Miss Pooja Death Rumours: ਪੰਜਾਬੀ ਗਾਇਕਾ ਮਿਸ ਪੂਜਾ ਦੀ ਮੌਤ ਦੀ ਉੱਡੀ ਅਫਵਾਹ
ਚੰਡੀਗੜ੍ਹ, 20 ਦਸੰਬਰ 2025 (ਵਿਸ਼ਵ ਵਾਰਤਾ) – ਸੋਡੀਅਲ ਮੀਡੀਆ ‘ਤੇ ਪੰਜਾਬੀ ਗਾਇਕਾ ਮਿਸ ਪੂਜਾ ਦੀ ਮੌਤ ਦੀ ਅਫਵਾਹ (Miss Pooja Death Rumours) ਉੱਡ ਰਹੀ ਹੈ। ਜਿਸ ਮਗਰੋਂ ਖੁਦ ਮਿਸ ਪੂਜਾ ਨੇ ਆਪਣੀ ਮੌਤ ਦੀਆਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਹੈ ਅਤੇ ਲਿਖਿਆ ਕਿ, “Taljo Taljo Aaini cheti ni mardi main. Hum abhi zinda hain”

ਦੱਸ ਦਈਏ ਕਿ ਮਿਸ ਪੂਜਾ ਦੀ ਮੌਤ ਬਾਰੇ ਇੱਕ ਫੇਸਬੁੱਕ ਪੋਸਟ ਵਾਇਰਲ ਹੋ ਰਹੀ ਸੀ। ਗਾਇਕਾ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ ਕਿ ਉਸ ਦੀ ਮੌਤ ਦੀ ਖ਼ਬਰ ਕਿਵੇਂ ਫੈਲੀ। ਮਿਸ ਪੂਜਾ ਦੇ ਇੰਸਟਾਗ੍ਰਾਮ ‘ਤੇ 2.8 ਮਿਲੀਅਨ ਫਾਲੋਅਰ ਹਨ। ਉਸਨੇ ਬਾਲੀਵੁੱਡ ਫਿਲਮਾਂ ਲਈ ਵੀ ਗਾਇਆ ਹੈ। ਉਸਨੇ “ਹਾਊਸਫੁੱਲ 3” ਵਿੱਚ “ਮਲਾਲ” ਅਤੇ “ਕਾਕਟੇਲ” ਵਿੱਚ “ਸੈਕਿੰਡ ਹੈਂਡ ਜਵਾਨੀ” ਗਾਇਆ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























