• Latest
  • Trending
Moga : ਯਾਦਗਾਰੀ ਹੋ ਨਿੱਬੜਿਆ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪਹਿਲਾ ਸਮਾਗਮ

Moga : ਯਾਦਗਾਰੀ ਹੋ ਨਿੱਬੜਿਆ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪਹਿਲਾ ਸਮਾਗਮ

2 years ago
ਜੇਪੀ ਨੱਡਾ ਨੇ ਆਰਐਮਐਲ ਹਸਪਤਾਲ ਵਿਖੇ ਸੇਵਾਵਾਂ ਦੀ ਕੀਤੀ ਸਮੀਖਿਆ

ਜੇਪੀ ਨੱਡਾ ਨੇ ਆਰਐਮਐਲ ਹਸਪਤਾਲ ਵਿਖੇ ਸੇਵਾਵਾਂ ਦੀ ਕੀਤੀ ਸਮੀਖਿਆ

13 minutes ago
ਪੁਣੇ ਵਿੱਚ ਭਾਰਤ ਅਤੇ ਇਥੋਪੀਆ ਦੀਆਂ ਫੌਜਾਂ ਵਿਚਕਾਰ ਪਹਿਲੀ ਵਾਰ ਸਟਾਫ ਵਾਰਤਾ ਹੋਈ

ਪੁਣੇ ਵਿੱਚ ਭਾਰਤ ਅਤੇ ਇਥੋਪੀਆ ਦੀਆਂ ਫੌਜਾਂ ਵਿਚਕਾਰ ਪਹਿਲੀ ਵਾਰ ਸਟਾਫ ਵਾਰਤਾ ਹੋਈ

14 minutes ago
ਭਾਰਤ ਹੁਣ ਯੂਰਪ ਨੂੰ ਰੱਖਿਆ ਸਮੱਗਰੀ ਨਿਰਯਾਤ ਕਰਨ ਵਾਲਾ ਤੀਜਾ ਸਭ ਤੋਂ ਵੱਡਾ ਦੇਸ਼

ਭਾਰਤ ਹੁਣ ਯੂਰਪ ਨੂੰ ਰੱਖਿਆ ਸਮੱਗਰੀ ਨਿਰਯਾਤ ਕਰਨ ਵਾਲਾ ਤੀਜਾ ਸਭ ਤੋਂ ਵੱਡਾ ਦੇਸ਼

15 minutes ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

2 hours ago
ਮਿਜ਼ੋਰਮ ਵਿੱਚ 2.74 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ; ਚਾਰ ਗ੍ਰਿਫਤਾਰ

ਮਿਜ਼ੋਰਮ ਵਿੱਚ 2.74 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ; ਚਾਰ ਗ੍ਰਿਫਤਾਰ

2 hours ago
ਵਿਦੇਸ਼ ਮੰਤਰੀ ਜੈਸ਼ੰਕਰ ਨੇ ਅਜ਼ਰਬਾਈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਨਾਲ ਕੀਤੀ ਮੁਲਾਕਾਤ 

ਵਿਦੇਸ਼ ਮੰਤਰੀ ਜੈਸ਼ੰਕਰ ਨੇ ਅਜ਼ਰਬਾਈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਨਾਲ ਕੀਤੀ ਮੁਲਾਕਾਤ 

2 hours ago
ਪੁਲਿਸ ਨੇ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਕਾਰਵਾਈ ਕਰਦਿਆਂ ਇੱਕ ਐਕਸੈਵੇਟਰ ਅਤੇ 23 ਟਰੱਕ ਕੀਤੇ ਜ਼ਬਤ

ਪੁਲਿਸ ਨੇ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਕਾਰਵਾਈ ਕਰਦਿਆਂ ਇੱਕ ਐਕਸੈਵੇਟਰ ਅਤੇ 23 ਟਰੱਕ ਕੀਤੇ ਜ਼ਬਤ

2 hours ago
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪੰਜ ਮੈਚਾਂ ਦੀ ਟੀ-20 ਲੜੀ ਦਾ ਦੂਜਾ ਮੈਚ ਅੱਜ

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪੰਜ ਮੈਚਾਂ ਦੀ ਟੀ-20 ਲੜੀ ਦਾ ਦੂਜਾ ਮੈਚ ਅੱਜ

2 hours ago
Weather Update : ਪੰਜਾਬ ਵਿੱਚ ਬਦਲੇਗਾ ਮੌਸਮ ਦਾ ਮਿਜਾਜ਼ ; 2 ਦਿਨ ਮੀਂਹ ਪੈਣ ਦੀ ਸੰਭਾਵਨਾ, ਚੰਡੀਗੜ੍ਹ ‘ਚ ਛਾਏ ਰਹਿਣਗੇ ਬੱਦਲ

