Ludhiana ਪੱਛਮੀ ਜ਼ਿਮਨੀ ਚੋਣ ਲਈ ਅੱਜ ਹੋਵੇਗੀ ਵੋਟਿੰਗ
– ਕੁੱਲ 14 ਉਮੀਦਵਾਰ ਚੋਣ ਮੈਦਾਨ ‘ਚ, ਪ੍ਰਸ਼ਾਸ਼ਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ

ਲੁਧਿਆਣਾ, 18 ਜੂਨ (ਵਿਸ਼ਵ ਵਾਰਤਾ): ਲੁਧਿਆਣਾ (Ludhiana) ਦੇ ਵਿਧਾਨ ਸਭਾ ਹਲਕੇ ਲੁਧਿਆਣਾ ਪੱਛਮੀ ਲਈ ਅੱਜ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਚੋਣ ਮੈਦਾਨ ਵਿੱਚ ਉਤਰੇ ਉਮੀਦਵਾਰਾਂ ਲਈ ਅੱਜ ਦਾ ਦਿਨ ਬਹੁਤ ਅਹਿਮ ਰਹਿਣ ਵਾਲਾ ਹੈ। ਆਮ ਆਦਮੀ ਪਾਰਟੀ ਵੱਲੋਂ ਸੰਜੀਵ ਅਰੋੜਾ, ਕਾਂਗਰਸ ਵੱਲੋਂ ਭਾਰਤ ਭੂਸ਼ਣ ਆਸ਼ੂ, ਭਾਜਪਾ ਵੱਲੋਂ ਜੀਵਨ ਗੁਪਤਾ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰਉਪਕਾਰ ਘੁੰਮਣ ਸਣੇ 14 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹਨ।
ਵੋਟਿੰਗ ਪ੍ਰਕਿਰਿਆ ਸਵੇਰੇ 7 ਵਜੇ ਤੋਂ ਸ਼ੁਰੂ ਹੋਵੇਗੀ ਜੋ ਕਿ ਸ਼ਾਮ 6 ਵਜੇ ਤੱਕ ਚੱਲੇਗੀ।ਨਤੀਜਿਆਂ ਦਾ ਐਲਾਨ 23 ਜੂਨ ਨੂੰ ਕੀਤਾ ਜਾਣਾ ਹੈ। ਲੁਧਿਆਣਾ ਪੱਛਮੀ ਹਲਕੇ ਵਿੱਚ ਕੁੱਲ 1,74,437 ਵੋਟਰ ਹਨ, ਜਿਨ੍ਹਾਂ ਵਿੱਚੋਂ 89,602 ਮਰਦ ਵੋਟਰ ਅਤੇ 84,825 ਮਹਿਲਾ ਵੋਟਰ ਹਨ, 10 ਵੋਟਰ ਤੀਜੇ ਲਿੰਗ (ਟਰਾਂਸਜੈਂਡਰ) ਨਾਲ ਸੰਬੰਧਿਤ ਹਨ।
ਲੁਧਿਆਣਾ ਪੱਛਮੀ ਲਈ ਕੁੱਲ 192 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 10 ਮਾਡਲ ਪੋਲਿੰਗ ਬੂਥ ਹੋਣਗੇ। ਮਾਡਲ ਪੋਲਿੰਗ ਸਟੇਸ਼ਨਾਂ ‘ਤੇ ‘ਲਾਲ ਕਾਰਪੇਟ’ (Red Carpet) ਵਿਛਾ ਕੇ ਵੋਟਰਾਂ ਦਾ ਸਵਾਗਤ ਕੀਤਾ ਜਾਵੇਗਾ। ਇੰਨਾ ਹੀ ਨਹੀਂ, ਮਾਡਲ ਪੋਲਿੰਗ ਸੈਂਟਰਾਂ ‘ਤੇ ਵੋਟਰਾਂ ਲਈ ਇੱਕ ਹੈਲਪ ਡੈਸਕ ਵੀ ਹੋਵੇਗਾ। ਵੋਟਰਾਂ ਨੂੰ ਬੂਥ ਤਕ ਲਿਜਾਣ ਲਈ ਇੱਕ ਵਲੰਟੀਅਰ ਵੀ ਹੋਵੇਗਾ। ਪੋਲਿੰਗ ਸੈਂਟਰ ਨੂੰ ਸੁੰਦਰ ਢੰਗ ਨਾਲ ਸਜਾਇਆ ਜਾਵੇਗਾ। ਪੀਣ ਲਈ ਠੰਡਾ ਪਾਣੀ ਉਪਲਬਧ ਹੋਵੇਗਾ। ਇਸ ਤੋਂ ਇਲਾਵਾ ਇੱਕ ਪੋਲਿੰਗ ਸਟੇਸ਼ਨ ਮਹਿਲਾਵਾਂ ਵੱਲੋਂ ਆਪਰੇਟ ਕੀਤਾ ਜਾਵੇਗਾ। 13 ਪੋਲਿੰਗ ਬੂਥ ਸੰਵੇਦਨਸ਼ੀਲ ਐਲਾਨੇ ਗਏ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























