• Latest
  • Trending
ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਵੱਲੋਂ  Patiala ‘ਚ ਵਿਕਾਸ ਪ੍ਰੋਜੈਕਟਾਂ ਦਾ ਜਾਇਜ਼ਾ

ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਵੱਲੋਂ  Patiala ‘ਚ ਵਿਕਾਸ ਪ੍ਰੋਜੈਕਟਾਂ ਦਾ ਜਾਇਜ਼ਾ

1 year ago
Punjab: ਮੁੱਖ ਮੰਤਰੀ ਭਗਵੰਤ ਮਾਨ ਅੱਜ ਚੱਬੇਵਾਲ ਹਲਕੇ ਵਿੱਚ ਕਰਨਗੇ ਲੋਕ ਮਿਲਣੀ

Punjab: ਮੁੱਖ ਮੰਤਰੀ ਭਗਵੰਤ ਮਾਨ ਅੱਜ ਚੱਬੇਵਾਲ ਹਲਕੇ ਵਿੱਚ ਕਰਨਗੇ ਲੋਕ ਮਿਲਣੀ

26 minutes ago
Punjab ਦੇ 12 ਤਹਿਸੀਲਦਾਰਾਂ ਦੇ ਤਬਾਦਲੇ, ਪੜ੍ਹੋ ਸੂਚੀ

Punjab ਦੇ 12 ਤਹਿਸੀਲਦਾਰਾਂ ਦੇ ਤਬਾਦਲੇ, ਪੜ੍ਹੋ ਸੂਚੀ

41 minutes ago
Punjab: ਕਾਂਗਰਸ ਹਾਈਕਮਾਨ ਵੱਲੋਂ ਲਾਏ ਗਏ ਆਬਜ਼ਰਵਰ ਅੱਜ ਤੋਂ ਪੰਜਾਬ ਦੇ ਲੀਡਰਾਂ ਨਾਲ ਕਰਨਗੇ ਮੀਟਿੰਗਾਂ

Punjab: ਕਾਂਗਰਸ ਹਾਈਕਮਾਨ ਵੱਲੋਂ ਲਾਏ ਗਏ ਆਬਜ਼ਰਵਰ ਅੱਜ ਤੋਂ ਪੰਜਾਬ ਦੇ ਲੀਡਰਾਂ ਨਾਲ ਕਰਨਗੇ ਮੀਟਿੰਗਾਂ

1 hour ago
USA: ਕੈਲੀਫੋਰਨੀਆ ‘ਚ ਵੱਡਾ ਜਹਾਜ਼ ਹਾਦਸਾ, 8 ਜਣਿਆ ਦੀ ਦਰਦਨਾਕ ਮੌਤ

USA: ਕੈਲੀਫੋਰਨੀਆ ‘ਚ ਵੱਡਾ ਜਹਾਜ਼ ਹਾਦਸਾ, 8 ਜਣਿਆ ਦੀ ਦਰਦਨਾਕ ਮੌਤ

1 hour ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

2 hours ago
National: ਦੇਸ਼ ਦੇ ਇਸ ਵੱਡੇ ਬੈਂਕ ‘ਤੇ ਲੱਗੀ ਪਾਬੰਦੀ, ਪੜ੍ਹੋ ਕੀ ਹੈ ਮਾਮਲਾ

National: ਦੇਸ਼ ਦੇ ਇਸ ਵੱਡੇ ਬੈਂਕ ‘ਤੇ ਲੱਗੀ ਪਾਬੰਦੀ, ਪੜ੍ਹੋ ਕੀ ਹੈ ਮਾਮਲਾ

2 hours ago
Chandigarh Cab Driver Strike: ਅੱਜ ਟ੍ਰਾਈਸਿਟੀ ਦੇ ਯਾਤਰੀਆਂ ਦੀਆਂ ਵਧਣਗੀਆਂ ਮੁਸ਼ਕਿਲਾਂ !, ਕੈਬ ਡਰਾਈਵਰ ਹੜਤਾਲ ‘ਤੇ