Weather Update : ਪੰਜਾਬ ਵਿੱਚ ਬਦਲੇਗਾ ਮੌਸਮ ਦਾ ਮਿਜਾਜ਼ ; 2 ਦਿਨ ਮੀਂਹ ਪੈਣ ਦੀ ਸੰਭਾਵਨਾ, ਚੰਡੀਗੜ੍ਹ ‘ਚ ਛਾਏ ਰਹਿਣਗੇ ਬੱਦਲ

3 hours ago
THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

3 hours ago
Hukamnama Sri Darbar Sahib Today – 24 October 2026 | Ang 718 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 24 October 2026 | Ang 718 I ਅੱਜ ਦਾ ਹੁਕਮਨਾਮਾ

4 hours ago
ਦਿੱਲੀ ਤੋਂ ਕੈਨੇਡਾ ਦੀ ਦੂਰੀ ਦੇ ਬਰਾਬਰ ਪਾਈਪਲਾਈਨ ਵਿਛਾ ਕੇ 80 ਫ਼ੀਸਦੀ ਖੇਤਾਂ ਤੱਕ ਪਾਣੀ ਪਹੁੰਚਾਇਆ-ਭਗਵੰਤ ਸਿੰਘ ਮਾਨ

ਦਿੱਲੀ ਤੋਂ ਕੈਨੇਡਾ ਦੀ ਦੂਰੀ ਦੇ ਬਰਾਬਰ ਪਾਈਪਲਾਈਨ ਵਿਛਾ ਕੇ 80 ਫ਼ੀਸਦੀ ਖੇਤਾਂ ਤੱਕ ਪਾਣੀ ਪਹੁੰਚਾਇਆ-ਭਗਵੰਤ ਸਿੰਘ ਮਾਨ

11 hours ago
Hindi News
English News
Saturday, October 24, 2026
No Result
View All Result
22 °c
Chandigarh
23 ° Sun
24 ° Mon
24 ° Tue
24 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Moga : ਯਾਦਗਾਰੀ ਹੋ ਨਿੱਬੜਿਆ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪਹਿਲਾ ਸਮਾਗਮ

December 9, 2024
in ਖਬਰਾਂ, ਪੰਜਾਬ, ਮੋਗਾ
Moga : ਯਾਦਗਾਰੀ ਹੋ ਨਿੱਬੜਿਆ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪਹਿਲਾ ਸਮਾਗਮ

Moga : ਯਾਦਗਾਰੀ ਹੋ ਨਿੱਬੜਿਆ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪਹਿਲਾ ਸਮਾਗਮ

ਮੋਗਾ, 9ਦਸੰਬਰ (ਵਿਸ਼ਵ ਵਾਰਤਾ) ਸਿਰਜਣਾ ਅਤੇ ਸੰਵਾਦ ਸਾਹਿਤ ਸਭਾ (ਰਜਿ.) ਬਰਨਾਲਾ ਇਕਾਈ ਮੋਗਾ ਵਲੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਸ਼ਹੀਦੀ ਪਾਰਕ ਮੋਗਾ ਵਿੱਚ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਡੀ. ਐੱਸ. ਪੀ ਸਿਟੀ ਰਵਿੰਦਰ ਸਿੰਘ ਮੋਗਾ, ਵਿਸ਼ੇਸ਼ ਮਹਿਮਾਨ ਡਾ. ਗੁਰਚਰਨ ਕੋਚਰ, ਕੰਵਲਜੀਤ ਕੌਰ ਸਿੱਧੂ, ਡਾ. ਨੀਨਾ ਗਰਗ, ਮੈਡਮ ਪਰਮਜੀਤ ਕੌਰ ਸਰਪ੍ਰਸਤ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ, ਕੋਚ ਜਸਕਰਨ ਸਿੰਘ ਅਤੇ ਕਮਲਜੀਤ ਕੌਰ ਪ੍ਰਿੰਸੀਪਲ ਨਰਸਿੰਗ ਸਕੂਲ ਸਿਵਿਲ ਹਸਪਤਾਲ ਮੋਗਾ ਬੁੱਧੀਜੀਵੀ ਅਤੇ ਸਮਾਜ ਸੇਵੀ ਸ਼ਖ਼ਸੀਅਤਾਂ ਅਤੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਬਲਦੇਵ ਸਿੰਘ ਸੜਕਨਾਮਾ, ਡਾ. ਸੁਰਜੀਤ ਬਰਾੜ, ਸ. ਗੁਰਮੇਲ ਸਿੰਘ ਬੌਡੇ , ਕੇ.ਐਲ. ਗਰਗ, ਹਰਨੇਕ ਰੋਡੇ, ਪ੍ਰੇਮ ਭੂਸ਼ਣ ਗੁਪਤਾ, ਮੀਨਾ ਸ਼ਰਮਾ, ਸੀ. ਆਰ.ਓ ਟੀਮ, ਐਕਸਪਰਟ ਇਮੀਗ੍ਰੇਸ਼ਨ ਅਤੇ ਬਰਨਾਲਾ ਟੀਮ ਦੇ ਪ੍ਰਧਾਨ ਅੰਜਨਾ ਮੈਨਨ, ਮੀਤ ਪ੍ਰਧਾਨ ਮਨਦੀਪ ਕੌਰ ਭਦੌੜ, ਜਸਪ੍ਰੀਤ ਬੱਬੂ ਮੀਡੀਆ ਇੰਚਾਰਜ, ਰੁਪਿੰਦਰ ਕੌਰ ਸ਼ਹਿਣਾ, ਹੁਸਨਪ੍ਰੀਤ ਕੌਰ, ਮਨਜੋਤ ਕੌਰ ਅਤੇ ਟੀਮ ਮੈਂਬਰ ਆਦਿ ਸਖਸ਼ੀਅਤਾਂ ਨੇ ਪਹੁੰਚ ਕੇ ਬਾਲ ਸਾਹਿਤਕਾਰਾਂ ਅਤੇ ਕਲਾਕਾਰਾਂ ਦਾ ਮਾਣ ਵਧਾਇਆ ।

