Ludhiana: ਪਤੀ ਨੇ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ; ਕਾਰਨ ਜਾਣ ਉੱਡ ਜਾਣਗੇ ਹੋਸ਼

ਲੁਧਿਆਣਾ, 3 ਜੂਨ (ਵਿਸ਼ਵ ਵਾਰਤਾ): ਖੰਨਾ (Ludhiana) ਵਿੱਚ ਇੱਕ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਹੈ। ਇਹ ਵਾਰਦਾਤ ਮਲੌਦ ਦੇ ਪਿੰਡ ਜੀਰਖ ਵਿੱਚ ਵਾਪਰੀ। ਮ੍ਰਿਤਕਾਂ ਦੀ ਪਛਾਣ 38 ਸਾਲਾ ਪਰਮਜੀਤ ਕੌਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਲਖਵੀਰ ਸਿੰਘ ਨੂੰ ਜੂਏ ਦੀ ਆਦਤ ਸੀ। ਜਿਸ ਦੇ ਚਲਦਿਆ ਉਸਨੇ 2 ਜੂਨ ਨੂੰ ਪੈਸੇ ਦੀ ਮੰਗ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਆਪਣੀ ਪਤਨੀ ਦਾ ਰੱਸੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ।
ਮ੍ਰਿਤਕ ਔਰਤ ਦੇ ਭਰਾ ਨੇ ਦੱਸਿਆ ਕਿ ਲਖਵੀਰ ਜੂਏ ਦਾ ਆਦੀ ਸੀ ਅਤੇ ਰੋਜ਼ਾਨਾ ਪੈਸੇ ਹਾਰਦਾ ਸੀ। ਉਹ ਹੁਣ ਤੱਕ ਲੱਖਾਂ ਰੁਪਏ ਗੁਆ ਚੁੱਕਾ ਹੈ। ਉਸਨੇ ਆਪਣਾ ਘਰ, ਪਤਨੀ ਦੇ ਗਹਿਣੇ ਅਤੇ ਇੱਥੋਂ ਤੱਕ ਕਿ ਆਪਣੀ ਮੋਟਰ ਸਾਈਕਲ ਵੀ ਗਿਰਵੀ ਰੱਖੀ ਹੋਈ ਸੀ। ਪਰਮਜੀਤ ਕੌਰ ਉਸਨੂੰ ਜੂਆ ਖੇਡਣ ਤੋਂ ਰੋਕਦੀ ਸੀ। ਇਸ ਕਾਰਨ ਲਖਵੀਰ ਉਸਨੂੰ ਅਕਸਰ ਕੁੱਟਦਾ ਰਹਿੰਦਾ ਸੀ। ਬੀਤੇ ਦਿਨ ਵੀ ਜਦੋਂ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚੇ ਤਾਂ ਮ੍ਰਿਤਕ ਪਰਮਜੀਤ ਦੀ ਗਰਦਨ ‘ਤੇ ਰੱਸੀ ਦੇ ਨਿਸ਼ਾਨ ਸਨ।
ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ‘ਤੇ ਦੋਸ਼ੀ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਜਾਰੀ ਹੈ।























