ਰੱਖੜੀ ਵਾਲੇ ਦਿਨ ਲੱਗੇਗਾ ਚੰਦਰ ਗ੍ਰਹਿਣ
– ਜਾਣੋ ਸੂਤਕ ਕਾਲ, ਗ੍ਰਹਿਣ ਲੱਗਣ ਦਾ ਸਮਾਂ ਅਤੇ ਧਿਆਨ ਰੱਖਣ ਯੋਗ ਗੱਲਾਂ
ਨਵੀ ਦਿੱਲੀ, 23 ਅਗਸਤ (ਵਿਸ਼ਵ ਵਾਰਤਾ): ਭੈਣ-ਭਰਾ ਦੇ ਅਟੁੱਟ ਪਿਆਰ ਦਾ ਪਵਿੱਤਰ ਤਿਉਹਾਰ ਰੱਖੜੀ ਇਸ ਸਾਲ ਸ਼ੁੱਕਰਵਾਰ (28 ਅਗਸਤ) ਨੂੰ ਮਨਾਇਆ ਜਾਵੇਗਾ। ਇਸ ਵਾਰ ਰੱਖੜੀ ਦਾ ਤਿਉਹਾਰ ਬਹੁਤ ਖ਼ਾਸ ਰਹਿਣ ਵਾਲਾ ਹੈ। ਦੱਸ ਦਈਏ ਕਿ ਸਾਲ ਦਾ ਆਖਰੀ ਚੰਦਰ ਗ੍ਰਹਿਣ ਵੀ ਇਸੇ ਦਿਨ ਲੱਗੇਗਾ।
ਗ੍ਰਹਿਣ ਸਵੇਰੇ 6:53 ਵਜੇ ਤੋਂ ਦੁਪਹਿਰ 12:31 ਵਜੇ ਤੱਕ ਰਹੇਗਾ। ਇਹ ਚੰਦਰ ਗ੍ਰਹਿਣ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ, ਇਸ ਲਈ ਇਸ ਦਾ ਕੋਈ ਪ੍ਰਭਾਵ (ਸੂਤਕ) ਨਹੀਂ ਹੋਵੇਗਾ। ਭੈਣਾਂ 28 ਅਗਸਤ ਨੂੰ ਆਮ ਵਾਂਗ ਆਪਣੇ ਭਰਾਵਾਂ ਦੇ ਗੁੱਟ ‘ਤੇ ਰੱਖੜੀ ਬੰਨ੍ਹ ਸਕਣਗੀਆਂ।
ਪੰਚਾਂਗ ਅਨੁਸਾਰ, ਸਾਵਣ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਨਮਾਸ਼ੀ ਤਿਥੀ ਦੀ ਸ਼ੁਰੂਆਤ 27 ਅਗਸਤ ਨੂੰ ਸਵੇਰੇ 9 ਵੱਜ ਕੇ 8 ਮਿੰਟ ‘ਤੇ ਹੋਵੇਗੀ। ਪੂਰਨਮਾਸ਼ੀ ਤਿਥੀ ਦਾ ਸਮਾਪਨ 28 ਅਗਸਤ ਨੂੰ ਸਵੇਰੇ 9 ਵੱਜ ਕੇ 48 ਮਿੰਟ ‘ਤੇ ਹੋਵੇਗਾ। ਰੱਖੜੀ ਦਾ ਤਿਉਹਾਰ 28 ਅਗਸਤ 2026 ਨੂੰ ਮਨਾਇਆ ਜਾਵੇਗਾ। ਰੱਖੜੀ ‘ਤੇ ਰੱਖੜੀ ਬੰਨ੍ਹਣ ਦਾ ਸ਼ੁਭ ਮੂਹੂਰਤ ਸਵੇਰੇ 6 ਵੱਜ ਕੇ 23 ਮਿੰਟ ਤੋਂ ਸਵੇਰੇ 9 ਵੱਜ ਕੇ 48 ਮਿੰਟ ਤੱਕ ਰਹੇਗਾ।
ਚੰਦਰ ਗ੍ਰਹਿਣ ਦੇ ਦਿਨ ਕਰੋ ਇਨ੍ਹਾਂ ਚੀਜ਼ਾਂ ਦਾ ਦਾਨ
ਚੰਦਰ ਗ੍ਰਹਿਣ ਦੇ ਦਿਨ ਚਿੱਟੀਆਂ ਚੀਜ਼ਾਂ ਦਾ ਦਾਨ ਕਰਨਾ ਚਾਹੀਦਾ ਹੈ। ਇਸ ਦਿਨ ਚੌਲ, ਖੰਡ ਅਤੇ ਸਫੇਦ ਵਸਤੂਆਂ ਦਾ ਦਾਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ।
ਚੰਦਰ ਗ੍ਰਹਿਣ ਦੇ ਦਿਨ ਆਪਣੀ ਸਮਰੱਥਾ ਅਨੁਸਾਰ ਗ਼ਰੀਬਾਂ ਅਤੇ ਲੋੜਵੰਦਾਂ ਨੂੰ ਧਨ ਦਾ ਦਾਨ ਕਰੋ।
ਗ੍ਰਹਿਣ ਦੇ ਦਿਨ ਲੋੜਵੰਦਾਂ ਨੂੰ ਕੱਪੜਿਆਂ ਦਾ ਦਾਨ ਕਰੋ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