Moga : ਯਾਦਗਾਰੀ ਹੋ ਨਿੱਬੜਿਆ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪਹਿਲਾ ਸਮਾਗਮ

ਇਸ ਸਮਾਗਮ ਦੇ ਪ੍ਰਧਾਨ ਡਾ. ਸਰਬਜੀਤ ਕੌਰ ਬਰਾੜ, ਮੀਤ ਪ੍ਰਧਾਨ ਪਰਮਿੰਦਰ ਕੌਰ, ਸਕੱਤਰ ਗੁਰਬਿੰਦਰ ਕੌਰ ਗਿੱਲ ਅਤੇ ਮੀਡੀਆ ਇੰਚਾਰਜ ਅਮਨਦੀਪ ਕੌਰ ਡੱਗਰੂ ਅਤੇ ਸਿਰਜਣਾ ਅਤੇ ਸੰਵਾਦ ਸਭਾ ਦੀ ਸਮੂਹ ਟੀਮ ਦੀ ਮਿਹਨਤ ਅਤੇ ਯਤਨਾਂ ਸਦਕਾ ਇਸ ਸਮਾਗਮ ਵਿੱਚ ਕਲਾਤਮਿਕ ਮੁਕਾਬਲੇ ਜਿਵੇਂ ਕਿ ਕਵਿਤਾ ਉਚਾਰਨ/ ਗਾਇਨ, ਕਹਾਣੀ ਸਿਰਜਣ , ਸੁੰਦਰ ਲਿਖਾਈ, ਪੇਟਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਈ ਗਏ ਜਿਨਾਂ ਵਿੱਚ 126 ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ ਅਤੇ ਉਨ੍ਹਾਂ ਦੀ ਜਜਮੈਂਟ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰ ਚੁੱਕੇ 30 ਜੱਜਾਂ ਨੇ ਕੀਤੀ। ਸੀ. ਆਰ. ਓ ਟੀਮ ਅਤੇ ਐਕਸਪਰਟ ਇਮੀਗਰੇਸ਼ਨ ਵੱਲੋਂ ਸਮਾਗਮ ਨੂੰ ਨੇਪਰੇ ਚੜ੍ਹਾਉਣ ਵਿੱਚ ਸਹਿਯੋਗ ਦਿੱਤਾ। ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਬਰਨਾਲਾ ਵਲੋਂ ਇਕਾਈ ਮੋਗਾ ਦੀ ਟੀਮ ਨੂੰ ਵਿਸ਼ੇਸ਼ ਸਨਮਾਨਾਂ ਨਾਲ ਸਨਮਾਨਿਤ ਕੀਤਾ ਅਤੇ ਬਾਲ ਕਲਾਕਾਰਾਂ ਦੀ ਹੌਸਲਾ ਅਫਜ਼ਾਈ ਕੀਤੀ। ਇਕਾਈ ਮੋਗਾ ਦੇ ਪ੍ਰਧਾਨ ਡਾ. ਸਰਬਜੀਤ ਕੌਰ ਬਰਾੜ ਅਤੇ ਸਮੂਹ ਟੀਮ ਵੱਲੋਂ ਪਹਿਲੇ ਤਿੰਨ ਦਰਜਿਆਂ ਤੇ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਸ਼ੀਲਡਾਂ ਅਤੇ ਸਨਮਾਨ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਲਹਿੰਦੇ ਪੰਜਾਬ ਦੇ ਉੱਘੇ ਸਾਹਿਤਕਾਰ ਨੋਸ਼ੀਨ ਹੁਸੈਨ ਨੋਸ਼ੀ ਦੀ ਕਿਤਾਬ “ਆਖਿਆ ਸੀ ਨਾ ਲੋਕ ਨਈਂ ਚੰਗੇ” ਲੋਕ ਅਰਪਣ ਕੀਤੀ ਗਈ। ਡਾ. ਬਰਾੜ ਵੱਲੋ ਵਿਕਲਾਗਾਂ ਨੂੰ ਸਮਾਜ ਵਿੱਚ ਉੱਚਾ ਸਨਮਾਨ ਦੇਣ ਲਈ ਕੰਮ ਕਰਨ ਵਾਲੇ ਸਮਾਜ ਸੇਵਕ ਪ੍ਰੇਮ ਭੂਸ਼ਣ ਗੁਪਤਾ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਲੇਖਕ ਸਵਰਨ ਸਿੰਘ ਡਾਲਾ, ਅਵਤਾਰ ਸਿੱਧੂ ਅਤੇ ਹੋਰਨਾਂ ਨੇ ਸ਼ਿਰਕਤ ਕੀਤੀ। ਮੋਗਾ ਸਭਾ ਦੇ ਮੈਂਬਰ ਅਤੇ ਵਿਸ਼ੇਸ਼ ਸਲਾਹਕਾਰ ਕੈਪਟਨ ਜਸਵੰਤ ਸਿੰਘ ਬੁੱਟਰ ਅਤੇ ਉਹਨਾਂ ਦੀ ਟੀਮ, ਸੋਨੀ ਮੋਗਾ, ਨਿੰਦਰਜੀਤ ਕੌਰ ਮੋਗਾ,ਅਮਿਤਾ ਕੁਮਾਰੀ ਮੈਹਨ, ਅਤੇ ਕ੍ਰਿਸ਼ਨ ਪ੍ਰਤਾਪ ਸਿੰਘ ਨੇ ਸਾਰੇ ਸਮਾਗਮ ਦੌਰਾਨ ਕਾਰਜਕਾਰਨੀ ਮੈਂਬਰਾਂ ਦੀ ਡਿਊਟੀ ਨਿਭਾਈ। ਸਮੂਹ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ ਬਰਨਾਲਾ ਅਤੇ ਮੋਗਾ ਇਕਾਈ ਵੱਲੋਂ ਸੀ.ਆਰ.ਓ. ਟੀਮ ਵੱਲੋਂ ਸਹਿਯੋਗ ਦੇਣ ‘ਤੇ ਉਹਨਾਂ ਦਾ ਧੰਨਵਾਦ ਕੀਤਾ ਗਿਆ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

Tags: Breaking news in PunjabiLatest News In Punjabimogapunjab newsPunjab news in Punjabitop headlines in Punjabi
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਜੇਪੀ ਨੱਡਾ ਨੇ ਆਰਐਮਐਲ ਹਸਪਤਾਲ ਵਿਖੇ ਸੇਵਾਵਾਂ ਦੀ ਕੀਤੀ ਸਮੀਖਿਆ

ਜੇਪੀ ਨੱਡਾ ਨੇ ਆਰਐਮਐਲ ਹਸਪਤਾਲ ਵਿਖੇ ਸੇਵਾਵਾਂ ਦੀ ਕੀਤੀ ਸਮੀਖਿਆ

by Navjot
October 24, 2026
0

  ਨਵੀਂ ਦਿੱਲੀ, 24 ਅਕਤੂਬਰ (ਵਿਸ਼ਵ ਵਾਰਤਾ) ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜੇ.ਪੀ. ਨੱਡਾ ਨੇ ਸ਼ੁੱਕਰਵਾਰ ਨੂੰ ਅਟਲ ਬਿਹਾਰੀ...

