MLA ਅਮਨਦੀਪ ਸਿੰਘ ਗੋਲਡੀ ਮੁਸਾਫ਼ਿਰ ਦੀ ਵਿਗੜੀ ਤਬੀਅਤ! ਹਸਪਤਾਲ ਵਿੱਚ ਭਰਤੀ
ਫ਼ਾਜ਼ਿਲਕਾ 21 ਮਾਰਚ (ਵਿਸ਼ਵ ਵਾਰਤਾ) : ਹਲਕਾ ਬੱਲੂਆਣਾ ਤੋਂ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਿਰ ਨੂੰ ਅਬੋਹਰ ਦੇ ਸਰਕਾਰੀ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੀ ਤਬੀਅਤ ਅੱਜ ਅਚਾਨਕ ਵਿਗੜ ਗਈ ਸੀ।

ਮਿਲੀ ਜਾਣਕਾਰੀ ਅਨੁਸਾਰ ਵਿਧਾਇਕ ਗੋਲਡੀ ਨੂੰ ਪਿੱਤੇ ਦੀ ਪੱਥਰੀ ਦਾ ਅਸਹਿ ਦਰਦ ਉੱਠਣ ਤੋਂ ਬਾਅਦ ਤੁਰੰਤ ਐਮਰਜੈਂਸੀ ਵਾਰਡ ਵਿੱਚ ਭਰਤੀ ਕੀਤਾ ਗਿਆ। ਹਸਪਤਾਲ ਦੇ ਐਸ.ਐਮ.ਓ. ਡਾ. ਸੁਰੇਸ਼ ਕੰਬੋਜ ਅਤੇ ਸਰਜਨ ਡਾ. ਗਗਨਦੀਪ ਉਨ੍ਹਾਂ ਦੀ ਦੇਖ-ਰੇਖ ਕਰ ਰਹੇ ਹਨ। ਜਾਂਚ ਅਤੇ ਅਲਟਰਾਸਾਊਂਡ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਪਿੱਤੇ ਦੀ ਪੱਥਰੀ ਕਾਰਨ ਪੇਟ ਵਿੱਚ ਸੋਜ ਹੈ, ਪਰ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਇਲਾਜ ਜਾਰੀ ਹੈ। ਵਿਧਾਇਕ ਦੇ ਹਸਪਤਾਲ ਵਿੱਚ ਭਰਤੀ ਹੋਣ ਦੀ ਸੂਚਨਾ ਮਿਲਦਿਆਂ ਹੀ ਆਮ ਆਦਮੀ ਪਾਰਟੀ ਦੇ ਆਗੂ ਤੇ ਕਈ ਵਰਕਰ ਉਨ੍ਹਾਂ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