Chandigarh Cab Driver Strike: ਅੱਜ ਟ੍ਰਾਈਸਿਟੀ ਦੇ ਯਾਤਰੀਆਂ ਦੀਆਂ ਵਧਣਗੀਆਂ ਮੁਸ਼ਕਿਲਾਂ !, ਕੈਬ ਡਰਾਈਵਰ ਹੜਤਾਲ ‘ਤੇ

2 hours ago
International: ਅਮਰੀਕਾ-ਈਰਾਨ ਸ਼ਾਂਤੀ ਸਮਝੌਤੇ ‘ਤੇ ਹੋਏ ਡਿਜੀਟਲ ਦਸਤਖਤ

International: ਅਮਰੀਕਾ-ਈਰਾਨ ਸ਼ਾਂਤੀ ਸਮਝੌਤੇ ‘ਤੇ ਹੋਏ ਡਿਜੀਟਲ ਦਸਤਖਤ

2 hours ago
Hukamnama Sri Darbar Sahib Today – 16 June 2026 | Ang 601 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 16 June 2026 | Ang 601 I ਅੱਜ ਦਾ ਹੁਕਮਨਾਮਾ

4 hours ago
ਕੋਰਟ ਕੰਪਲੈਕਸ ‘ਚ ਡਿਊਟੀ ਦੌਰਾਨ ASI ਨੂੰ ਲੱਗੀ ਗੋਲੀ; ਹਾਲਤ ਗੰਭੀਰ

ਕੋਰਟ ਕੰਪਲੈਕਸ ‘ਚ ਡਿਊਟੀ ਦੌਰਾਨ ASI ਨੂੰ ਲੱਗੀ ਗੋਲੀ; ਹਾਲਤ ਗੰਭੀਰ

12 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

12 hours ago
ਮਜ਼ਦੂਰ ਦੀ ਧੀ ਲਈ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਬਣਿਆ ਸਹਾਰਾ

ਮਜ਼ਦੂਰ ਦੀ ਧੀ ਲਈ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਬਣਿਆ ਸਹਾਰਾ

12 hours ago
Hindi News
English News
Tuesday, June 16, 2026
No Result
View All Result
35 °c
Chandigarh
35 ° Wed
36 ° Thu
36 ° Fri
37 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਵੱਲੋਂ  Patiala ‘ਚ ਵਿਕਾਸ ਪ੍ਰੋਜੈਕਟਾਂ ਦਾ ਜਾਇਜ਼ਾ

ਲੋਕਾਂ ਲਈ ਬਿਹਤਰ ਸਹੂਲਤਾਂ ਅਤੇ ਸਮਾਂਬੱਧ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਦੇ ਨਗਰ ਨਿਗਮ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼

February 18, 2025
in ਖਬਰਾਂ, ਪੰਜਾਬ, ਪਟਿਆਲਾ
ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਵੱਲੋਂ  Patiala ‘ਚ ਵਿਕਾਸ ਪ੍ਰੋਜੈਕਟਾਂ ਦਾ ਜਾਇਜ਼ਾ

ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਵੱਲੋਂ Patiala ‘ਚ ਵਿਕਾਸ ਪ੍ਰੋਜੈਕਟਾਂ ਦਾ ਜਾਇਜ਼ਾ

-ਲੋਕਾਂ ਲਈ ਬਿਹਤਰ ਸਹੂਲਤਾਂ ਅਤੇ ਸਮਾਂਬੱਧ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਦੇ ਨਗਰ ਨਿਗਮ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼

-ਸ਼ਹਿਰ ਵਾਸੀਆਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਬੁਨਿਆਦੀ ਸਹੂਲਤਾਂ ‘ਚ ਹੋਰ ਸੁਧਾਰ ‘ਤੇ ਜ਼ੋਰ

