Punjab ਨੂੰ ਨਸ਼ਾ ਮੁਕਤ ਬਣਾਉਣਾ ਸਾਡੀ ਪਹਿਲ :ਵਿਜੇ ਸਾਂਪਲਾ
-ਆਈਐਮਏ-11 ਅਤੇ ਡੀਸੀ-11 ਨੇ ਸ਼ਹੀਦ ਭਗਤ ਸਿੰਘ ਯਾਦਗਾਰੀ ਟੂਰਨਾਮੈਂਟ ਵਿੱਚ ਜਿੱਤ ਦਰਜ ਕੀਤੀ : ਰਮਨ ਘਈ
ਹੁਸ਼ਿਆਰਪੁਰ 16 ਮਾਰਚ (ਤਰਸੇਮ ਦੀਵਾਨਾ/ਵਿਸ਼ਵ ਵਾਰਤਾ) ਨਸ਼ਿਆਂ ਦੇ ਖਾਤਮੇ ਲਈ ਐਚ.ਡੀ.ਸੀ.ਏ ਵੱਲੋਂ ਪੀ.ਸੀ.ਏ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸ਼ਹੀਦ ਭਗਤ ਸਿੰਘ ਯਾਦਗਾਰੀ ਟੂਰਨਾਮੈਂਟ ਵਿੱਚ 11 ਨੇ ਐਸ ਐਸ ਪੀ -11 ਅਤੇ ਡੀਸੀ -11 ਨੇ ਸੋਨਾਲੀਕਾ-11 ਨੂੰ ਹਰਾ ਕੇ ਆਪਣੇ-ਆਪਣੇ ਮੈਚ ਜਿੱਤ ਲਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਚ.ਡੀ.ਸੀ.ਏ ਦੇ ਸਕੱਤਰ ਡਾ: ਰਮਨ ਘਈ ਨੇ ਦੱਸਿਆ ਕਿ ਅੱਜ ਖੇਡੇ ਗਏ ਮੈਚ ਵਿਚ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ ਅਤੇ ਮੈਚ ਦੀ ਸ਼ੁਰੂਆਤ ਕਰਵਾਈ | ਇਸ ਮੌਕੇ ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਐਚ.ਡੀ.ਸੀ.ਏ ਵੱਲੋਂ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਰਾਹੀਂ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣਾ ਸਮੂਹ ਪੰਜਾਬ ਵਾਸੀਆਂ ਦੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮਾਂ ਰਾਹੀਂ ਨੌਜਵਾਨਾਂ ਦਾ ਧਿਆਨ ਨਸ਼ਿਆਂ ਦੀ ਬਜਾਏ ਖੇਡਾਂ ਵੱਲ ਮੋੜਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਐਚ.ਡੀ.ਸੀ.