MahaKumbh : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਾਈ ਆਸਥਾ ਦੀ ਡੁਬਕੀ
ਚੰਡੀਗੜ੍ਹ, 5 ਫਰਵਰੀ(ਵਿਸ਼ਵ ਵਾਰਤਾ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਪ੍ਰਯਾਗਰਾਜ ਵਿੱਚ ਸੰਗਮ ਵਿੱਚ ਡੁਬਕੀ ਲਗਾਈ। ਉਹਨਾਂ ਭਗਵੇਂ ਰੰਗ ਦੇ ਕੱਪੜੇ ਪਾਏ ਹੋਏ ਸਨ। ਇਸ ਦੌਰਾਨ ਉਹ ਰੁਦਰਾਕਸ਼ ਮਾਲਾ ਨਾਲ ਜਾਪ ਕਰਦੇ ਦਿਖਾਈ ਦਿੱਤੇ। ਉਨ੍ਹਾਂ ਨੇ ਬੋਟ ਰਾਹੀਂ ਮਹਾਂਕੁੰਭ ਮੇਲੇ ਦਾ ਨਿਰੀਖਣ ਕੀਤਾ। ਇਸ਼ਨਾਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸੂਰਜ ਨੂੰ ਅਰਘ ਭੇਟ ਕੀਤਾ। ਲਗਭਗ 5 ਮਿੰਟ ਮੰਤਰ ਜਾਪ ਕਰਕੇ ਸੂਰਜ ਪੂਜਾ ਕੀਤੀ। ਗੰਗਾ ਦੀ ਪੂਜਾ ਕਰਨ ਤੋਂ ਬਾਅਦ ਮੋਦੀ ਸਿੱਧੇ ਕਿਸ਼ਤੀ ਰਾਹੀਂ ਅਰੈਲ ਘਾਟ ਪਹੁੰਚੇ। ਸੰਗਮ ਇਸ਼ਨਾਨ ਦੌਰਾਨ ਮੁੱਖ ਮੰਤਰੀ ਯੋਗੀ ਵੀ ਮੋਦੀ ਦੇ ਨਾਲ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/