-ਡਾ. ਰਵਜੋਤ ਸਿੰਘ ਨੇ ਸ਼ਹਿਰੀ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਈ

ਚੰਡੀਗੜ੍ਹ/ਪਟਿਆਲਾ, 18 ਫਰਵਰੀ (ਵਿਸ਼ਵ ਵਾਰਤਾ):- ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਸ਼ਾਮ ਇੱਥੇ ਨਗਰ ਨਿਗਮ ਦਫ਼ਤਰ ਵਿਖੇ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਅਤੇ ਬੁਨਿਆਦੀ ਢਾਂਚੇ ਦੇ ਸੁਧਾਰਾਂ ਦਾ ਮੁਲਾਂਕਣ ਕਰਨ ਲਈ ਇੱਕ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਵਿੱਚ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਵਿਧਾਇਕ ਪਟਿਆਲਾ ਸ਼ਹਿਰੀ ਅਜੀਤਪਾਲ ਸਿੰਘ ਕੋਹਲੀ, ਮੇਅਰ ਕੁੰਦਨ ਗੋਗੀਆ, ਚੇਅਰਮੈਨ ਇੰਪਰੂਵਮੈਂਟ ਟਰੱਸਟ ਮੇਘ ਚੰਦ ਸ਼ੇਰਮਾਜਰਾ, ਆਪ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਨਗਰ ਨਿਗਮ ਕਮਿਸ਼ਨਰ ਡਾ. ਰਜਤ ਓਬਰਾਏ ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਸਨ।

ਇਸ ਦੌਰਾਨ ਡਾ. ਰਵਜੋਤ ਸਿੰਘ ਨੇ ਸਫਾਈ, ਸੁੰਦਰੀਕਰਨ, ਸੜਕ ਨਿਰਮਾਣ, ਸਟਰੀਟ ਲਾਈਟਿੰਗ, ਪਾਣੀ ਦੀ ਸਪਲਾਈ ਅਤੇ ਸੀਵਰੇਜ ਪ੍ਰਬੰਧਨ ਸਮੇਤ ਬੁਨਿਆਦੀ ਸਹੂਲਤਾਂ ਵਿੱਚ ਹੋਰ ਸੁਧਾਰਾਂ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕੌਂਸਲਰਾਂ ਨਾਲ ਤਾਲਮੇਲ ਕਰਨ ਅਤੇ ਵਾਰਡ ਪੱਧਰ ਦੇ ਮੁੱਖ ਪ੍ਰੋਜੈਕਟਾਂ ਨੂੰ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਇਹ ਵੀ ਕਿਹਾ ਕੀਤਾ ਕਿ ਉਹ ਇੱਕ ਮਹੀਨੇ ਬਾਅਦ ਸਾਰੇ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਨਿੱਜੀ ਤੌਰ ‘ਤੇ ਸਮੀਖਿਆ ਕਰਨਗੇ।

ਮੰਤਰੀ ਡਾ. ਰਵਜੋਤ ਸਿੰਘ ਨੇ 24×7 ਨਹਿਰੀ ਪਾਣੀ ਸਪਲਾਈ ਪ੍ਰੋਜੈਕਟ ਨੂੰ ਸਮੇਂ ਸਿਰ ਪੂਰਾ ਕਰਨ ਅਤੇ ਪਾਈਪਲਾਈਨ ਪਾਉਣ ਲਈ ਪੁੱਟੀਆਂ ਸੜਕਾਂ ਦੀ ਤੁਰੰਤ ਮੁਰੰਮਤ ‘ਤੇ ਜ਼ੋਰ ਦਿੱਤਾ। ਇਸ ਪ੍ਰਾਜੈਕਟ ‘ਚ ਹੋ ਰਹੀ ਦੇਰੀ ‘ਤੇ ਚਿੰਤਾ ਪ੍ਰਗਟ ਕਰਦੇ ਹੋਏ, ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪ੍ਰੋਜੈਕਟ ‘ਚੋਂ ਦੇਰੀ ਲਈ ਜ਼ਿੰਮੇਵਾਰ ਐਲ ਐਂਡ ਟੀ ਅਤੇ ਹੋਰਨਾਂ ਵਿਰੁੱਧ ਕਾਰਵਾਈ ਕਰਨ ਦੀ ਗੱਲ ਕੀਤੀ। ਡਾ. ਰਵਜੋਤ ਸਿੰਘ ਨੇ ਵੱਡੀ ਨਦੀ ਅਤੇ ਛੋਟੀ ਨਦੀ ਦੇ ਨੇੜੇ ਸੀਵਰ ਲਾਈਨਾਂ ਵਿਛਾਉਣ ਵਿੱਚ ਬੇਨਿਯਮੀਆਂ ਦਾ ਵੀ ਗੰਭੀਰ ਨੋਟਿਸ ਲਿਆ, ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਸਪੱਸ਼ਟੀਕਰਨ ਲਈ ਸੱਦਿਆ।ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੇ ਮੇਅਰ ਕੁੰਦਨ ਗੋਗੀਆ ਸਮੇਤ ਹੋਰਨਾਂ ਨੇ ਵੀ ਮਸਲੇ ਉਠਾਏ, ਜਿਸ ‘ਤੇ ਮੰਤਰੀ ਨੇ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਦਿੱਤੀਆਂ।

