Maharashtra CM Shinde: ਊਧਵ-ਫਡਨਵੀਸ ਤੋਂ ਬਾਅਦ ਹੁਣ ਸੀਐਮ ਸ਼ਿੰਦੇ ਦੇ ਬੈਗ ਦੀ ਲਈ ਗਈ ਤਲਾਸ਼ੀ
ਮਹਾਰਾਸ਼ਟਰ, 13 ਨਵੰਬਰ (ਵਿਸ਼ਵ ਵਾਰਤਾ): ਮਹਾਰਾਸ਼ਟਰ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਬੈਗਾਂ ਦੀ ਤਲਾਸ਼ੀ ਨੂੰ ਲੈ ਕੇ ਸਿਆਸਤ ਜਾਰੀ ਹੈ। ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਹੁਣ ਪਾਲਘਰ ਵਿੱਚ ਮੁੱਖ ਮੰਤਰੀ ਏਕਨਾਥ ਸ਼ਿੰਦੇ (Maharashtra CM Shinde) ਦੇ ਬੈਗ ਦੀ ਵੀ ਤਲਾਸ਼ੀ ਲਈ ਹੈ। ਅਧਿਕਾਰੀਆਂ ਨੇ ਪਾਲਘਰ ਦੇ ਕੋਲਵੜੇ ਪੁਲਸ ਪਰੇਡ ਗਰਾਊਂਡ ਸਥਿਤ ਹੈਲੀਪੈਡ ‘ਤੇ ਉਸ ਸਮੇਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਬੈਗ ਦੀ ਤਲਾਸ਼ੀ ਲਈ ਜਦੋਂ ਮੁੱਖ ਮੰਤਰੀ ਦਾ ਹੈਲੀਕਾਪਟਰ ਉਥੇ ਉਤਰਿਆ ਸੀ।
ਜਿਵੇਂ ਹੀ ਹੈਲੀਪੈਡ ‘ਤੇ ਹੈਲੀਕਾਪਟਰ ਉਤਰਿਆ, ਕਮਿਸ਼ਨ ਦੇ ਅਧਿਕਾਰੀ ਉਥੇ ਪਹੁੰਚੇ ਅਤੇ ਮੁੱਖ ਮੰਤਰੀ ਦੇ ਬੈਗ ਦੀ ਤਲਾਸ਼ੀ ਲਈ। ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ, ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਬੈਗਾਂ ਦੀ ਵੀ ਤਲਾਸ਼ੀ ਲਈ ਜਾ ਚੁੱਕੀ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/