LPG ਦੀ ਨਹੀਂ ਰਹੇਗੀ ਕਮੀ! ਹੋਰਮੁਜ਼ ਪਾਰ ਕਰਕੇ ਨਵੀਂ ਮੁੰਬਈ ਪਹੁੰਚਿਆ ਭਾਰਤੀ ਜਹਾਜ਼ ‘ਗ੍ਰੀਨ ਆਸ਼ਾ’
ਨਵੀ ਦਿੱਲੀ, 9 ਅਪ੍ਰੈਲ 2026 (ਵਿਸ਼ਵ ਵਾਰਤਾ): ਪੱਛਮੀ ਏਸ਼ੀਆ ਵਿੱਚ ਜਾਰੀ ਤਣਾਅ ਅਤੇ ਇਰਾਨ-ਅਮਰੀਕਾ ਦਰਮਿਆਨ ਹੋਈ ਜੰਗਬੰਦੀ ਦੇ ਵਿਚਕਾਰ ਭਾਰਤੀ ਝੰਡੇ ਵਾਲਾ ਐਲਪੀਜੀ ਵਾਹਕ ਜਹਾਜ਼ ‘ਗ੍ਰੀਨ ਆਸ਼ਾ’ ਸਟ੍ਰੇਟ ਆਫ ਹੋਰਮੂਜ਼ ਨੂੰ ਪਾਰ ਕਰਦੇ ਹੋਏ ਨਵੀਂ ਮੁੰਬਈ ਦੇ ਜਵਾਹਰ ਲਾਲ ਨਹਿਰੂ ਪੋਰਟ ਅਥਾਰਟੀ (JNPA) ਪਹੁੰਚ ਗਿਆ ਹੈ। ਇਹ ਜਹਾਜ਼ ਆਪਣੇ ਨਾਲ 15,400 ਟਨ LPG ਲੈ ਕੇ ਆਇਆ ਹੈ, ਜੋ ਦੇਸ਼ ਦੀਆਂ ਊਰਜਾ ਲੋੜਾਂ ਨੂੰ ਪੂਰਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। JNPA ਨੇ ਵੀਰਵਾਰ ਨੂੰ ਇੱਕ ਅਧਿਕਾਰਤ ਬਿਆਨ ਜਾਰੀ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ।
ਜਵਾਹਰ ਲਾਲ ਨਹਿਰੂ ਪੋਰਟ ਅਥਾਰਟੀ ਨੇ ਕਿਹਾ, “ਅੱਜ JNPA ਨੇ ਮਾਣ ਨਾਲ ‘ਗ੍ਰੀਨ ਆਸ਼ਾ’ ਦਾ ਸੁਆਗਤ ਕੀਤਾ ਹੈ।” ਦੱਸ ਦਈਏ ਕਿ ਹੋਰਮੂਜ਼ ‘ਤੇ ਅਜੇ ਵੀ ਤਣਾਅ ਦੀ ਸਥਿਤੀ ਬਣੀ ਹੋਈ ਹੈ, ਅਜਿਹੇ ਵਿੱਚ ਭਾਰਤੀ ਜਹਾਜ਼ ਦਾ ਸੁਰੱਖਿਅਤ ਪਹੁੰਚਣਾ ਇੱਕ ਸ਼ਾਨਦਾਰ ਪ੍ਰਾਪਤੀ ਮੰਨਿਆ ਜਾ ਰਿਹਾ ਹੈ। JNPA ਨੇ ਆਪਣੇ ਬਿਆਨ ਵਿੱਚ ਕਿਹਾ, “ਅੱਜ JNPA ਨੇ ਮਾਣ ਨਾਲ ਗ੍ਰੀਨ ਆਸ਼ਾ ਦਾ ਸੁਆਗਤ ਕੀਤਾ, ਜੋ ਹੋਰਮੂਜ਼ ਪਾਰ ਕਰਕੇ ਸਫਲਤਾਪੂਰਵਕ ਸਾਡੇ ਪੋਰਟ ‘ਤੇ ਪਹੁੰਚਿਆ ਹੈ।”
JNPA ਨੇ ਕਿਹਾ ਕਿ ਇਹ ਇੱਕ ਮਹੱਤਵਪੂਰਨ ਪ੍ਰਾਪਤੀ ਹੈ, ਜਹਾਜ਼ 15,400 ਟਨ ਐਲਪੀਜੀ (LPG) ਲੈ ਕੇ ਆਇਆ ਹੈ। JNPA ਨੇ ਅੱਗੇ ਕਿਹਾ ਕਿ “ਜਹਾਜ਼, ਉਸ ਦਾ ਮਾਲ ਅਤੇ ਚਾਲਕ ਦਲ ਦਾ ਹਰ ਮੈਂਬਰ ਸੁਰੱਖਿਅਤ ਹੈ। ਇਹ ਆਮਦ ਗੁੰਝਲਦਾਰ ਭੂ-ਸਿਆਸੀ ਹਾਲਾਤ ਦੇ ਵਿਚਕਾਰ ਵੀ ਸਮੁੰਦਰੀ ਸੰਚਾਲਨ ਦੀ ਸਮਰੱਥਾ ਨੂੰ ਦਰਸਾਉਂਦੀ ਹੈ। ਇਸ ਦੇ ਨਾਲ ਹੀ ਇਹ ਦੇਸ਼ ਨੂੰ ਜ਼ਰੂਰੀ ਐਲਪੀਜੀ ਦੀ ਨਿਰੰਤਰ ਸਪਲਾਈ ਯਕੀਨੀ ਬਣਾਉਂਦਾ ਹੈ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