ਡਾ. ਰਵਜੋਤ ਸਿੰਘ ਨੇ ਨਗਰ ਨਿਗਮ ਨੂੰ ਨਵੇਂ ਮਾਲੀਆ ਸਰੋਤਾਂ ਦੀ ਖੋਜ ਕਰਨ ਅਤੇ ਸ਼ਹਿਰ ਦੀ ਸਫਾਈ ਦੇ ਯਤਨਾਂ ਵਿੱਚ ਕੁਸ਼ਲਤਾ ਨੂੰ ਯਕੀਨੀ ਬਣਾਉਣ ਲਈ ਸਫਾਈ ਕਰਮਚਾਰੀਆਂ ਦੀ ਹਾਜ਼ਰੀ ਦੀ ਫਿਜੀਕਲ ਤਸਦੀਕ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸੀਵਰ ਸਫਾਈ ਲਈ ਵਾਧੂ ਮਨੁੱਖੀ ਸ਼ਕਤੀ ਅਤੇ ਸੀਵਰੇਜ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਸੁਪਰ-ਸਕਸ਼ਨ ਅਤੇ ਜੈੱਟ-ਸਕਸ਼ਨ ਮਸ਼ੀਨਾਂ ਦੀ ਖਰੀਦ ‘ਤੇ ਜ਼ੋਰ ਦਿੱਤਾ।

ਮੰਤਰੀ ਨੇ ਐਮਆਰਐਫ (ਮਟੀਰੀਅਲ ਰਿਕਵਰੀ ਫੈਸਿਲਿਟੀ) ਸੈਂਟਰਾਂ ਅਤੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਪਲਾਂਟਾਂ ਦੇ ਕੰਮਕਾਜ ਦੀ ਵੀ ਸਮੀਖਿਆ ਕੀਤੀ। ਕੂੜੇ ਦੇ ਪੁਰਾਣੇ ਢੇਰਾਂ ਦੇ ਵਿਗਿਆਨਕ ਢੰਗ ਨਾਲ ਨਿਪਟਾਰੇ ਦੀ ਲੋੜ ‘ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਅਧਿਕਾਰੀਆਂ ਨੂੰ ਰੋਜ਼ਾਨਾ ਗਲੀਆਂ ਦੀ ਸਫਾਈ ਯਕੀਨੀ ਬਣਾਉਣ ਲਈ ਡੰਪਿੰਗ ਸਾਈਟਾਂ ਨੂੰ ਘਟਾਉਣ ਅਤੇ ਘਰਾਂ ਤੋਂ ਕੂੜਾ ਇਕੱਠਾ ਕਰਨ ਨੂੰ ਵਧਾਉਣ ਲਈ ਠੋਸ ਕੰਮ ਕਰਨ ਦੇ ਨਿਰਦੇਸ਼ ਦਿੱਤੇ।

