Ludhiana ਨੂੰ 20 ਜਨਵਰੀ ਨੂੰ ਮਿਲੇਗੀ ਮਹਿਲਾ ਮੇਅਰ
- ਕੌਂਸਲਰਾਂ ਨੂੰ ਇੱਕਜੁੱਟ ਰੱਖਣਾ ਬਣਿਆ ਵੱਡੀ ਚੁਣੌਤੀ
- 21 ਦਸੰਬਰ ਨੂੰ ਹੋਈਆਂ ਸਨ ਨਿਗਮ ਚੋਣਾਂ
ਲੁਧਿਆਣਾ, 18 ਜਨਵਰੀ : ਲੁਧਿਆਣਾ ਸ਼ਹਿਰ ਨੂੰ 20 ਜਨਵਰੀ ਨੂੰ ਮਹਿਲਾ ਮੇਅਰ ਮਿਲ ਜਾਵੇਗੀ। ਦੱਸ ਦਈਏ ਕਿ ਨਿਗਮ ਚੋਣਾਂ 21 ਦਸੰਬਰ ਨੂੰ ਹੋਈਆਂ ਸਨ ਅਤੇ ਨਤੀਜੇ ਵੀ ਉਸੇ ਦਿਨ ਐਲਾਨੇ ਗਏ ਸਨ। ਲੁਧਿਆਣਾ ਵਿੱਚ ਨਵੇਂ ਚੁਣੇ ਗਏ ਕੌਂਸਲਰਾਂ ਨੂੰ 20 ਜਨਵਰੀ ਨੂੰ ਜਨਰਲ ਹਾਊਸ ਦੀ ਮੀਟਿੰਗ ਤੋਂ ਬਾਅਦ ਸਹੁੰ ਚੁਕਾਈ ਜਾਵੇਗੀ। ਇਸ ਸਮੇਂ ਦੌਰਾਨ ਹੀ ਸ਼ਹਿਰ ਨੂੰ ਨਵਾਂ ਮੇਅਰ ਵੀ ਮਿਲ ਜਾਵੇਗਾ।
ਦੱਸ ਦਈਏ ਕਿ ਲੁਧਿਆਣਾ ਦੇ ਗੁਰੂ ਨਾਨਕ ਦੇਵ ਭਵਨ ਵਿਖੇ ਜਨਰਲ ਹਾਊਸ ਦੀ ਮੀਟਿੰਗ ਹੋਵੇਗੀ। ਇਸ ਮੀਟਿੰਗ ਦੇ ਲਈ ਸਵੇਰੇ 11 ਵਜੇ ਦਾ ਸਮਾਂ ਰੱਖਿਆ ਗਿਆ ਹੈ। ਸੱਤਾਧਾਰੀ ਪਾਰਟੀ ਬਹੁਮਤ ਹਾਸਲ ਕਰਨ ਵਿੱਚ ਕਾਮਯਾਬ ਹੋ ਗਈ ਹੈ। ਇਸ ਵੇਲੇ ਵਿਰੋਧੀ ਧਿਰ ਦੂਜੀਆਂ ਪਾਰਟੀਆਂ ਤੋਂ ‘AAP’ ਵਿੱਚ ਆਏ ਕੌਂਸਲਰਾਂ ਨੂੰ ਤੋੜਨ ਵਿੱਚ ਰੁੱਝੀ ਹੋਈ ਹੈ। ਇਸ ਲਈ, AAP ਲਈ ਕੌਂਸਲਰਾਂ ਨੂੰ ਸੰਭਾਲਣਾ ਇੱਕ ਵੱਡੀ ਚੁਣੌਤੀ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/