ਏ ਵੱਲੋਂ ਕਰਵਾਏ ਜਾ ਰਹੇ ਇਸ ਕ੍ਰਿਕਟ ਟੂਰਨਾਮੈਂਟ ਵਿੱਚ ਹੁਸ਼ਿਆਰਪੁਰ ਦੀਆਂ ਸਾਰੀਆਂ ਅਹਿਮ ਸ਼ਖ਼ਸੀਅਤਾਂ ਭਾਗ ਲੈ ਰਹੀਆਂ ਹਨ, ਉਹ ਹੋਰਨਾਂ ਸ਼ਹਿਰ ਵਾਸੀਆਂ ਅਤੇ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਲੜਨ ਲਈ ਪ੍ਰੇਰਿਤ ਕਰੇਗੀ। ਇਸ ਮੌਕੇ ਡਾ: ਰਮਨ ਘਈ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਨਸ਼ਾ ਖਤਮ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ ਅਤੇ ਲੋਕਾਂ ਨੂੰ ਵੀ ਇਸ ਵਿਚ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਹੀ ਨਸ਼ੇ ‘ਤੇ ਕਾਬੂ ਪਾਇਆ ਜਾ ਸਕਦਾ ਹੈ | ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਦੀ ਅਪੀਲ ਵੀ ਕੀਤੀ। ਇਸ ਮੌਕੇ ਪ੍ਰਧਾਨ ਡਾ: ਦਲਜੀਤ ਖੇਲ੍ਹਾ ਦੀ ਅਗਵਾਈ ਹੇਠ ਐਚ.ਡੀ.ਸੀ.ਏ ਦੇ ਅਧਿਕਾਰੀਆਂ ਵੱਲੋਂ ਸਾਂਪਲਾ ਦਾ ਸਨਮਾਨ ਕੀਤਾ ਗਿਆ। ਡਾ: ਰਮਨ ਘਈ ਨੇ ਦੱਸਿਆ ਕਿ ਅੱਜ ਖੇਡੇ ਗਏ ਮੈਚ ‘ਚ ਆਈ.ਐਮ.ਏ.-11 ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 123 ਦੌੜਾਂ ਬਣਾਈਆਂ | ਜਿਸ ਵਿੱਚ ਡਾ: ਰਾਹੁਲ ਭਾਰਤੀ ਨੇ 38 ਦੌੜਾਂ, ਡਾ: ਨਰਿੰਦਰ ਨੇ 22, ਡਾ: ਰੁਪਿੰਦਰ ਸੰਧੂ ਨੇ 20, ਡਾ: ਅਟਵਾਲ ਨੇ 17 ਦੌੜਾਂ ਦਾ ਯੋਗਦਾਨ ਪਾਇਆ | ਐੱਸ.ਐੱਸ.ਪੀ.-11 ਵੱਲੋਂ ਗੇਂਦਬਾਜ਼ੀ ਕਰਦਿਆਂ ਰਾਕੇਸ਼ ਰੋਕੀ ਨੇ 2 ਵਿਕਟਾਂ, ਅਮਨੀਸ਼ ਕੁਮਾਰ ਨੇ 2 ਵਿਕਟਾਂ, ਤਰਲੋਚਨ ਰਾਣਾ, ਸੰਦੀਪ ਮਿੰਟੂ ਨੇ 1-1 ਵਿਕਟ ਹਾਸਲ ਕੀਤੀ | ਟੀਚੇ ਦਾ ਪਿੱਛਾ ਕਰਨ ਉਤਰੀ ਐਸਐਸਪੀ-11 ਦੀ ਟੀਮ 19.2 ਓਵਰਾਂ ਵਿੱਚ 120 ਦੌੜਾਂ ’ਤੇ ਆਲ ਆਊਟ ਹੋ ਗਈ। ਆਈ.ਐਮ.ਏ.