ਡਾ. ਰਵਜੋਤ ਸਿੰਘ ਨੇ ਅਧਿਕਾਰੀਆਂ ਨੂੰ ਸੁਪਰ-ਸਕਸ਼ਨ ਮਸ਼ੀਨਾਂ ਦਾ ਪ੍ਰਬੰਧਨ ਕਰਨ ਵਾਲੀ ਏਜੰਸੀ ਦੁਆਰਾ ਕੀਤੇ ਗਏ ਕੰਮ ਦਾ ਆਡਿਟ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸ਼ਹਿਰੀ ਖੇਤਰਾਂ ਦੀ ਦਿੱਖ ਨੂੰ ਬਿਹਤਰ ਬਣਾਉਣ ਲਈ ਪੁਰਾਣੀਆਂ ਸਟਰੀਟ ਲਾਈਟਾਂ ਦੀ ਤੁਰੰਤ ਮੁਰੰਮਤ ਅਤੇ ਨਵੀਆਂ ਤੇਜ਼ੀ ਨਾਲ ਲਗਾਉਣ ‘ਤੇ ਵੀ ਜ਼ੋਰ ਦਿੱਤਾ।

ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿੱਚ ਪਾਰਕਿੰਗ ਅਤੇ ਟ੍ਰੈਫਿਕ ਭੀੜ ਦੇ ਮੁੱਦਿਆਂ ਨੂੰ ਦੀ ਸਮੀਖਿਆ ਕਰਦੇ ਹੋਏ ਉਨ੍ਹਾਂ ਨੇ ਐਂਟਰੀ ਪੁਆਇੰਟਾਂ ‘ਤੇ ਸੁੰਦਰੀਕਰਨ ਅਤੇ ਸਫਾਈ, ਸੜਕ ਡਿਵਾਈਡਰਾਂ ਦੀ ਸਹੀ ਦੇਖਭਾਲ ਅਤੇ ਲੋੜੀਂਦੀਆਂ ਲਾਇਟਾਂ ਲਗਾਉਣ ਦੇ ਆਦੇਸ਼ ਦਿੱਤੇ।

ਅਗਾਮੀ ਮਾਨਸੂਨ ਸੀਜ਼ਨ ਦੇ ਮੱਦੇਨਜ਼ਰ ਰੱਖਦੇ, ਡਾ. ਰਵਜੋਤ ਸਿੰਘ ਨੇ ਅਧਿਕਾਰੀਆਂ ਨੂੰ ਨਾਲਿਆਂ, ਸੀਵਰ ਲਾਈਨਾਂ ਅਤੇ ਮੀਂਹ ਦੇ ਪਾਣੀ ਦੇ ਆਊਟਲੇਟਾਂ ਦੀ ਸਫਾਈ, ਪਾਣੀ ਦੀ ਸਪਲਾਈ ਲੀਕ ਦੀ ਜਾਂਚ ਕਰਨ ਅਤੇ ਸ਼ਹਿਰੀ ਹੜ੍ਹਾਂ ਨੂੰ ਰੋਕਣ ਲਈ ਲੋੜੀਂਦੀ ਮਸ਼ੀਨਰੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਵੀ ਨਿਰਦੇਸ਼ ਦਿੱਤੇ।

ਕੁੱਤਿਆਂ ਦੇ ਕੱਟਣ ਦੇ ਵਧ ਰਹੇ ਮਾਮਲਿਆਂ ਨਾਲ ਨਜਿੱਠਣ ਲਈ, ਉਨ੍ਹਾਂ ਨੇ ਨਗਰ ਨਿਗਮ ਨੂੰ ਨਸਬੰਦੀ ਪ੍ਰੋਗਰਾਮ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ, ਤਾਂ ਅਵਾਰਾ ਕੁੱਤਿਆਂ ਦੀ ਗਿਣਤੀ ‘ਤੇ ਕੰਟਰੋਲ ਕੀਤਾ ਜਾ ਸਕੇ।

