Ludhiana : ਬੁੱਢੇ ਦਰਿਆ ਦੇ ਕਿਨਾਰੇ ਸੰਗਤ ਘਾਟ ਵਿਖੇ ਵਿਸਾਖੀ ਨੂੰ ਸਮਰਪਿਤ ਕਵੀ ਦਰਬਾਰ
– ਪ੍ਰੋ. ਗੁਰਭਜਨ ਗਿੱਲ ਸਮੇਤ ਕਈ ਨਾਮੀ ਸ਼ਖਸ਼ੀਅਤਾਂ ਨੇ ਭਰੀ ਹਾਜ਼ਰੀ
ਲੁਧਿਆਣਾ, 11 ਅਪ੍ਰੈਲ (ਵਿਸ਼ਵ ਵਾਰਤਾ): ਅੱਜ ਪਵਿੱਤਰ ਬੁੱਢੇ ਦਰਿਆ ਦੇ ਕਿਨਾਰੇ ਸੰਗਤ ਘਾਟ ਵਿਖੇ ਤੀਜਾ ਵਿਸਾਖੀ ਕਵੀ ਦਰਬਾਰ ਸੰਤ ਬਲਬੀਰ ਸਿੰਘ ਸੀਚੇਵਾਲ ਵਾਲਿਆਂ ਦੀ ਸਰਪ੍ਰਸਤੀ ਹੇਠ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਇਸ ਵਿੱਚ ਪ੍ਰੋ. ਗੁਰਭਜਨ ਸਿੰਘ ਗਿੱਲ,ਡਾ. ਗੁਰਚਰਨ ਕੌਰ ਕੋਚਰ ਕਰਮਜੀਤ ਗਰੇਵਾਲ, ਪਾਲੀ ਦੇਤਵਾਲੀਆ,ਅਮਰਜੀਤ ਸ਼ੇਰਪੁਰੀ,ਸੁਖਬੀਰ ਸੰਧੇ,ਜਗਪਾਲ ਜੱਗਾ ਜਮਾਲਪੁਰੀ,ਦਲਬੀਰ ਸਿੰਘ ਕਲੇਰ , ਲਖਬੀਰ ਸਿੰਘ ਖਾਸੀ ਕਲਾਂ ਤੇ ਦੇਵਿੰਦਰ ਸਿੰਘ ਲੋਟੇ ਨੇ ਭਾਗ ਲਿਆ। ਸੁਆਗਤੀ ਸ਼ਬਦ ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਕਹੇ। ਇਸ ਮੌਕੇ ਹਾਜ਼ਰ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਕੁਦਰਤ ਦੀ ਸੰਭਾਲ ਅਤੇ ਵਾਤਾਵਰਣ ਦੀ ਰੱਖਿਆ ਲਈ ਜਾਗਰੂਕਤਾ ਦਾ ਸੰਦੇਸ਼ ਦਿੱਤਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