-11 ਦੀ ਤਰਫੋਂ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਰੋਹਿਤ ਰਜਤ ਨੇ 5 ਵਿਕਟਾਂ, ਡਾ: ਹਿਤੇਸ਼ ਅਤੇ ਡਾ: ਸੰਧੂ ਨੇ 2-2 ਵਿਕਟਾਂ ਹਾਸਲ ਕੀਤੀਆਂ | ਇਸ ਮੌਕੇ ਰੋਹਿਤ ਰਜਤ ਨੂੰ ਸ਼ਾਨਦਾਰ ਗੇਂਦਬਾਜ਼ੀ ਲਈ ਮੈਨ ਆਫ ਦਾ ਮੈਚ ਐਲਾਨਿਆ ਗਿਆ। ਅੱਜ ਦੇ ਦੂਜੇ ਮੈਚ ‘ਚ ਸੋਨਾਲੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ 167 ਦੌੜਾਂ ਬਣਾਈਆਂ | ਜਿਸ ਵਿੱਚ ਵਿਸ਼ਾਲ ਪਟਿਆਲ ਨੇ 71 ਦੌੜਾਂ, ਰਾਹੁਲ ਨੇ 37 ਦੌੜਾਂ ਦਾ ਯੋਗਦਾਨ ਪਾਇਆ। ਡੀ.ਸੀ.-11 ਲਈ ਗੇਂਦਬਾਜ਼ੀ ਕਰਦਿਆਂ ਦੀਪਕ ਚੱਡਾ ਨੇ 2 ਵਿਕਟਾਂ, ਡਾ: ਪੰਕਜ ਸ਼ਿਵ, ਅਸ਼ਵਨੀ ਕੁਮਾਰ, ਅਰਵਿੰਦ ਨੇ 1-1 ਵਿਕਟ ਲਿਆ | ਟੀਚੇ ਦਾ ਪਿੱਛਾ ਕਰਨ ਉਤਰੀ ਡੀਸੀ-11 ਦੀ ਟੀਮ ਨੇ 19.3 ਓਵਰਾਂ ਵਿੱਚ 1 ਵਿਕਟ ਦੇ ਨੁਕਸਾਨ ’ਤੇ 172 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਜਿਸ ਵਿੱਚ ਕੁਲਵਿੰਦਰ ਕੁੱਕੂ ਨੇ ਸ਼ਾਨਦਾਰ 100 ਨਾਬਾਦ ਸੈਂਕੜਾ ਜੜਿਆ। ਤਜਿੰਦਰ ਚੱਡਾ ਨੇ ਨਾਬਾਦ 58 ਦੌੜਾਂ ਬਣਾਈਆਂ। ਸੋਨਾਲੀਕਾ ਲਈ ਗੇਂਦਬਾਜ਼ੀ ਕਰਦੇ ਹੋਏ ਅੰਕੁਸ਼ ਨੇ 1 ਵਿਕਟ ਲਿਆ। ਟੂਰਨਾਮੈਂਟ ਵਿੱਚ ਪਹਿਲਾ ਸੈਂਕੜਾ ਲਗਾਉਣ ਵਾਲੇ ਕੁਲਵਿੰਦਰ ਕੁੱਕੂ ਨੂੰ ਮੈਨ ਆਫ਼ ਦਾ ਮੈਚ ਐਲਾਨਿਆ ਗਿਆ। ਇਸ ਮੈਚ ਵਿੱਚ ਕੁਮੈਂਟਰੀ ਦੀ ਭੂਮਿਕਾ ਸਾਬਕਾ ਰਾਸ਼ਟਰੀ ਕ੍ਰਿਕਟਰ ਅਤੇ ਜ਼ਿਲ੍ਹਾ ਟਰੇਨਰ ਕੁਲਦੀਪ ਧਾਮੀ ਨੇ ਬਹੁਤ ਵਧੀਆ ਢੰਗ ਨਾਲ ਨਿਭਾਈ। ਇਸ ਮੌਕੇ ਡਾ.ਪੰਕਜ ਸ਼ਿਵ, ਜਤਿੰਦਰ ਸੂਦ, ਵਿਵੇਕ ਸਾਹਨੀ, ਜਤਿੰਦਰ ਸੂਦ, ਠਾਕੁਰ ਜੋਗਰਾਜ, ਰੋਹਿਤ ਸੂਦ ਹਨੀ, ਸਤਪ੍ਰੀਤ ਸਿੰਘ ਸਾਬੀ, ਮਨੋਜ ਓਹਰੀ, ਆਦਰਸ਼ ਸੇਠੀ, ਜਤਿੰਦਰ ਸੂਦ, ਸੁਭਾਸ਼ ਸ਼ਰਮਾ, ਜ਼ਿਲ੍ਹਾ ਕੋਚ ਦਲਜੀਤ ਸਿੰਘ, ਜ਼ਿਲ੍ਹਾ ਟਰੇਨਰ ਕੁਲਦੀਪ ਧਾਮੀ, ਜ਼ਿਲ੍ਹਾ ਕੋਚ ਕਲਚਰਲ ਧਾਮੀ, ਜ਼ਿਲ੍ਹਾ ਕੋਚ ਰਾਮਜੀਤ ਸਿੰਘ ਰਾਮਜੀਤ ਸਿੰਘ ਸਮੇਤ ਡੀ. ਹੋਰ ਵੀ ਪਤਵੰਤੇ ਹਾਜ਼ਰ ਸਨ।