Moga : ਯਾਦਗਾਰੀ ਹੋ ਨਿੱਬੜਿਆ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪਹਿਲਾ ਸਮਾਗਮ
ਮੋਗਾ, 9ਦਸੰਬਰ (ਵਿਸ਼ਵ ਵਾਰਤਾ) ਸਿਰਜਣਾ ਅਤੇ ਸੰਵਾਦ ਸਾਹਿਤ ਸਭਾ (ਰਜਿ.) ਬਰਨਾਲਾ ਇਕਾਈ ਮੋਗਾ ਵਲੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਸ਼ਹੀਦੀ ਪਾਰਕ ਮੋਗਾ ਵਿੱਚ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਡੀ. ਐੱਸ. ਪੀ ਸਿਟੀ ਰਵਿੰਦਰ ਸਿੰਘ ਮੋਗਾ, ਵਿਸ਼ੇਸ਼ ਮਹਿਮਾਨ ਡਾ. ਗੁਰਚਰਨ ਕੋਚਰ, ਕੰਵਲਜੀਤ ਕੌਰ ਸਿੱਧੂ, ਡਾ. ਨੀਨਾ ਗਰਗ, ਮੈਡਮ ਪਰਮਜੀਤ ਕੌਰ ਸਰਪ੍ਰਸਤ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ, ਕੋਚ ਜਸਕਰਨ ਸਿੰਘ ਅਤੇ ਕਮਲਜੀਤ ਕੌਰ ਪ੍ਰਿੰਸੀਪਲ ਨਰਸਿੰਗ ਸਕੂਲ ਸਿਵਿਲ ਹਸਪਤਾਲ ਮੋਗਾ ਬੁੱਧੀਜੀਵੀ ਅਤੇ ਸਮਾਜ ਸੇਵੀ ਸ਼ਖ਼ਸੀਅਤਾਂ ਅਤੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਬਲਦੇਵ ਸਿੰਘ ਸੜਕਨਾਮਾ, ਡਾ. ਸੁਰਜੀਤ ਬਰਾੜ, ਸ. ਗੁਰਮੇਲ ਸਿੰਘ ਬੌਡੇ , ਕੇ.ਐਲ. ਗਰਗ, ਹਰਨੇਕ ਰੋਡੇ, ਪ੍ਰੇਮ ਭੂਸ਼ਣ ਗੁਪਤਾ, ਮੀਨਾ ਸ਼ਰਮਾ, ਸੀ. ਆਰ.ਓ ਟੀਮ, ਐਕਸਪਰਟ ਇਮੀਗ੍ਰੇਸ਼ਨ ਅਤੇ ਬਰਨਾਲਾ ਟੀਮ ਦੇ ਪ੍ਰਧਾਨ ਅੰਜਨਾ ਮੈਨਨ, ਮੀਤ ਪ੍ਰਧਾਨ ਮਨਦੀਪ ਕੌਰ ਭਦੌੜ, ਜਸਪ੍ਰੀਤ ਬੱਬੂ ਮੀਡੀਆ ਇੰਚਾਰਜ, ਰੁਪਿੰਦਰ ਕੌਰ ਸ਼ਹਿਣਾ, ਹੁਸਨਪ੍ਰੀਤ ਕੌਰ, ਮਨਜੋਤ ਕੌਰ ਅਤੇ ਟੀਮ ਮੈਂਬਰ ਆਦਿ ਸਖਸ਼ੀਅਤਾਂ ਨੇ ਪਹੁੰਚ ਕੇ ਬਾਲ ਸਾਹਿਤਕਾਰਾਂ ਅਤੇ ਕਲਾਕਾਰਾਂ ਦਾ ਮਾਣ ਵਧਾਇਆ ।
ਇਸ ਸਮਾਗਮ ਦੇ ਪ੍ਰਧਾਨ ਡਾ. ਸਰਬਜੀਤ ਕੌਰ ਬਰਾੜ, ਮੀਤ ਪ੍ਰਧਾਨ ਪਰਮਿੰਦਰ ਕੌਰ, ਸਕੱਤਰ ਗੁਰਬਿੰਦਰ ਕੌਰ ਗਿੱਲ ਅਤੇ ਮੀਡੀਆ ਇੰਚਾਰਜ ਅਮਨਦੀਪ ਕੌਰ ਡੱਗਰੂ ਅਤੇ ਸਿਰਜਣਾ ਅਤੇ ਸੰਵਾਦ ਸਭਾ ਦੀ ਸਮੂਹ ਟੀਮ ਦੀ ਮਿਹਨਤ ਅਤੇ ਯਤਨਾਂ ਸਦਕਾ ਇਸ ਸਮਾਗਮ ਵਿੱਚ ਕਲਾਤਮਿਕ ਮੁਕਾਬਲੇ ਜਿਵੇਂ ਕਿ ਕਵਿਤਾ ਉਚਾਰਨ/ ਗਾਇਨ, ਕਹਾਣੀ ਸਿਰਜਣ , ਸੁੰਦਰ ਲਿਖਾਈ, ਪੇਟਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਈ ਗਏ ਜਿਨਾਂ ਵਿੱਚ 126 ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ ਅਤੇ ਉਨ੍ਹਾਂ ਦੀ ਜਜਮੈਂਟ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰ ਚੁੱਕੇ 30 ਜੱਜਾਂ ਨੇ ਕੀਤੀ। ਸੀ. ਆਰ. ਓ ਟੀਮ ਅਤੇ ਐਕਸਪਰਟ ਇਮੀਗਰੇਸ਼ਨ ਵੱਲੋਂ ਸਮਾਗਮ ਨੂੰ ਨੇਪਰੇ ਚੜ੍ਹਾਉਣ ਵਿੱਚ ਸਹਿਯੋਗ ਦਿੱਤਾ। ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਬਰਨਾਲਾ ਵਲੋਂ ਇਕਾਈ ਮੋਗਾ ਦੀ ਟੀਮ ਨੂੰ ਵਿਸ਼ੇਸ਼ ਸਨਮਾਨਾਂ ਨਾਲ ਸਨਮਾਨਿਤ ਕੀਤਾ ਅਤੇ ਬਾਲ ਕਲਾਕਾਰਾਂ ਦੀ ਹੌਸਲਾ ਅਫਜ਼ਾਈ ਕੀਤੀ। ਇਕਾਈ ਮੋਗਾ ਦੇ ਪ੍ਰਧਾਨ ਡਾ. ਸਰਬਜੀਤ ਕੌਰ ਬਰਾੜ ਅਤੇ ਸਮੂਹ ਟੀਮ ਵੱਲੋਂ ਪਹਿਲੇ ਤਿੰਨ ਦਰਜਿਆਂ ਤੇ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਸ਼ੀਲਡਾਂ ਅਤੇ ਸਨਮਾਨ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਲਹਿੰਦੇ ਪੰਜਾਬ ਦੇ ਉੱਘੇ ਸਾਹਿਤਕਾਰ ਨੋਸ਼ੀਨ ਹੁਸੈਨ ਨੋਸ਼ੀ ਦੀ ਕਿਤਾਬ “ਆਖਿਆ ਸੀ ਨਾ ਲੋਕ ਨਈਂ ਚੰਗੇ” ਲੋਕ ਅਰਪਣ ਕੀਤੀ ਗਈ। ਡਾ. ਬਰਾੜ ਵੱਲੋ ਵਿਕਲਾਗਾਂ ਨੂੰ ਸਮਾਜ ਵਿੱਚ ਉੱਚਾ ਸਨਮਾਨ ਦੇਣ ਲਈ ਕੰਮ ਕਰਨ ਵਾਲੇ ਸਮਾਜ ਸੇਵਕ ਪ੍ਰੇਮ ਭੂਸ਼ਣ ਗੁਪਤਾ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਲੇਖਕ ਸਵਰਨ ਸਿੰਘ ਡਾਲਾ, ਅਵਤਾਰ ਸਿੱਧੂ ਅਤੇ ਹੋਰਨਾਂ ਨੇ ਸ਼ਿਰਕਤ ਕੀਤੀ। ਮੋਗਾ ਸਭਾ ਦੇ ਮੈਂਬਰ ਅਤੇ ਵਿਸ਼ੇਸ਼ ਸਲਾਹਕਾਰ ਕੈਪਟਨ ਜਸਵੰਤ ਸਿੰਘ ਬੁੱਟਰ ਅਤੇ ਉਹਨਾਂ ਦੀ ਟੀਮ, ਸੋਨੀ ਮੋਗਾ, ਨਿੰਦਰਜੀਤ ਕੌਰ ਮੋਗਾ,ਅਮਿਤਾ ਕੁਮਾਰੀ ਮੈਹਨ, ਅਤੇ ਕ੍ਰਿਸ਼ਨ ਪ੍ਰਤਾਪ ਸਿੰਘ ਨੇ ਸਾਰੇ ਸਮਾਗਮ ਦੌਰਾਨ ਕਾਰਜਕਾਰਨੀ ਮੈਂਬਰਾਂ ਦੀ ਡਿਊਟੀ ਨਿਭਾਈ। ਸਮੂਹ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ ਬਰਨਾਲਾ ਅਤੇ ਮੋਗਾ ਇਕਾਈ ਵੱਲੋਂ ਸੀ.ਆਰ.ਓ. ਟੀਮ ਵੱਲੋਂ ਸਹਿਯੋਗ ਦੇਣ ‘ਤੇ ਉਹਨਾਂ ਦਾ ਧੰਨਵਾਦ ਕੀਤਾ ਗਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/