Men Hockey World Cup: ਅੱਜ ਭਾਰਤ ਦਾ ਮੁਕਾਬਲਾ ਓਲੰਪਿਕ ਚੈਂਪੀਅਨ ਨੀਦਰਲੈਂਡ ਨਾਲ
ਨਵੀਂ ਦਿੱਲੀ, 22 ਅਗਸਤ (ਵਿਸ਼ਵ ਵਾਰਤਾ) – ਪੁਰਸ਼ ਹਾਕੀ ਵਰਲਡ ਕੱਪ ਵਿੱਚ ਅੱਜ ਭਾਰਤੀ ਟੀਮ ਦਾ ਸਾਹਮਣਾ ਮੌਜੂਦਾ ਓਲੰਪਿਕ ਚੈਂਪੀਅਨ ਨੀਦਰਲੈਂਡ ਨਾਲ ਹੋਵੇਗਾ। ਟੀਮ ਦੂਜੇ ਰਾਊਂਡ ਦੇ ਪੂਲ-ਈ ਵਿੱਚ ਆਪਣਾ ਪਹਿਲਾ ਮੈਚ ਖੇਡੇਗੀ। ਇਹ ਮੁਕਾਬਲਾ ਸ਼ਾਮ 7:30 ਵਜੇ ਵੈਗਨਰ ਹਾਕੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
ਭਾਰਤ ਨੂੰ ਪੂਲ-ਈ ਵਿੱਚ ਇੰਗਲੈਂਡ, ਨੀਦਰਲੈਂਡ ਅਤੇ ਅਰਜਨਟੀਨਾ ਨਾਲ ਰੱਖਿਆ ਗਿਆ ਹੈ। ਭਾਰਤੀ ਟੀਮ ਹੁਣ ਨੀਦਰਲੈਂਡ ਅਤੇ ਅਰਜਨਟੀਨਾ ਨਾਲ ਮੈਚ ਖੇਡੇਗੀ। ਪਹਿਲੇ ਰਾਊਂਡ ਵਿੱਚ ਭਾਰਤ ਦਾ ਮੁਕਾਬਲਾ ਇੰਗਲੈਂਡ ਨਾਲ ਹੋ ਚੁੱਕਾ ਹੈ, ਜਿਸ ਵਿੱਚ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਨਵੇਂ ਫਾਰਮੈਟ ਅਨੁਸਾਰ ਟਾਪ-8 ਵਿੱਚ ਸ਼ਾਮਲ ਉਹ ਟੀਮਾਂ, ਜੋ ਪਹਿਲੇ ਰਾਊਂਡ ਵਿੱਚ ਇੱਕ-ਦੂਜੇ ਨਾਲ ਖੇਡ ਚੁੱਕੀਆਂ ਹਨ, ਦੂਜੇ ਰਾਊਂਡ ਵਿੱਚ ਦੁਬਾਰਾ ਆਹਮੋ-ਸਾਹਮਣੇ ਨਹੀਂ ਹੋਣਗੀਆਂ। ਪਹਿਲੇ ਰਾਊਂਡ ਦੇ ਮੈਚ ਦਾ ਨਤੀਜਾ ਦੂਜੇ ਰਾਊਂਡ ਵਿੱਚ ਵੀ ਜੋੜਿਆ ਜਾਵੇਗਾ।
ਇਸ ਹਿਸਾਬ ਨਾਲ ਭਾਰਤੀ ਟੀਮ ਇੱਕ ਹਾਰ ਦੇ ਨਾਲ ਪੂਲ-ਈ ਵਿੱਚ ਤੀਜੇ ਸਥਾਨ ’ਤੇ ਹੈ। ਅਜਿਹੇ ਵਿੱਚ ਅਗਲੇ ਦੌਰ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਭਾਰਤ ਲਈ ਨੀਦਰਲੈਂਡ ਅਤੇ ਅਰਜਨਟੀਨਾ ਖ਼ਿਲਾਫ਼ ਦੋਵੇਂ ਮੈਚ ਜਿੱਤਣਾ ਬਹੁਤ ਮਹੱਤਵਪੂਰਨ ਹੋਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