ਮੰਤਰੀ ਡਾ. ਰਵਜੋਤ ਸਿੰਘ ਨੇ ਨਿਗਮ ਅਧਿਕਾਰੀਆਂ ਨੂੰ ਨਵੇਂ ਚੁਣੇ ਕੌਂਸਲਰਾਂ ਨਾਲ ਮਿਲ ਕੇ ਕੰਮ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਝੁੱਗੀ-ਝੌਂਪੜੀ ਵਾਲੇ ਇਲਾਕਿਆਂ ਦੇ ਵਸਨੀਕਾਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਪ੍ਰਦਾਨ ਕਰਨ ਲਈ ਵੀ ਕਿਹਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਲਾਗੂ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਸਾਹਮਣੇ ਆਉਣ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਡਿਪਟੀ ਮੇਅਰ ਜਗਦੀਪ ਜੱਗਾ, ਸਥਾਨਕ ਸਰਕਾਰਾਂ ਵਿਭਾਗ ਦੇ ਸੰਯੁਕਤ ਡਾਇਰੈਕਟਰ ਜਗਦੀਪ ਸਹਿਗਲ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ, ਸੰਯੁਕਤ ਕਮਿਸ਼ਨਰ ਬੱਬਨਦੀਪ ਸਿੰਘ ਵਾਲੀਆ ਅਤੇ ਦੀਪਜੋਤ ਕੌਰ ਅਤੇ ਨਗਰ ਨਿਗਮ ਦੇ ਹੋਰ ਅਧਿਕਾਰੀ ਵੀ ਸ਼ਾਮਲ ਹੋਏ।
******

Tags: BREAKING NEWSBreaking news in PunjabiLatest Punjab newsLatest Punjab news in Punjabipunjab newstop headlines in PunjabiWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab: ਮੁੱਖ ਮੰਤਰੀ ਭਗਵੰਤ ਮਾਨ ਅੱਜ ਚੱਬੇਵਾਲ ਹਲਕੇ ਵਿੱਚ ਕਰਨਗੇ ਲੋਕ ਮਿਲਣੀ

Punjab: ਮੁੱਖ ਮੰਤਰੀ ਭਗਵੰਤ ਮਾਨ ਅੱਜ ਚੱਬੇਵਾਲ ਹਲਕੇ ਵਿੱਚ ਕਰਨਗੇ ਲੋਕ ਮਿਲਣੀ

by Ranjit Singh
June 16, 2026
0

Punjab: ਮੁੱਖ ਮੰਤਰੀ ਭਗਵੰਤ ਮਾਨ ਅੱਜ ਚੱਬੇਵਾਲ ਹਲਕੇ ਵਿੱਚ ਕਰਨਗੇ ਲੋਕ ਮਿਲਣੀ ਚੰਡੀਗੜ੍ਹ, 16 ਜੂਨ (ਵਿਸ਼ਵ ਵਾਰਤਾ): ਪੰਜਾਬ ਦੇ ਮੁੱਖ...

Punjab ਦੇ 12 ਤਹਿਸੀਲਦਾਰਾਂ ਦੇ ਤਬਾਦਲੇ, ਪੜ੍ਹੋ ਸੂਚੀ

Punjab ਦੇ 12 ਤਹਿਸੀਲਦਾਰਾਂ ਦੇ ਤਬਾਦਲੇ, ਪੜ੍ਹੋ ਸੂਚੀ

by Ranjit Singh
June 16, 2026
0

Punjab ਦੇ 12 ਤਹਿਸੀਲਦਾਰਾਂ ਦੇ ਤਬਾਦਲੇ, ਪੜ੍ਹੋ ਸੂਚੀ ਚੰਡੀਗੜ੍ਹ, 16 ਜੂਨ (ਵਿਸ਼ਵ ਵਾਰਤਾ): ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਕਾਰਜਾਂ ਨੂੰ ਹੋਰ...

Punjab: ਕਾਂਗਰਸ ਹਾਈਕਮਾਨ ਵੱਲੋਂ ਲਾਏ ਗਏ ਆਬਜ਼ਰਵਰ ਅੱਜ ਤੋਂ ਪੰਜਾਬ ਦੇ ਲੀਡਰਾਂ ਨਾਲ ਕਰਨਗੇ ਮੀਟਿੰਗਾਂ

