱਲ ਰਹੇ ਸਾਰੇ ਵਿਕਾਸ ਦਾ ਮਾਰਗਦਰਸ਼ਨ ਕਰ ਰਿਹਾ ਹੈ।

ਉਹਨਾਂ ਨੇ ਯੂ.ਕੇ. ਤੋਂ ਐਗਰੋਫੋਰੈਸਟਰੀ ਪ੍ਰਣਾਲੀਆਂ ਵਿੱਚ ਕਾਰਬਨ ਸੀਕਿਊਸਟ੍ਰੇਸ਼ਨ ਦੀ ਮੁਹਾਰਤ ਹਾਸਲ ਕੀਤੀ ਸੀ, ਇਸ ਲਈ ਉਹਨਾਂ ਨੂੰ ਰਾਸ਼ਟਰ ਪੱਧਰ ‘ਤੇ ਪ੍ਰਸਿੱਧ ਕਈ ਸੰਸਥਾਵਾਂ ਵਿੱਚ ਜਲਵਾਯੂ ਪਰਿਵਰਤਨ ਅਤੇ ਹੋਰ ਵਾਤਾਵਰਣ ਸੰਬੰਧੀ ਮੁੱਦਿਆਂ ‘ਤੇ ਬੋਲਣ ਅਤੇ ਇਸ ਦੇ ਭਾਗੀਦਾਰਾਂ ਨੂੰ ਸਿਖਲਾਈ ਦੇਣ ਲਈ ਸੱਦਾ ਦਿੱਤਾ ਗਿਆ। ਇਸ ਦੇ ਨਾਲ ਹੀ ਉਹਨਾਂ ਨੂੰ ਮੈਗਸਿਪਾ ਚੰਡੀਗੜ੍ਹ, ਜੰਗਲਾਤ ਖੋਜ ਸੰਸਥਾਨ (ਐਫ.ਆਰ.ਆਈ.) ਦੇਹਰਾਦੂਨ ਅਤੇ ਐਨਰਜੀ ਐਂਡ ਰਿਸੋਰਸਜ਼ ਇੰਸਟੀਚਿਊਟ (ਟੀ.ਆਰ.ਆਈ.) ਦਿੱਲੀ ਵਿਖੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਮੀਨਾਰਾਂ/ਵਰਕਸ਼ਾਪਾਂ ਵਿੱਚ ਵੀ ਵਿਚਾਰ ਚਰਚਾ ਲਈ ਸੱਦਾ ਦਿੱਤਾ ਗਿਆ। ਉਹਨਾਂ ਨੂੰ ਦੇਸ਼ ਭਰ ਦੇ ਸੀਨੀਅਰ ਜੰਗਲਾਤ ਅਧਿਕਾਰੀਆਂ ਨੂੰ ਸਿਖਲਾਈ ਦੇਣ ਲਈ ਬੰਦੀ ਜੰਗਲੀ ਜਾਨਵਰਾਂ ਦੇ ਪ੍ਰਬੰਧਨ ਸਮੇਤ ਜੰਗਲੀ ਜੀਵ ਸੁਰੱਖਿਆ ਦੇ ਵਿਸ਼ਿਆਂ ‘ਤੇ ਮਾਹਰ ਬੁਲਾਰੇ ਵਜੋਂ ਵੀ ਸੱਦਾ ਦਿੱਤਾ ਗਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਵਣ ਕੰਜ਼ਰਵੇਟਰ (ਜੰਗਲੀ ਜੀਵ) ਸਤੇਂਦਰ ਸਾਗਰ, ਵਣ ਕੰਜ਼ਰਵੇਟਰ (ਯੋਜਨਾਬੰਦੀ) ਵਿਸ਼ਾਲ ਚੌਹਾਨ, ਆਨਰੇਰੀ ਵਾਈਲਡ ਲਾਈਫ ਵਾਰਡਨ (ਪਟਿਆਲਾ) ਅਮਰਜੀਤ ਸਿੰਘ ਚੌਹਾਨ, ਪ੍ਰਬੰਧਕੀ ਅਧਿਕਾਰੀ ਰਜਿੰਦਰ ਸਿੰਘ ਅਤੇ ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਸਟਾਫ਼ ਮੈਂਬਰ ਹਾਜ਼ਿਰ ਸਨ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In Punjabimohalipunjab newsPunjab news in Punjabitop headlines in Punjabi
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਜੰਡਿਆਲਾ ਗੁਰੂ ਦੇ ਨਵੇਂ ਖੇਡ ਸਟੇਡੀਅਮ ਵਿਖੇ ਕੀਤਾ ਰਾਵਣ ਦਹਨ

ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਜੰਡਿਆਲਾ ਗੁਰੂ ਦੇ ਨਵੇਂ ਖੇਡ ਸਟੇਡੀਅਮ ਵਿਖੇ ਕੀਤਾ ਰਾਵਣ ਦਹਨ

by Jaspreet Kaur
October 20, 2026
0

ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਜੰਡਿਆਲਾ ਗੁਰੂ ਦੇ ਨਵੇਂ ਖੇਡ ਸਟੇਡੀਅਮ ਵਿਖੇ ਕੀਤਾ ਰਾਵਣ ਦਹਨ ਦੁਸਹਿਰਾ ਬਦੀ ’ਤੇ...

Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

by Jaspreet Kaur
October 20, 2026
0

Top 10 News : ਅੱਜ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 20 ਅਕਤੂਬਰ (ਵਿਸ਼ਵ ਵਾਰਤਾ) ਅੱਜ ਦੀਆਂ ਪ੍ਰਮੁੱਖ ਖਬਰਾਂ (Top 10 News)...

IND vs ZIM :ਭਾਰਤੀ ਮਹਿਲਾ ਟੀਮ ਨੇ ਜਿੱਤਿਆ Toss

IND vs ZIM :ਭਾਰਤੀ ਮਹਿਲਾ ਟੀਮ ਨੇ ਜਿੱਤਿਆ Toss

by Jaspreet Kaur
October 20, 2026
0

IND vs ZIM :ਭਾਰਤੀ ਮਹਿਲਾ ਟੀਮ ਨੇ ਜਿੱਤਿਆ Toss ਪਲੇਇੰਗ XI 'ਚ ਵੱਡਾ ਬਦਲਾਅ ਨਵੀ ਦਿੱਲੀ, 20 ਅਕਤੂਬਰ 2026 (ਵਿਸ਼ਵ...

Dussehra 2026: ਲੁਧਿਆਣਾ ਦੇ ਦਰੇਸੀ ਗਰਾਊਂਡ ਪੁੱਜੇ ਅਮਿਤ ਸ਼ਾਹ

Dussehra 2026: ਲੁਧਿਆਣਾ ਦੇ ਦਰੇਸੀ ਗਰਾਊਂਡ ਪੁੱਜੇ ਅਮਿਤ ਸ਼ਾਹ

by Jaspreet Kaur
October 20, 2026
0

Dussehra 2026: ਲੁਧਿਆਣਾ ਦੇ ਦਰੇਸੀ ਗਰਾਊਂਡ ਪੁੱਜੇ ਅਮਿਤ ਸ਼ਾਹ - ਕੀਤਾ 121 ਫੁੱਟ ਰਾਵਣ ਦਾ ਦਹਿਣ, ਸੁਰੱਖਿਆ ਦੇ ਸਖ਼ਤ ਪ੍ਰਬੰਧ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਜੰਡਿਆਲਾ ਗੁਰੂ ਦੇ ਨਵੇਂ ਖੇਡ ਸਟੇਡੀਅਮ ਵਿਖੇ ਕੀਤਾ ਰਾਵਣ ਦਹਨ

ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਜੰਡਿਆਲਾ ਗੁਰੂ ਦੇ ਨਵੇਂ ਖੇਡ ਸਟੇਡੀਅਮ ਵਿਖੇ ਕੀਤਾ ਰਾਵਣ ਦਹਨ

by Jaspreet Kaur
October 20, 2026
0

ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਜੰਡਿਆਲਾ ਗੁਰੂ ਦੇ ਨਵੇਂ ਖੇਡ ਸਟੇਡੀਅਮ ਵਿਖੇ ਕੀਤਾ ਰਾਵਣ ਦਹਨ ਦੁਸਹਿਰਾ ਬਦੀ ’ਤੇ...

Most Popular

ਰਿਐਲਿਟੀ ਸ਼ੋਅ ‘Alliance’ 14 ਜਨਵਰੀ ਨੂੰ ਨਵੇਂ ਸੀਜ਼ਨ ਨਾਲ ਕਰੇਗਾ ਵਾਪਸੀ

ਰਿਐਲਿਟੀ ਸ਼ੋਅ ‘Alliance’ 14 ਜਨਵਰੀ ਨੂੰ ਨਵੇਂ ਸੀਜ਼ਨ ਨਾਲ ਕਰੇਗਾ ਵਾਪਸੀ

by Navjot
3 weeks ago
0

ਰਿਐਲਿਟੀ ਸ਼ੋਅ ‘Alliance’ 14 ਜਨਵਰੀ ਨੂੰ ਨਵੇਂ ਸੀਜ਼ਨ ਨਾਲ ਕਰੇਗਾ ਵਾਪਸੀ ਮੁੰਬਈ, 1ਅਕਤੂਬਰ (ਵਿਸ਼ਵ ਵਾਰਤਾ): ਰਿਐਲਿਟੀ ਸਟ੍ਰੀਮਿੰਗ ਸ਼ੋਅ 'ਅਲਾਇੰਸ' ਆਪਣੇ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 