ਮੋਦੀ ਸਰਕਾਰ ਦੇ 12 ਸਾਲ ਪੂਰੇ: ਪੜ੍ਹੋ ਮੋਦੀ ਸਰਕਾਰ ਦੇ ਉਹ ਵੱਡੇ ਵੱਡੇ ਸਿਆਸੀ ਤੇ ਆਰਥਿਕ ਫੈਸਲੇ ਜਿਨ੍ਹਾਂ ਨੇ ਬਦਲੀ ਦੇਸ਼ ਦੀ ਤਸਵੀਰ!
ਨਵੀ ਦਿੱਲੀ, 26 ਮਈ 2026 (ਵਿਸ਼ਵ ਵਾਰਤਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਆਪਣੇ 12 ਸਾਲ ਪੂਰੇ ਕਰ ਲਏ ਹਨ। ਦੇਸ਼ ਭਰ ਵਿੱਚ ਪਾਰਟੀ ਵਰਕਰ ਜਸ਼ਨ ਮਨਾ ਰਹੇ ਹਨ। ਨਰਿੰਦਰ ਮੋਦੀ 26 ਮਈ, 2014 ਨੂੰ ਗੁਜਰਾਤ ਦੇ ਮੁੱਖ ਮੰਤਰੀ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਉਹ 2014 ਵਿੱਚ “ਅੱਛੇ ਦਿਨਾਂ” ਦੇ ਵਾਅਦੇ ਨਾਲ ਸੱਤਾ ਵਿੱਚ ਆਏ ਅਤੇ 2020 ਵਿੱਚ, ਉਨ੍ਹਾਂ ਨੇ ਸਵੈ-ਨਿਰਭਰਤਾ ਦਾ ਨਾਅਰਾ ਸ਼ੁਰੂ ਕੀਤਾ। ਇਨ੍ਹਾਂ 12 ਸਾਲਾਂ ‘ਚ ਮੋਦੀ ਸਰਕਾਰ ਨੇ ਕਈ ਵੱਡੇ ਵੱਡੇ ਸਿਆਸੀ ਤੇ ਆਰਥਿਕ ਫੈਸਲੇ ਜਿਨ੍ਹਾਂ ਨੇ ਦੇਸ਼ ਦੀ ਤਸਵੀਰ ਬਦਲ ਦਿੱਤੀ। ਆਓ ਜਾਣੀਏ ਇਨ੍ਹਾਂ ਬਾਰੇ –
ਅਗਨੀਵੀਰ: ਸੈਨਾ ਵਿੱਚ ਭਰਤੀ ਦਾ ਨਵਾਂ ਮਾਡਲ
ਮੋਦੀ ਸਰਕਾਰ ਸੈਨਾ ਵਿੱਚ ਭਰਤੀ ਦਾ ਇੱਕ ਨਵਾਂ ਮਾਡਲ ਲੈ ਕੇ ਆਈ। ਇਸ ਦੇ ਤਹਿਤ ਨੌਜਵਾਨਾਂ ਨੂੰ 4 ਸਾਲਾਂ ਲਈ ‘ਅਗਨੀਵੀਰ’ ਵਜੋਂ ਸੈਨਾ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ।
ਜੰਮੂ-ਕਸ਼ਮੀਰ ‘ਚੋ ਧਾਰਾ 370 ਦਾ ਖ਼ਾਤਮਾ
ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਵਿੱਚ ਲਿਆ ਗਿਆ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅਤੇ ਦਲੇਰਾਨਾ ਸਿਆਸੀ ਫੈਸਲਾ ਮੰਨਿਆ ਜਾਂਦਾ ਹੈ
ਨੋਟਬੰਦੀ ਦਾ ਫੈਸਲਾ
8 ਨਵੰਬਰ 2016 ਨੂੰ ਪੀ.ਐੱਮ. ਮੋਦੀ ਨੇ ਅਚਾਨਕ ਨੋਟਬੰਦੀ ਦਾ ਫੈਸਲਾ ਲਿਆ। ਦੇਸ਼ ਵਿੱਚ 500 ਅਤੇ 1000 ਰੁਪਏ ਦੇ ਨੋਟਾਂ ਨੂੰ ਚਲਣ ਵਿੱਚੋਂ ਬਾਹਰ ਕਰਨ ਦਾ ਐਲਾਨ ਕਰ ਦਿੱਤਾ ਗਿਆ।
ਜੀ.ਐੱਸ.ਟੀ. ਦਾ ਫੈਸਲਾ
ਆਜ਼ਾਦੀ ਤੋਂ ਬਾਅਦ ਦੇਸ਼ ਦੇ ਟੈਕਸ ਸਿਸਟਮ ਵਿੱਚ ਇਸ ਨੂੰ ਸਭ ਤੋਂ ਵੱਡਾ ਸੁਧਾਰ ਮੰਨਿਆ ਗਿਆ। ਮੋਦੀ ਸਰਕਾਰ ਨੇ ਟੈਕਸ ਸਿਸਟਮ ਵਿੱਚ ਸੁਧਾਰ ਲਈ ਬਹੁਤ ਵੱਡਾ ਕਦਮ ਚੁੱਕਿਆ। 1 ਜੁਲਾਈ 2017 ਦੀ ਅੱਧੀ ਰਾਤ ਨੂੰ ਸੰਸਦ ਦੇ ਸੈਂਟਰਲ ਹਾਲ ਤੋਂ ਦੇਸ਼ ਵਿੱਚ ਵਸਤੂ ਅਤੇ ਸੇਵਾ ਕਰ (GST) ਲਾਗੂ ਕੀਤਾ ਗਿਆ।
ਡਿਜੀਟਲ ਇੰਡੀਆ ਅਤੇ ਜਨਧਨ ਖਾਤਾ
2015 ਵਿੱਚ ਸ਼ੁਰੂ ਹੋਏ ‘ਡਿਜੀਟਲ ਇੰਡੀਆ’ ਅਭਿਆਨ ਅਤੇ JAM (ਜਨਧਨ, ਆਧਾਰ, ਮੋਬਾਈਲ) ਟ੍ਰਿਨਿਟੀ ਨੇ ਭਾਰਤ ਦੀ ਤਸਵੀਰ ਬਦਲ ਦਿੱਤੀ। ਦੇਸ਼ ਵਿੱਚ ਰੇਹੜੀ-ਪਟੜੀ ਵਾਲੇ ਤੋਂ ਲੈ ਕੇ ਵੱਡੇ ਸ਼ੋਰੂਮਾਂ ਤੱਕ, ਹਰ ਜਗ੍ਹਾ ਹੁਣ ‘ਯੂ.ਪੀ.ਆਈ.’ ਦਾ ਚੱਲਦਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























