Budhlada : MLA ਪ੍ਰਿੰਸੀਪਲ ਬੁੱਧ ਰਾਮ ਵੱਲੋਂ ਹਲਕੇ ‘ਚ ਵਿਕਾਸ ਕਾਰਜਾਂ ਦਾ ਕੰਮ ਜਾਰੀ
ਬਰੇਟਾ ਵਿਖੇ ਬਣੇ “ਇਨਡੋਰ ਬੈਡਮਿੰਟਨ ਹਾਲ “ਦਾ ਕੀਤਾ ਉਦਘਾਟਨ
ਬੁਢਲਾਡਾ ਹਸਪਤਾਲ ਦਾ ਕੀਤਾ ਦੌਰਾ ; ਸਿਹਤ ਸੁਵਿਧਾਵਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ, 12ਫਰਵਰੀ(ਵਿਸ਼ਵ ਵਾਰਤਾ) Budhlada : ਬੁਢਲਾਢਾ ਤੋਂ MLA ਪ੍ਰਿੰਸੀਪਲ ਬੁੱਧ ਰਾਮ (Principal Budh Ram) ਦੀਆਂ ਕੋਸ਼ਿਸ਼ਾਂ ਸਦਕਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਵੱਡੇ ਪੱਧਰ ‘ਤੇ ਵਿਕਾਸ ਕਾਰਜਾਂ ਦਾ ਕੰਮ ਜਾਰੀ ਹੈ।
ਬੀਤੇ ਦਿਨੀਂ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਇਸੇ ਲੜੀ ਨੂੰ ਜਾਰੀ ਰੱਖਦਿਆਂ ਬਰੇਟਾ ਵਿਖੇ 74 ਲੱਖ ਦੀ ਲਾਗਤ ਨਾਲ ਬਣੇ “ਇਨਡੋਰ ਬੈਡਮਿੰਟਨ ਹਾਲ “ਦਾ ਉਦਘਾਟਨ ਕੀਤਾ ਗਿਆ।

https://www.facebook.com/share/r/1C7aNzJQ7L/
ਇਸ ਤੋਂ ਇਲਾਵਾ ਉਹ ਬੀਤੇ ਦਿਨ ਸਿਵਲ ਹਸਪਤਾਲ ਬੁਢਲਾਢਾ ਵਿਖੇ ਪਹੁੰਚੇ, ਜਿੱਥੇ ਉਹਨਾਂ ਨੇ ਸਿਹਤ ਸੁਵਿਧਾਵਾਂ ਦਾ ਜਾਇਜ਼ਾ ਲਿਆ। ਉਹਨਾਂ ਨੇ ਐਸ ਐਮ ਓ ਸਰਬਜੀਤ ਸਿੰਘ ਨੂੰ ਨਾਲ ਲੈ ਕੇ ਹਸਪਤਾਲ ਦਾ ਦੌਰਾ ਕੀਤਾ। ਇਸ ਦੌਰਾਨ ਮਰੀਜ਼ਾਂ ਨਾਲ ਗੱਲਬਾਤ ਕੀਤੀ, ਮੁਫ਼ਤ ਦਵਾਈਆਂ ਦੇਣ ਬਾਰੇ ਪੁੱਛਿਆ ਅਤੇ ਤਸੱਲੀ ਪ੍ਰਗਟ ਕੀਤੀ। ਇਸ ਤੋਂ ਇਲਾਵਾ ਉਹਨਾਂ ਨੇ ਇੱਥੇ ਡਾਕਟਰਾਂ ਤੋਂ ਉਹਨਾਂ ਦੀ ਕੋਈ ਮੁਸ਼ਕਲ ਬਾਰੇ ਜਾਣਕਾਰੀ ਲਈ।
























