LPG ਸੰਕਟ ਵਿਚਾਲੇ ਵੱਡੀ ਰਾਹਤ ਦੀ ਖਬਰ! ‘ਸ਼ਿਵਾਲਿਕ’ ਅਤੇ ‘ਨੰਦਾ ਦੇਵੀ’ ਜਹਾਜ਼ ਨੇ ਹੋਰਮੁਜ਼ ਜਲਡਮਰੂ ਕੀਤਾ ਪਾਰ
– ਜਾਣੋ ਕਦੋ ਪਹੁੰਚਣਗੇ ਭਾਰਤ
ਨਵੀ ਦਿੱਲੀ, 14 ਮਾਰਚ (ਵਿਸ਼ਵ ਵਾਰਤਾ) – ਭਾਰਤ ਵਿੱਚ ਜਾਰੀ ਐਲਪੀਜੀ ਦੀ ਕਿੱਲਤ ਦੀਆਂ ਖਬਰਾਂ ਵਿਚਾਲੇ ਇੱਕ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਖਾੜੀ ਦੇਸ਼ਾਂ ਤੋਂ ਐਲ.ਪੀ.ਜੀ ਲੈ ਕੇ ਆ ਰਹੇ ਭਾਰਤ ਦੇ ਦੋ ਜਹਾਜ਼ ਸੁਰੱਖਿਅਤ ਰੂਪ ਨਾਲ ਹੋਰਮੁਜ਼ ਜਲਡਮਰੂ ਨੂੰ ਪਾਰ ਕਰ ਗਏ ਹਨ। ਈਰਾਨ ਨੇ ਇੱਕ ਦਿਨ ਪਹਿਲਾਂ ਇਨ੍ਹਾਂ ਜਹਾਜ਼ਾਂ ਨੂੰ ਲੰਘਣ ਦੀ ਇਜਾਜ਼ਤ ਦਿੱਤੀ ਸੀ ਅਤੇ ਹੁਣ ਇਹ ਭਾਰਤ ਦੇ ਪੱਛਮੀ ਤੱਟ ਵੱਲ ਵਧ ਰਹੇ ਹਨ।
ਸ਼ਿਪਿੰਗ ਜਲਮਾਰਗ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਰਾਜੇਸ਼ ਕੁਮਾਰ ਸਿਨਹਾ ਦੇ ਅਨੁਸਾਰ, ਭਾਰਤੀ ਝੰਡੇ ਵਾਲੇ ਐਲ.ਪੀ.ਜੀ. ਕੈਰੀਅਰ ‘ਸ਼ਿਵਾਲਿਕ’ ਅਤੇ ‘ਨੰਦਾ ਦੇਵੀ’ ਨੇ ਸ਼ਨੀਵਾਰ ਨੂੰ ਹੋਰਮੁਜ਼ ਸਟ੍ਰੇਟ ਨੂੰ ਪਾਰ ਕੀਤਾ। ਦੋਵੇਂ ਜਹਾਜ਼ ਕੁੱਲ 92,700 ਟਨ ਐਲ.ਪੀ.ਜੀ. ਲੈ ਕੇ ਭਾਰਤ ਆ ਰਹੇ ਹਨ।
ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਰਣਧੀਰ ਜੈਸਵਾਲ ਨੇ ਦੱਸਿਆ ਕਿ ਅੱਜ ਸਵੇਰੇ ਭਾਰਤੀ ਝੰਡੇ ਵਾਲੇ ਐਲ.ਪੀ.ਜੀ. ਲਿਜਾਣ ਵਾਲੇ ਦੋ ਜਹਾਜ਼ ਸੁਰੱਖਿਅਤ ਰੂਪ ਨਾਲ ਹੋਰਮੁਜ਼ ਜਲਡਮਰੂ ਨੂੰ ਪਾਰ ਕਰ ਗਏ ਹਨ। ਦੋਵਾਂ ਜਹਾਜ਼ਾਂ, ‘ਸ਼ਿਵਾਲਿਕ’ ਅਤੇ ‘ਨੰਦਾ ਦੇਵੀ’ ਨੇ ਅੱਜ ਸਵੇਰੇ ਹੋਰਮੁਜ਼ ਸਟ੍ਰੇਟ ਨੂੰ ਸੁਰੱਖਿਅਤ ਪਾਰ ਕੀਤਾ ਹੈ ਅਤੇ ਹੁਣ ਉਹ ਭਾਰਤ ਵੱਲ ਵਧ ਰਹੇ ਹਨ। ਦੋਵੇਂ ਜਹਾਜ਼ 16 – 17 ਮਾਰਚ ਨੂੰ ਭਾਰਤ ਪਹੁੰਚਣਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















