Miss India World 2026 ਸਾਧਵੀ ਸਤੀਸ਼ ਸੈਲ ਨੇ ਜਿੱਤਿਆ ਖਿਤਾਬ
– ਜਾਣੋ ਫਾਈਨਲ ਰਾਊਂਡ ‘ਚ ਕਿਹੜੇ ਜਵਾਬ ਨਾਲ ਜਿੱਤਿਆ ਸਭ ਦਾ ਦਿਲ
ਨਵੀ ਦਿੱਲੀ, 19 ਅਪ੍ਰੈਲ 2026 (ਵਿਸ਼ਵ ਵਾਰਤਾ): ਭੁਵਨੇਸ਼ਵਰ ਵਿੱਚ ਆਯੋਜਿਤ 61ਵੇਂ ਫੇਮਿਨਾ ਮਿਸ ਇੰਡੀਆ ਦੇ ਗ੍ਰੈਂਡ ਫਿਨਾਲੇ ਵਿੱਚ ਸਾਧਵੀ ਸਤੀਸ਼ ਸੈਲ ਨੂੰ ਫੇਮਿਨਾ ਮਿਸ ਇੰਡੀਆ ਵਰਲਡ 2026 ਦਾ ਤਾਜ ਪਹਿਨਾਇਆ ਗਿਆ। ਇਸ ਮੁਕਾਬਲੇ ਵਿੱਚ ਰਾਜਨੰਦਿਨੀ ਮਿਸ ਇੰਡੀਆ 2026 ਦੀ ਫਸਟ ਰਨਰ-ਅੱਪ ਅਤੇ ਅਦਵੈਤਾ ਸੈਕੰਡ ਰਨਰ-ਅੱਪ ਰਹੀ।

ਇਸ ਮੁਕਾਬਲੇ ਵਿੱਚ 30 ਪ੍ਰਤੀਯੋਗੀਆਂ ਨੇ ਤਾਜ ਲਈ ਮੁਕਾਬਲਾ ਕੀਤਾ। ਆਪਣੀ ਜਿੱਤ ਤੋਂ ਬੇਹੱਦ ਖੁਸ਼ ਸਾਧਵੀ ਨੇ ਇਸ ਨੂੰ ਅਵਿਸ਼ਵਾਸਯੋਗ ਦੱਸਿਆ ਅਤੇ ਇਸ ਮੌਕੇ ਲਈ ਡੂੰਘਾ ਧੰਨਵਾਦ ਪ੍ਰਗਟ ਕੀਤਾ। ਸਾਧਵੀ ਸਤੀਸ਼ ਸੈਲ ਮੂਲ ਰੂਪ ਵਿੱਚ ਗੋਆ ਦੇ ਕਾਰਵਾਰ ਦੀ ਰਹਿਣ ਵਾਲੀ ਹੈ। ਉਹ ਕਈ ਭਾਸ਼ਾਵਾਂ ਦੀ ਜਾਣਕਾਰ ਅਤੇ ਇੱਕ ਸਫਲ ਸ਼ਖਸੀਅਤ ਹੈ। ਉਹ ਅੰਗਰੇਜ਼ੀ, ਹਿੰਦੀ ਅਤੇ ਕੋਂਕਣੀ ਸਮੇਤ ਸੱਤ ਭਾਸ਼ਾਵਾਂ ਬੋਲਦੀ ਹੈ, ਜੋ ਉਸਦੀ ਸ਼ਖਸੀਅਤ ਨੂੰ ਹੋਰ ਨਿਖਾਰਦਾ ਹੈ। ਉਸਨੇ ਇਕਨਾਮਿਕਸ (ਅਰਥ ਸ਼ਾਸਤਰ) ਅਤੇ ਇੰਟਰਨੈਸ਼ਨਲ ਰਿਲੇਸ਼ਨਜ਼ ਵਿੱਚ ਗ੍ਰੈਜੂਏਸ਼ਨ ਕੀਤੀ ਹੈ।
ਮਿਸ ਇੰਡੀਆ ਦੇ ਗ੍ਰੈਂਡ ਫਿਨਾਲੇ ਦੇ ਫਾਈਨਲ ਰਾਊਂਡ ਵਿੱਚ ਸਾਧਵੀ ਤੋਂ ਪੁੱਛਿਆ ਗਿਆ ਕਿ ਤੁਰੰਤ ਮਿਲਣ ਵਾਲੀ ਪ੍ਰਸਿੱਧੀ (ਇੰਸਟੈਂਟ ਫੇਮ) ਜ਼ਿਆਦਾ ਜ਼ਰੂਰੀ ਹੈ ਜਾਂ ਲੋਕਾਂ ‘ਤੇ ਪ੍ਰਭਾਵ ਪਾਉਣਾ। ਇਸ ‘ਤੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ, ‘ਉਨ੍ਹਾਂ ਲਈ ਤੁਰੰਤ ਮਿਲਣ ਵਾਲੀ ਲੋਕਪ੍ਰਿਯਤਾ ਨਾਲੋਂ ਜ਼ਿਆਦਾ ਲੋਕਾਂ ਦੀ ਜ਼ਿੰਦਗੀ ‘ਤੇ ਅਸਰ ਪਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਸਲੀ ਮਾਅਨੇ ਇਹ ਰੱਖਦੇ ਹਨ ਕਿ ਤੁਸੀਂ ਕਿੰਨੇ ਲੋਕਾਂ ਦੀ ਜ਼ਿੰਦਗੀ ਨੂੰ ਛੂਹ ਪਾਉਂਦੇ ਹੋ ਅਤੇ ਉਨ੍ਹਾਂ ਦੇ ਚਿਹਰਿਆਂ ‘ਤੇ ਮੁਸਕਾਨ ਲਿਆ ਪਾਉਂਦੇ ਹੋ। ਸਾਧਵੀ ਨੇ ਦੱਸਿਆ ਕਿ ਸਿਰਫ਼ ਦਿਖਣ ਜਾਂ ਮਸ਼ਹੂਰ ਹੋਣ ਨਾਲੋਂ ਜ਼ਿਆਦਾ ਜ਼ਰੂਰੀ ਦੂਜਿਆਂ ਦੀ ਮਦਦ ਕਰਨਾ ਅਤੇ ਉਨ੍ਹਾਂ ਨੂੰ ਅੱਗੇ ਵਧਣ ਦਾ ਮੌਕਾ ਦੇਣਾ ਹੈ।’
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























