Madhya Pradesh ‘ਚ ਵੱਡਾ ਹਾਦਸਾ: ਬਰਗੀ ਡੈਮ ਵਿੱਚ ਸੈਲਾਨੀਆਂ ਨਾਲ ਭਰਿਆ ਕਰੂਜ਼ ਡੁੱਬਿਆ
– 4 ਲਾਸ਼ਾਂ ਬਰਾਮਦ
– ਕਈ ਅਜੇ ਵੀ ਲਾਪਤਾ
ਮੱਧ ਪ੍ਰਦੇਸ਼, 30 ਅਪ੍ਰੈਲ 2026 (ਵਿਸ਼ਵ ਵਾਰਤਾ) : ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਨਰਮਦਾ ਨਦੀ ‘ਤੇ ਬਣੇ ਬਰਗੀ ਡੈਮ ਵਿੱਚ ਵੀਰਵਾਰ ਸ਼ਾਮ ਸੈਲਾਨੀਆਂ ਨਾਲ ਭਰਿਆ ਇੱਕ ਕਰੂਜ਼ ਡੁੱਬ ਗਿਆ। ਜਾਣਕਾਰੀ ਮੁਤਾਬਕ ਐਮਪੀ ਟੂਰਿਜ਼ਮ ਦੇ ਇਸ ਕਰੂਜ਼ ਵਿੱਚ 29 ਸੈਲਾਨੀ ਸਵਾਰ ਸਨ, ਜਿਨ੍ਹਾਂ ਵਿੱਚੋਂ 4 ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ ਅਤੇ 15 ਲੋਕ ਤੈਰ ਕੇ ਬਾਹਰ ਆ ਗਏ ਹਨ।
ਸੂਚਨਾ ਮਿਲਦੇ ਹੀ SDRF ਦੀ ਟੀਮ ਵੀ ਬਚਾਅ ਕਾਰਜ ਲਈ ਮੌਕੇ ‘ਤੇ ਪਹੁੰਚ ਗਈ। ਮ੍ਰਿਤਕਾ ‘ਚ ਦੋ ਔਰਤਾਂ ਸ਼ਾਮਲ ਹਨ। ਉੱਥੇ ਹੀ 8 ਲੋਕ ਅਜੇ ਵੀ ਲਾਪਤਾ ਹਨ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਅਚਾਨਕ ਆਏ ਤੂਫ਼ਾਨ ਕਾਰਨ ਕਰੂਜ਼ ਆਪਣਾ ਸੰਤੁਲਨ ਗੁਆ ਬੈਠਾ ਅਤੇ ਡੁੱਬ ਗਿਆ। ਜ਼ਿਕਰਯੋਗ ਹੈ ਕਿ ਪਹਿਲਾਂ ਕਰੂਜ਼ ਵਿੱਚ 30 ਤੋਂ ਵੱਧ ਲੋਕਾਂ ਦੇ ਹੋਣ ਦੀ ਖ਼ਬਰ ਆਈ ਸੀ। ਜ਼ਖਮੀਆਂ ਦਾ ਇਲਾਜ ਜਬਲਪੁਰ ਮੈਡੀਕਲ ਕਾਲਜ ਵਿੱਚ ਚੱਲ ਰਿਹਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























