Mobile Blast : ਮੋਬਾਈਲ ਚਾਰਜਿੰਗ ‘ਤੇ ਲਗਾ ਕੇ ਸੌਣ ਵਾਲੇ ਹੋ ਜਾਣ ਸਾਵਧਾਨ!
ਮੋਬਾਈਲ ਚਾਰਜਰ ਦੇ ਫਟਣ ਕਾਰਨ ਲੱਗੀ ਭਿਆਨਕ ਲੱਗ
ਜ਼ਖਮੀ ਔਰਤ ਨੇ ਇਲਾਜ ਦੌਰਾਨ ਹਸਪਤਾਲ ‘ਚ ਤੋੜਿਆ ਦਮ

ਲੁਧਿਆਣਾ, 29 ਜੁਲਾਈ (ਵਿਸ਼ਵ ਵਾਰਤਾ): ਜਗਰਾਉਂ ਦੇ ਅਲੀਗੜ੍ਹ ਪਿੰਡ ਵਿੱਚ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਮੋਬਾਈਲ ਚਾਰਜਰ ਫਟਣ (Mobile Blast) ਕਾਰਨ ਲੱਗੀ ਅੱਗ ਵਿੱਚ ਬੁਰੀ ਤਰ੍ਹਾਂ ਸੜ ਗਈ ਇੱਕ ਔਰਤ ਦੀ ਇੱਕ ਹਫ਼ਤੇ ਬਾਅਦ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਇਹ ਘਟਨਾ 22 ਜੁਲਾਈ ਨੂੰ ਵਾਪਰੀ ਸੀ। ਮ੍ਰਿਤਕਾ ਦੀ ਪਛਾਣ ਮਨਪ੍ਰੀਤ ਕੌਰ ਉਰਫ਼ ਰਿੱਪੀ ਵਜੋਂ ਹੋਈ ਹੈ।

ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਨੇ ਦੱਸਿਆ ਕਿ ਮਨਪ੍ਰੀਤ ਕੌਰ ਆਪਣਾ ਮੋਬਾਈਲ ਚਾਰਜਿੰਗ ‘ਤੇ ਲਗਾ ਕੇ ਸੌਂ ਰਹੀ ਸੀ। ਇਸ ਦੌਰਾਨ ਚਾਰਜਰ ਬਹੁਤ ਗਰਮ ਹੋ ਗਿਆ ਅਤੇ ਅੱਗ (Mobile Blast) ਲੱਗ ਗਈ। ਅੱਗ ਇੰਨੀ ਤੇਜ਼ ਸੀ ਕਿ ਇਹ ਜਲਦੀ ਹੀ ਬਿਸਤਰੇ ‘ਤੇ ਸੁੱਤੀ ਔਰਤ ਦੇ ਸਿਰਹਾਣੇ ਤੱਕ ਪਹੁੰਚ ਗਈ। ਅੱਗ ਨੇ ਪੂਰੇ ਬਿਸਤਰੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜਿਸ ਕਾਰਨ ਔਰਤ ਸੜ ਗਈ। ਔਰਤ ਦੀਆਂ ਚੀਕਾਂ ਸੁਣ ਕੇ ਆਲੇ-ਦੁਆਲੇ ਦੇ ਲੋਕ ਆਏ ਅਤੇ ਬੜੀ ਮੁਸ਼ਕਲ ਨਾਲ ਅੱਗ ਬੁਝਾਈ ਅਤੇ ਪਹਿਲਾਂ ਉਸਨੂੰ ਜਗਰਾਉਂ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਪਰ ਫਿਰ ਉਸਦੀ ਹਾਲਤ ਨਾਜ਼ੁਕ ਹੋਣ ਕਾਰਨ ਉਸਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਉੱਥੇ ਇਲਾਜ ਦੌਰਾਨ ਔਰਤ ਨੇ ਦਮ ਤੋੜ ਦਿੱਤਾ। ਸਿਟੀ ਥਾਣਾ ਪੁਲਿਸ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