Punjab: ਕਾਂਗਰਸ ਹਾਈਕਮਾਨ ਵੱਲੋਂ ਲਾਏ ਗਏ ਆਬਜ਼ਰਵਰ ਅੱਜ ਤੋਂ ਪੰਜਾਬ ਦੇ ਲੀਡਰਾਂ ਨਾਲ ਕਰਨਗੇ ਮੀਟਿੰਗਾਂ

by Ranjit Singh
June 16, 2026
0

Punjab: ਕਾਂਗਰਸ ਹਾਈਕਮਾਨ ਵੱਲੋਂ ਲਾਏ ਗਏ ਆਬਜ਼ਰਵਰ ਅੱਜ ਤੋਂ ਪੰਜਾਬ ਦੇ ਲੀਡਰਾਂ ਨਾਲ ਕਰਨਗੇ ਮੀਟਿੰਗਾਂ - ਰਣਨੀਤੀ ਸਬੰਧੀ ਆਗੂਆਂ ਤੋਂ...

USA: ਕੈਲੀਫੋਰਨੀਆ ‘ਚ ਵੱਡਾ ਜਹਾਜ਼ ਹਾਦਸਾ, 8 ਜਣਿਆ ਦੀ ਦਰਦਨਾਕ ਮੌਤ

USA: ਕੈਲੀਫੋਰਨੀਆ ‘ਚ ਵੱਡਾ ਜਹਾਜ਼ ਹਾਦਸਾ, 8 ਜਣਿਆ ਦੀ ਦਰਦਨਾਕ ਮੌਤ

by Ranjit Singh
June 16, 2026
0

USA: ਕੈਲੀਫੋਰਨੀਆ 'ਚ ਵੱਡਾ ਜਹਾਜ਼ ਹਾਦਸਾ, 8 ਜਣਿਆ ਦੀ ਦਰਦਨਾਕ ਮੌਤ ਚੰਡੀਗੜ੍ਹ, 16 ਜੂਨ (ਵਿਸ਼ਵ ਵਾਰਤਾ): ਮੰਗਲਵਾਰ ਸਵੇਰੇ ਅਮਰੀਕਾ ਦੇ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Punjab: ਮੁੱਖ ਮੰਤਰੀ ਭਗਵੰਤ ਮਾਨ ਅੱਜ ਚੱਬੇਵਾਲ ਹਲਕੇ ਵਿੱਚ ਕਰਨਗੇ ਲੋਕ ਮਿਲਣੀ

Punjab: ਮੁੱਖ ਮੰਤਰੀ ਭਗਵੰਤ ਮਾਨ ਅੱਜ ਚੱਬੇਵਾਲ ਹਲਕੇ ਵਿੱਚ ਕਰਨਗੇ ਲੋਕ ਮਿਲਣੀ

by Ranjit Singh
June 16, 2026
0

Punjab: ਮੁੱਖ ਮੰਤਰੀ ਭਗਵੰਤ ਮਾਨ ਅੱਜ ਚੱਬੇਵਾਲ ਹਲਕੇ ਵਿੱਚ ਕਰਨਗੇ ਲੋਕ ਮਿਲਣੀ ਚੰਡੀਗੜ੍ਹ, 16 ਜੂਨ (ਵਿਸ਼ਵ ਵਾਰਤਾ): ਪੰਜਾਬ ਦੇ ਮੁੱਖ...

Most Popular

3 ਜੂਨ ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਵਜੋਂ ਕਾਰਜਭਾਰ ਸੰਭਾਲਣਗੇ ਕੇਵਲ ਸਿੰਘ ਢਿੱਲੋਂ

3 ਜੂਨ ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਵਜੋਂ ਕਾਰਜਭਾਰ ਸੰਭਾਲਣਗੇ ਕੇਵਲ ਸਿੰਘ ਢਿੱਲੋਂ

by Navjot
2 weeks ago
0

3 ਜੂਨ ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਵਜੋਂ ਕਾਰਜਭਾਰ ਸੰਭਾਲਣਗੇ ਕੇਵਲ ਸਿੰਘ ਢਿੱਲੋਂ ਚੰਡੀਗੜ੍ਹ, 1 ਜੂਨ(ਵਿਸ਼ਵ ਵਾਰਤਾ) ਭਾਰਤੀ ਜਨਤਾ ਪਾਰਟੀ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 