ਪੁਣੇ ਵਿੱਚ ਭਾਰਤ ਅਤੇ ਇਥੋਪੀਆ ਦੀਆਂ ਫੌਜਾਂ ਵਿਚਕਾਰ ਪਹਿਲੀ ਵਾਰ ਸਟਾਫ ਵਾਰਤਾ ਹੋਈ

ਪੁਣੇ ਵਿੱਚ ਭਾਰਤ ਅਤੇ ਇਥੋਪੀਆ ਦੀਆਂ ਫੌਜਾਂ ਵਿਚਕਾਰ ਪਹਿਲੀ ਵਾਰ ਸਟਾਫ ਵਾਰਤਾ ਹੋਈ

by Navjot
October 24, 2026
0

ਨਵੀਂ ਦਿੱਲੀ, 24 ਅਕਤੂਬਰ (ਵਿਸ਼ਵ ਵਾਰਤਾ) - ਭਾਰਤੀ ਫੌਜ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਭਾਰਤ ਅਤੇ ਇਥੋਪੀਆ ਦੀਆਂ ਫੌਜਾਂ ਵਿਚਕਾਰ...

ਭਾਰਤ ਹੁਣ ਯੂਰਪ ਨੂੰ ਰੱਖਿਆ ਸਮੱਗਰੀ ਨਿਰਯਾਤ ਕਰਨ ਵਾਲਾ ਤੀਜਾ ਸਭ ਤੋਂ ਵੱਡਾ ਦੇਸ਼

ਭਾਰਤ ਹੁਣ ਯੂਰਪ ਨੂੰ ਰੱਖਿਆ ਸਮੱਗਰੀ ਨਿਰਯਾਤ ਕਰਨ ਵਾਲਾ ਤੀਜਾ ਸਭ ਤੋਂ ਵੱਡਾ ਦੇਸ਼

by Navjot
October 24, 2026
0

  ਨਵੀਂ ਦਿੱਲੀ, 24 ਅਕਤੂਬਰ (ਵਿਸ਼ਵ ਵਾਰਤਾ) - ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਭਾਰਤ ਯੂਰਪ...

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

by Navjot
October 24, 2026
0

ਚੰਡੀਗੜ੍ਹ, 24 ਅਕਤੂਬਰ (ਵਿਸ਼ਵ ਵਾਰਤਾ) ਸਵੇਰੇ 8:00 ਵਜੇ ਦੀਆਂ ਵੱਡੀਆਂ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ….. 🌹🙏Hukamnama Sri Darbar...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਜੇਪੀ ਨੱਡਾ ਨੇ ਆਰਐਮਐਲ ਹਸਪਤਾਲ ਵਿਖੇ ਸੇਵਾਵਾਂ ਦੀ ਕੀਤੀ ਸਮੀਖਿਆ

ਜੇਪੀ ਨੱਡਾ ਨੇ ਆਰਐਮਐਲ ਹਸਪਤਾਲ ਵਿਖੇ ਸੇਵਾਵਾਂ ਦੀ ਕੀਤੀ ਸਮੀਖਿਆ

by Navjot
October 24, 2026
0

  ਨਵੀਂ ਦਿੱਲੀ, 24 ਅਕਤੂਬਰ (ਵਿਸ਼ਵ ਵਾਰਤਾ) ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜੇ.ਪੀ. ਨੱਡਾ ਨੇ ਸ਼ੁੱਕਰਵਾਰ ਨੂੰ ਅਟਲ ਬਿਹਾਰੀ...

Most Popular

ਅੰਮ੍ਰਿਤਸਰ ਵਿੱਚ 6 ਪਿਸਤੌਲਾਂ, 4.4 ਕਿਲੋ ਹੈਰੋਇਨ, 500 ਗ੍ਰਾਮ ਅਫੀਮ, 12.9 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਡਰੋਨ ਸਮੇਤ 10 ਵਿਅਕਤੀ ਕਾਬੂ

ਅੰਮ੍ਰਿਤਸਰ ਵਿੱਚ 6 ਪਿਸਤੌਲਾਂ, 4.4 ਕਿਲੋ ਹੈਰੋਇਨ, 500 ਗ੍ਰਾਮ ਅਫੀਮ, 12.9 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਡਰੋਨ ਸਮੇਤ 10 ਵਿਅਕਤੀ ਕਾਬੂ

by Ankit
2 weeks ago
0

ਅੰਮ੍ਰਿਤਸਰ ਵਿੱਚ 6 ਪਿਸਤੌਲਾਂ, 4.4 ਕਿਲੋ ਹੈਰੋਇਨ, 500 ਗ੍ਰਾਮ ਅਫੀਮ, 12.9 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਡਰੋਨ ਸਮੇਤ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 