Ludhiana West Bypoll Results 2025: ਸੱਤਵੇਂ ਰਾਊਂਡ ਤੋਂ ਬਾਅਦ ਇਹ ਪਾਰਟੀ ਹੋਈ ਅੱਗੇ; ਜਾਣੋ ਕੀ ਹੈ ਤਾਜ਼ਾ ਸਥਿਤੀ

ਲੁਧਿਆਣਾ, 23 ਜੂਨ (ਵਿਸ਼ਵ ਵਾਰਤਾ): ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਦੇ ਨਤੀਜੇ (Ludhiana West Bypoll Results 2025) ਅੱਜ ਐਲਾਨੇ ਜਾਣਗੇ। ਇਸ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਖਾਲਸਾ ਕਾਲਜ ਵਿੱਚ ਜਾਰੀ ਹੈ। ਵੋਟਾਂ ਦੀ ਗਿਣਤੀ 14 ਗੇੜਾਂ ਵਿੱਚ ਹੋਵੇਗੀ। ਜਿਨ੍ਹਾਂ ਵਿੱਚੋਂ ਸੱਤ ਗੇੜਾਂ ਦੀ ਗਿਣਤੀ ਪੂਰੀ ਹੋ ਗਈ ਹੈ। ਇਸ ਸੀਟ ‘ਤੇ ਉਪ ਚੋਣ ਲਈ ਵੋਟਿੰਗ 19 ਜੂਨ ਨੂੰ ਹੋਈ ਸੀ। ਇਸ ਚੋਣ ਦੇ ਨਤੀਜੇ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਪਾਰਟੀ ਕਾਂਗਰਸ ’ਤੇ ਸਿੱਧਾ ਅਸਰ ਪਾਉਣਗੇ।
ਸੱਤਵੇਂ ਗੇੜ ਦੀ ਗਿਣਤੀ ਤੋਂ ਬਾਅਦ ਵੀ ‘ਆਪ’ ਵੱਡੇ ਮਾਰਜਨ ਨਾਲ ਅੱਗੇ ਵਧਦੀ ਨਜ਼ਰ ਆਈ ਹੈ। 7ਵੇਂ ਦੌਰ ਵਿੱਚ ‘ਆਪ’ ਦੀ ਲੀਡ ਵਧੀ ਹੈ। ਲੀਡ 3200 ਵੋਟਾਂ ਤੱਕ ਵਧ ਗਈ ਹੈ।
ਸੱਤਵੇਂ ਗੇੜ ਦੀ ਗਿਣਤੀ ਤੋਂ ਬਾਅਦ ਤਾਜ਼ਾ ਅਪਡੇਟ
‘ਆਪ’ – 17358
ਕਾਂਗਰਸ – 14086
ਭਾਜਪਾ – 11,839
ਸ਼੍ਰੋਮਣੀ ਅਕਾਲੀ ਦਲ – 3706
ਛੇਵਾਂ ਗੇੜ
‘ਆਪ’ – 14483
ਕਾਂਗਰਸ – 12200
ਭਾਜਪਾ – 10703
ਸ਼੍ਰੋਮਣੀ ਅਕਾਲੀ ਦਲ – 3283
ਪੰਜਵਾਂ ਗੇੜ –
‘ਆਪ’ – 12320
ਕਾਂਗਰਸ -9816
ਭਾਜਪਾ – 8831
ਸ਼੍ਰੋਮਣੀ ਅਕਾਲੀ ਦਲ – 2959
ਚੌਥਾ ਗੇੜ –
‘ਆਪ’ – 10,265
ਕਾਂਗਰਸ – 7421
ਭਾਜਪਾ – 7193
ਸ਼੍ਰੋਮਣੀ ਅਕਾਲੀ ਦਲ – 2718
ਇਸ ਤੋਂ ਪਹਿਲਾ ਤੀਜੇ ਰਾਊਂਡ ਵਿੱਚ, ਭਾਜਪਾ ਕਾਂਗਰਸ ਤੋਂ ਅੱਗੇ ਨਿਕਲ ਗਈ ਸੀ। ਕਾਂਗਰਸ ਦੇ ਆਸ਼ੂ, ਜੋ ਦੂਜੇ ਦੌਰ ਵਿੱਚ ਦੂਜੇ ਸਥਾਨ ‘ਤੇ ਸਨ, ਤੀਜੇ ਰਾਊਂਡ ਦੀ ਗਿਣਤੀ ਤੋਂ ਬਾਅਦ ਤੀਜੇ ਸਥਾਨ ‘ਤੇ ਆ ਗਏ ਸਨ। ਭਾਜਪਾ ਦੇ ਜੀਵਨ ਗੁਪਤਾ ਦੂਜੇ ਸਥਾਨ ‘ਤੇ ਆ ਗਏ ਸਨ। ਪਰ ਚੱਠੇ ਰਾਊਂਡ ਦੀ ਗਿਣਤੀ ਤੋਂ ਬਾਅਦ ਕਾਂਗਰਸ ਮੁੜ ਦੂਜੇ ਸਥਾਨ ‘ਤੇ ਆ ਗਈ।
ਜ਼ਿਕਰਯੋਗ ਹੈ ਕਿ ਬੀਤੀ 19 ਜੂਨ ਨੂੰ ਵੋਟਿੰਗ ਆਪਣੇ ਨਿਰਧਾਰਤ ਸਮੇਂ ਅਨੁਸਾਰ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਂਤੀਪੂਰਨ ਤੇ ਸੁਚਾਰੂ ਢੰਗ ਨਾਲ ਨੇਪਰੇ ਚੜ੍ਹੀ। ਸ਼ਾਮ 7:00 ਵਜੇ ਤੱਕ ਅਪਲੋਡ ਕੀਤੇ ਗਏ ਡਾਟਾ ਦੇ ਅਨੁਸਾਰ ਕੁਲ 51.33% ਵੋਟਿੰਗ ਹੋਈ ਸੀ। ਅੱਜ ਵੋਟਾਂ ਦੀ ਗਿਣਤੀ 14 ਗੇੜਾਂ ਵਿੱਚ ਹੋਵੇਗੀ। ਇਸ ਵਾਰ ਕੁੱਲ 14 ਉਮੀਦਵਾਰ ਚੋਣ ਮੈਦਾਨ ‘ਚ ਹਨ ਪਰ ਚਾਰ ਪ੍ਰਮੁੱਖ ਪਾਰਟੀਆਂ ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਸਿੱਧਾ ਮੁਕਾਬਲਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























