Mahakumbh: ਕਾਰੋਬਾਰੀ ਗੌਤਮ ਅਡਾਨੀ ਪਹੁੰਚੇ ਮਹਾਕੁੰਭ ‘ਚ
- ਦਰੋਪਦੀ ਮੁਰਮੂ, ਧਨਖੜ, ਮੋਦੀ ਤੇ ਸ਼ਾਹ ਵੀ ਕਰਨਗੇ ਸ਼ਿਰਕਤ, ਤਰੀਕਾਂ ਆਈਆਂ ਸਾਹਮਣੇ
- ਸ਼ਹਿਰ ਦੇ ਮੁੱਖ ਚੌਰਾਹਿਆਂ ਅਤੇ ਸਮਾਗਮ ਸਥਾਨਾਂ ‘ਤੇ ਵਿਸ਼ੇਸ਼ ਨਿਗਰਾਨੀ
ਉੱਤਰ ਪਦੇਸ਼,21 ਜਨਵਰੀ : ਅੱਜ ਮਹਾਕੁੰਭ ਦੇ ਨੌਵੇਂ ਦਿਨ ਕਾਰੋਬਾਰੀ ਗੌਤਮ ਅਡਾਨੀ ਮਹਾਕੁੰਭ ‘ਚ ਪਹੁੰਚੇ। ਉਨ੍ਹਾਂ ਨੇ ਕਿਹਾ- ਮੈਂ ਇੱਥੇ ਆ ਕੇ ਬਹੁਤ ਉਤਸ਼ਾਹਿਤ ਹਾਂ। ਉਨ੍ਹਾਂ ਨੇ ਇਥੇ ਭੋਜਨ ਪ੍ਰਸ਼ਾਦ ਤਿਆਰ ਕੀਤਾ ਗਿਆ। ਇਸਕਾਨ ਕੈਂਪ ਅਤੇ ਅਡਾਨੀ ਗਰੁੱਪ ਵੱਲੋਂ ਭੰਡਾਰੇ ਦੀ ਸ਼ੁਰੂਆਤ ਕੀਤੀ ਗਈ। ਭੰਡਾਰੇ ਵਿੱਚ ਦਾਲ, ਸੋਇਆਬੀਨ ਅਤੇ ਆਲੂ ਦੀ ਸਬਜ਼ੀ, ਰੋਟੀ, ਪੂਰੀ ਅਤੇ ਹਲਵਾ ਵਰਤਾਇਆ ਗਿਆ।
ਪ੍ਰਯਾਗਰਾਜ ਮਹਾਕੁੰਭ ‘ਚ ਦੇਸ਼-ਵਿਦੇਸ਼ ਤੋਂ ਕਰੋੜਾਂ ਸ਼ਰਧਾਲੂ ਪਹੁੰਚ ਰਹੇ ਹਨ। ਸੀਐਮ ਯੋਗੀ ਸਮੇਤ ਕਈ ਨੇਤਾਵਾਂ ਨੇ ਵੀ ਸੰਗਮ ਵਿੱਚ ਇਸ਼ਨਾਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਫਰਵਰੀ ਨੂੰ ਮਹਾਕੁੰਭ ਮੇਲੇ 2025 ਦਾ ਦੌਰਾ ਕਰ ਸਕਦੇ ਹਨ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 27 ਜਨਵਰੀ ਨੂੰ ਮੇਲੇ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਉਮੀਦ ਹੈ ਕਿ ਉਪ ਰਾਸ਼ਟਰਪਤੀ ਜਗਦੀਪ ਧਨਖੜ ਵੀ 1 ਫਰਵਰੀ ਨੂੰ ਸਮਾਗਮ ਦਾ ਹਿੱਸਾ ਹੋਣਗੇ।
ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫੇਰੀ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਨੇ ਸ਼ਹਿਰ ਦੇ ਮੁੱਖ ਚੌਰਾਹਿਆਂ ਅਤੇ ਸਮਾਗਮ ਵਾਲੇ ਸਥਾਨਾਂ ‘ਤੇ ਵਿਸ਼ੇਸ਼ ਨਿਗਰਾਨੀ ਦੇ ਨਾਲ ਚੌਕਸੀ ਵਧਾ ਦਿੱਤੀ ਹੈ। ਜਗਦੀਪ ਧਨਖੜ 1 ਫਰਵਰੀ ਨੂੰ ਸੰਗਮ ਵਿੱਚ ਪਵਿੱਤਰ ਇਸ਼ਨਾਨ ਕਰਨ ਵਾਲੇ ਹਨ। ਭਾਰਤੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਵੀ 10 ਫਰਵਰੀ ਨੂੰ ਪ੍ਰਯਾਗਰਾਜ ਆਉਣ ਦੀ ਸੰਭਾਵਨਾ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/