Ludhiana : ਜਲਦ ਹੀ ਹਲਵਾਰਾ ਹਵਾਈ ਅੱਡਾ ਪਹੁੰਚੇਗੀ ਕੇਂਦਰੀ ਜਾਂਚ ਟੀਮ
– ਰਵਨੀਤ ਸਿੰਘ ਬਿੱਟੂ ਨੇ ਸਾਂਝੀ ਕੀਤੀ ਵੱਡੀ ਜਾਣਕਾਰੀ
ਲੁਧਿਆਣਾ, 6 ਅਕਤੂਬਰ (ਵਿਸ਼ਵ ਵਾਰਤਾ): ਲੁਧਿਆਣਾ ਵਾਸੀਆਂ ਦੀ ਲੰਬੀ ਉਡੀਕ ਤੋਂ ਬਾਅਦ ਬਿਊਰੋ ਆਫ਼ ਸਿਵਿਲ ਏਵੀਏਸ਼ਨ ਸਿਕਿਊਰਿਟੀ (BCAS) ਹਲਵਾਰਾ ਏਅਰਪੋਰਟ ਦੀ ਬਿਲਡਿੰਗ ਕਲੀਯਰੇਂਸ ਦੀ ਜਾਂਚ ਲਈ ਲੁਧਿਆਣਾ ਪਹੁੰਚ ਰਹੀ ਹੈ। ਜੇਕਰ ਜਾਂਚ ਚ ਸਭ ਕੁਝ ਠੀਕ ਪਾਇਆ ਗਿਆ, ਤਾਂ ਟੀਮ ਮਨਜ਼ੂਰੀ ਦੇਵੇਗੀ, ਜਿਸ ਤੋਂ ਬਾਅਦ ਉਡਾਣਾਂ ਸ਼ੁਰੂ ਸਕਣਗੀਆਂ।
ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ “ਮੇਰੀ ਲੰਮੇ ਸਮੇਂ ਤੋਂ ਇਹੀ ਇੱਛਾ ਰਹੀ ਹੈ ਕਿ ਲੁਧਿਆਣਾ ਨੂੰ ਇਹ ਸੌਗਾਤ ਮਿਲੇ- ਹੁਣ ਇਹ ਸੁਪਨਾ ਸਾਕਾਰ ਹੋਣ ਵਾਲਾ ਹੈ।ਇਹ ਕਦਮ ਲੁਧਿਆਣਾ ਦੇ ਹਵਾਈ ਸੰਪਰਕ ਦੇ ਸੁਪਨੇ ਨੂੰ ਹਕੀਕਤ ਬਣਾਉਣ ਵੱਲ ਵੱਡਾ ਮੀਲ ਪੱਥਰ ਹੈ — ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠ ਪੰਜਾਬ ਦੇ ਵਿਕਾਸ ਨੂੰ ਨਵੀਆਂ ਉੱਚਾਈਆਂ ਤੱਕ ਲੈ ਕੇ ਜਾਵੇਗਾ।”
ਕੇਂਦਰੀ ਮੰਤਰੀ ਬਿੱਟੂ ਨੇ ਕੁਝ ਦਿਨ ਪਹਿਲਾਂ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਿਰਮਾਣ ਕਾਰਜ ਦਾ ਨਿਰੀਖਣ ਕੀਤਾ ਸੀ ਅਤੇ ਇਸ ਤੋਂ ਬਾਅਦ ਡੀਸੀ ਨੇ ਨਿਰਮਾਣ ਕੰਪਨੀ ਦੇ ਸਾਰੇ ਅਧਿਕਾਰੀਆਂ ਅਤੇ ਨੁਮਾਇੰਦਿਆਂ ਨਾਲ ਮੌਕੇ ਦਾ ਨਿਰੀਖਣ ਕੀਤਾ ਅਤੇ ਟਰਮੀਨਲ ਇਮਾਰਤ ਸਮੇਤ ਸਾਰੇ ਕੰਮ ਮੁਕੰਮਲ ਹੋਣ ਦਾ ਐਲਾਨ ਕੀਤਾ ਅਤੇ ਸੂਬਾ ਸਰਕਾਰ ਦੇ ਸਿਵਲ ਏਵੀਏਸ਼ਨ ਵਿਭਾਗ ਨੂੰ ਪੱਤਰ ਲਿਖ ਕੇ ਸੂਚਿਤ ਕੀਤਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























