Ludhiana West by-election : ਪੋਲਿੰਗ ਸਟੇਸ਼ਨਾਂ ‘ਤੇ ਵੋਟਰਾਂ ਦੇ ਸਵਾਗਤ ਲਈ ਵਿਛਾਇਆ ਜਾਵੇਗਾ Red carpet
– ਪ੍ਰਸ਼ਾਸਨ ਨੇ ਵੋਟਰਾਂ ਦੇ ਵੋਟਿੰਗ ਅਨੁਭਵ ਨੂੰ ਬਿਹਤਰ ਬਣਾਉਣ ਲਈ ਕੀਤੇ ਵਿਸ਼ੇਸ਼ ਪ੍ਰਬੰਧ, ਪੜੋ ਵੇਰਵਾ

ਲੁਧਿਆਣਾ, 18 ਜੂਨ (ਵਿਸ਼ਵ ਵਾਰਤਾ): ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਚੋਣ (Ludhiana West by-election) ਲਈ ਬੀਤੀ ਸ਼ਾਮ ਨੂੰ ਚੋਣ ਪ੍ਰਚਾਰ ਖ਼ਤਮ ਹੋ ਗਿਆ ਹੈ। ਹੁਣ ਭਲਕੇ 19 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ।ਜ਼ਿਲੇ ਦੇ ਵੋਟਰਾਂ ਲਈ ਕਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਜ਼ਿਲ੍ਹਾ ਪ੍ਰਸ਼ਾਸਨ ਨੇ ਵੋਟਰਾਂ ਦੇ ਵੋਟਿੰਗ ਅਨੁਭਵ ਨੂੰ ਬਿਹਤਰ ਬਣਾਉਣ ਲਈ 10 ਮਾਡਲ ਪੋਲਿੰਗ ਸਟੇਸ਼ਨ ਸਥਾਪਤ ਕੀਤੇ ਹਨ। ਮਾਡਲ ਪੋਲਿੰਗ ਸਟੇਸ਼ਨਾਂ ‘ਤੇ ‘ਲਾਲ ਕਾਰਪੇਟ’ (Red Carpet) ਵਿਛਾ ਕੇ ਵੋਟਰਾਂ ਦਾ ਸਵਾਗਤ ਕੀਤਾ ਜਾਵੇਗਾ। ਇੰਨਾ ਹੀ ਨਹੀਂ, ਮਾਡਲ ਪੋਲਿੰਗ ਸੈਂਟਰਾਂ ‘ਤੇ ਵੋਟਰਾਂ ਲਈ ਇੱਕ ਹੈਲਪ ਡੈਸਕ ਵੀ ਹੋਵੇਗਾ। ਵੋਟਰਾਂ ਨੂੰ ਬੂਥ ਤਕ ਲਿਜਾਣ ਲਈ ਇੱਕ ਵਲੰਟੀਅਰ ਵੀ ਹੋਵੇਗਾ। ਪੋਲਿੰਗ ਸੈਂਟਰ ਨੂੰ ਸੁੰਦਰ ਢੰਗ ਨਾਲ ਸਜਾਇਆ ਜਾਵੇਗਾ। ਪੀਣ ਲਈ ਠੰਡਾ ਪਾਣੀ ਉਪਲਬਧ ਹੋਵੇਗਾ।
ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਧੀ ਕਲੱਬ ਵਿਖੇ ਇੱਕ ਮਹਿਲਾ ਪੋਲਿੰਗ ਬੂਥ ਸਥਾਪਤ ਕੀਤਾ ਹੈ। ਇਸ ਪੋਲਿੰਗ ਬੂਥ ‘ਤੇ ਵੋਟਿੰਗ ਪ੍ਰਕਿਰਿਆ ਨੂੰ ਚਲਾਉਣ ਦੀ ਪੂਰੀ ਜ਼ਿੰਮੇਵਾਰੀ ਮਹਿਲਾ ਕਰਮਚਾਰੀਆਂ ਦੀ ਹੋਵੇਗੀ। ਪੋਲਿੰਗ ਸਟਾਫ ਤੋਂ ਲੈ ਕੇ ਸੁਰੱਖਿਆ ਕਰਮਚਾਰੀਆਂ ਤੱਕ, ਸਾਰੀਆਂ ਔਰਤਾਂ ਹੋਣਗੀਆਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























