Mark Tully Dies :ਇਤਿਹਾਸਕਾਰ ਅਤੇ ਸੀਨੀਅਰ ਪੱਤਰਕਾਰ ਮਾਰਕ ਤੁਲੀ ਦਾ ਦਿਹਾਂਤ
ਚੰਡੀਗੜ੍ਹ, 25 ਜਨਵਰੀ 2026 (ਵਿਸ਼ਵ ਵਾਰਤਾ): ਮਸ਼ਹੂਰ ਭਾਰਤੀ ਇਤਿਹਾਸਕਾਰ, ਲੇਖਕ ਅਤੇ ਪੱਤਰਕਾਰ ਮਾਰਕ ਤੁਲੀ (Mark Tully Dies) ਦਾ ਐਤਵਾਰ ਨੂੰ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 90 ਸਾਲ ਦੇ ਸਨ। ਬਹੁ-ਪੁਰਸਕਾਰ ਜੇਤੂ ਪੱਤਰਕਾਰ ਤੁਲੀ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਉਹ ਪਿਛਲੇ ਹਫ਼ਤੇ ਤੋਂ ਸਾਕੇਤ ਦੇ ਮੈਕਸ ਹਸਪਤਾਲ ਵਿੱਚ ਦਾਖਲ ਸਨ। ਇਹ ਜਾਣਕਾਰੀ ਤੁਲੀ ਦੇ ਕਰੀਬੀ ਦੋਸਤ ਅਤੇ ਅਨੁਭਵੀ ਪੱਤਰਕਾਰ ਸਤੀਸ਼ ਜੈਕਬ ਨੇ ਸਾਂਝੀ ਕੀਤੀ।
ਤੁਲੀ ਦੇ ਕਰੀਬੀ ਦੋਸਤ ਸਤੀਸ਼ ਜੈਕਬ ਨੇ ਕਿਹਾ “ਮਾਰਕ ਦਾ ਅੱਜ ਦੁਪਹਿਰ ਸਾਕੇਤ ਦੇ ਮੈਕਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ।” ਮਾਰਕ ਤੁਲੀ ਇੱਕ ਬਹੁਤ ਹੀ ਸਤਿਕਾਰਤ ਵਿਦੇਸ਼ੀ ਪੱਤਰਕਾਰ ਸਨ। ਉਨ੍ਹਾਂ ਨੇ ਭਾਰਤ ਵਿੱਚ ਕਈ ਵੱਡੇ ਮੁੱਦਿਆਂ ‘ਤੇ ਵਿਆਪਕ ਤੌਰ ‘ਤੇ ਰਿਪੋਰਟਿੰਗ ਕੀਤੀ, ਜਿਸ ਵਿੱਚ ਭੋਪਾਲ ਗੈਸ ਤ੍ਰਾਸਦੀ, ਆਪ੍ਰੇਸ਼ਨ ਬਲੂ ਸਟਾਰ ਅਤੇ ਬਾਬਰੀ ਮਸਜਿਦ ਢਾਹੁਣਾ ਆਦਿ ਸ਼ਾਮਲ ਹੈ। ਉਨ੍ਹਾਂ ਨੂੰ ਹਿੰਦੀ ਭਾਸ਼ਾ ‘ਤੇ ਮਜ਼ਬੂਤ ਪਕੜ ਸੀ। ਇਨ੍ਹਾਂ ਗੁਣਾਂ ਕਾਰਨ ਉਨ੍ਹਾਂ ਨੂੰ ਦੁਨੀਆ ਭਰ ਵਿੱਚ ਸਤਿਕਾਰ ਅਤੇ ਪਹਿਚਾਣ ਮਿਲੀ।
ਤੁਲੀ 22 ਸਾਲਾਂ ਤੱਕ ਬੀਬੀਸੀ ਨਵੀਂ ਦਿੱਲੀ ਦੇ ਬਿਊਰੋ ਹੈੱਡ ਰਹੇ। ਪ੍ਰਸਿੱਧ ਲੇਖਕ ਤੁਲੀ ਬੀਬੀਸੀ ਰੇਡੀਓ 4 ਦੇ ਪ੍ਰੋਗਰਾਮ ‘ਸਮਥਿੰਗ ਅੰਡਰਸਟੂਡ’ ਦੇ ਪੇਸ਼ਕਾਰ ਵੀ ਸਨ। ਤੁਲੀ ਨੇ ਕਈ ਕਿਤਾਬਾਂ ਵੀ ਲਿਖੀਆਂ ਜਿਨ੍ਹਾਂ ‘ਚ ‘ਕੀ ਇੰਡੀਆ ਇਨ ਸਲੋ ਮੋਸ਼ਨ’, ‘ਨੋ ਫੁੱਲ ਸਟੌਪਸ ਇਨ ਇੰਡੀਆ’ ਅਤੇ ‘ਦ ਹਾਰਟ ਆਫ ਇੰਡੀਆ’ ਸ਼ਾਮਿਲ ਹਨ। ਤੁਲੀ ਨੂੰ 2002 ਵਿੱਚ ਨਾਈਟਹੁਡ ਦੀ ਉਪਾਧੀ ਦਿੱਤੀ ਗਈ ਸੀ।ਉਨ੍ਹਾਂ ਨੂੰ 2005 ਵਿੱਚ ਭਾਰਤ ਸਰਕਾਰ ਤੋਂ ਪਦਮ ਭੂਸ਼ਣ ਵੀ ਮਿਲਿਆ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















